
ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਦਾ ਕਹਿਣਾ ਹੈ ਕਿ ਧਾਰਮਕ ਲੋਕ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੇ ਹਨ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਦਾ ਕਹਿਣਾ ਹੈ ਕਿ ਧਾਰਮਕ ਲੋਕ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੇ ਹਨ। 4 ਜਨਵਰੀ ਨੂੰ ਜਾਨ ਅਬ੍ਰਾਹਮ ਮੁੰਬਈ ਵਿਚ ਇਕ ਖ਼ਾਸ ਸਮਾਰੋਹ ਵਿਚ ਸ਼ਾਮਲ ਹੋਏ ਸੀ। ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਸ਼ੇਅਰ ਕੀਤੀਆਂ।
John Abraham
ਇਸ ਦੌਰਾਨ ਜਾਨ ਨੇ ਅਪਣੇ ਮਾਤਾ-ਪਿਤਾ ਬਾਰੇ ਕਈ ਗੱਲ਼ਾਂ ਸਾਂਝੀਆਂ ਕੀਤੀਆਂ। ਮੀਡੀਆ ਨਾਲ ਗੱਲ਼ਬਾਤ ਦੌਰਾਨ ਜਾਨ ਅਬ੍ਰਾਹਮ ਨੇ ਕਿਹਾ ਕਿ ‘ਮੇਰੇ ਪਿਤਾ ਕਹਿੰਦੇ ਹਨ ਕਿ ਚੰਗਾ ਇਨਸਾਨ ਬਣਨ ਲਈ ਕਿਸੇ ਵੀ ਧਾਰਮਕ ਸਥਾਨ ‘ਤੇ ਜਾਣ ਦੀ ਲੋੜ ਨਹੀਂ ਹੈ’।
John Abraham
ਜਾਨ ਨੇ ਕਿਹਾ ‘ਮੈਂ ਕੋਈ ਵਿਵਾਦ ਨਹੀਂ ਕਰਨਾ ਚਾਹੁੰਦਾ ਪਰ ਧਾਰਮਿਕ ਲੋਕ ਜ਼ਿਆਦਾ ਖਤਰਨਾਕ ਹੁੰਦੇ ਹਨ। ਇਸ ਤੋਂ ਚੰਗਾ ਹੈ ਕਿ ਰਿਲੀਜ਼ਨ ਦੇ ਚੱਕਰ ਤੋਂ ਦੂਰ ਰਹਿਣ’।ਜਾਨ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੇ ਮਾਤਾ-ਪਿਤਾ ਨੇ ਇਹੀ ਸਿਖਾਇਆ ਹੈ ਕਿ ਜੇਕਰ ਤੁਹਾਡੀ ਜੇਬ ਵਿਚ 100 ਰੁਪਏ ਵੀ ਹੋਣ ਤਾਂ ਵੀਂ ਸੁਸਾਇਟੀ ਲਈ ਉਹਨਾਂ ਪੈਸਿਆਂ ਨਾਲ ਕੁਝ ਨਾ ਕੁਝ ਜਰੂਰ ਕਰੋ।
John Abraham
ਜ਼ਿਕਰਯੋਗ ਹੈ ਕਿ ਜਾਨ ਮੁੰਬਈ ਵਿਚ ਬਲਾਇੰਡ ਪੀਪਲਜ਼ ਦੇ ਇਕ ਸਮਾਰੋਹ ਵਿਚ ਪਹੁੰਚੇ ਸਨ। ਜਾਨ ‘ਨੈਸ਼ਨਲ ਐਸੋਸੀਏਸ਼ਨ ਫਾਰ ਬਲਾਇੰਡ ਪੀਪਲਜ਼’ ਦੇ ਬ੍ਰਾਂਡ ਅੰਬੈਸਡਰ ਹਨ, ਜਿਸ ਕਾਰਨ ਉਹ ਇੱਥੇ ਆਏ ਸਨ। ਉਹਨਾਂ ਕਿਹਾ ਕਿ ਉਹਨਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ।