ਦੇਵ ਆਨੰਦ ਦੇ ਪੋਤਰੇ ਰਿਸ਼ੀ ਆਨੰਦ ਦੀ ਹੋਵੇਗੀ ਬਾਲੀਵੁਡ 'ਚ ਐਂਟਰੀ
Published : Feb 7, 2019, 4:41 pm IST
Updated : Feb 7, 2019, 4:41 pm IST
SHARE ARTICLE
Dev Anand's grandson Rishi
Dev Anand's grandson Rishi

ਬੀਤੇ ਸਾਲ ਬਾਲੀਵੁਡ ਵਿਚ ਸੁਰਗਵਾਸੀ ਐਕਟਰੈਸ ਸ਼੍ਰੀਦੇਵੀ ਦੀ ਧੀ ਜਾਹਨਵੀ ਕਪੂਰ ਅਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਦੇ ਡੈਬਿਊ ਤੋਂ ਬਾਅਦ ਇਸ ਸਾਲ ...

ਮੁੰਬਈ : ਬੀਤੇ ਸਾਲ ਬਾਲੀਵੁਡ ਵਿਚ ਸੁਰਗਵਾਸੀ ਐਕਟਰੈਸ ਸ਼੍ਰੀਦੇਵੀ ਦੀ ਧੀ ਜਾਹਨਵੀ ਕਪੂਰ ਅਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਦੇ ਡੈਬਿਊ ਤੋਂ ਬਾਅਦ ਇਸ ਸਾਲ ਸਟਾਰਕਿਡਸ ਦੇ ਡੈਬਿਊ ਦੀ ਹੜ੍ਹ ਲੱਗਣ ਵਾਲੀ ਹੈ। ਅਭਿਮਨਯੂ ਦਸਾਨੀ, ਅਨੰਨਿਆ ਪਾਂਡੇ, ਕਰਨ ਦੇਓਲ, ਆਲਿਆ ਫਰਨੀਚਰਵਾਲਾ ਅਤੇ ਪਰਨੂਤਨ ਬਹਿਲ ਵਰਗੇ ਨਾਮ ਹੈ, ਜੋ ਸਾਲ 2019 ਵਿਚ ਫਿਲਮੀ ਪਰਦੇ 'ਤੇ ਅਪਣੀ ਸ਼ੁਰੂਆਤ ਕਰਣਗੇ। ਇਨ੍ਹਾਂ ਤੋਂ ਇਲਾਵਾ ਇਕ ਹੋਰ ਨਾਮ ਹੈ, ਜੋ ਖਬਰਾਂ ਤੋਂ ਦੂਰ ਪਰ ਐਕਟਿੰਗ ਦੀ ਦੁਨੀਆਂ ਵਿਚ ਅਪਣੇ ਕਦਮ ਜਮਾਉਣ ਨੂੰ ਤਿਆਰ ਹਨ।

Dev AnandDev Anand

ਇਹ ਨਾਮ ਹੈ ਸਦਾਬਹਾਰ ਐਕਟਰ ਦੇਵ ਆਨੰਦ ਦੇ ਪੋਤਰੇ ਰਿਸ਼ੀ ਆਨੰਦ ਯਾਨੀ ਰਿਸ਼ੀ ਦੇਵ ਸਾਹਿਬ ਦੇ ਪੋਤਰੇ ਦਾ। ਰਿਸ਼ੀ ਇਨੀਂ ਦਿਨੀਂ ਬੇਹੱਦ ਖਾਮੋਸ਼ ਕਦਮਾਂ ਨਾਲ ਬਾਲੀਵੁਡ ਵਿਚ ਅਪਣੀ ਜਗ੍ਹਾ ਬਣਾਉਣ ਲਈ ਤਿਆਰੀ ਵਿਚ ਲੱਗੇ ਹਨ। ਉਹ ਗੋਵਿੰਦਾ ਦੀ ਸੁਪਰਹਿਟ ਫ਼ਿਲਮ 'ਸਾਜਨ ਚਲੇ ਸਸੁਰਾਲ' ਦੇ ਰੀਮੇਕ ਨਾਲ ਬਾਲੀਵੁਡ ਵਿਚ ਐਂਟਰੀ ਕਰਣਗੇ।  ਰਿਸ਼ੀ ਦੇ ਨਾਲ ਸਾਜਨ ਚਲੇ ਸਸੁਰਾਲ ਦੇ ਰੀਮੇਕ ਵਿਚ ਐਕਟਰ ਚੰਕੀ ਪਾਂਡੇ, ਆਰਿਆ ਬੱਬਰ, ਹੇਮੰਤ ਪਾਂਡੇ ਅਤੇ ਇਸ਼ਿਤਾ ਰਾਜ ਵਰਗੇ ਐਕਟਰ ਨਜ਼ਰ ਆਉਣਗੇ। ਇਕ ਗੱਲਬਾਤ ਦੇ ਦੌਰਾਨ ਰਿਸ਼ੀ ਨੇ ਕਿਹਾ ਕਿ ਉਹ 'ਸਾਜਨ ਚਲੇ ਸਸੁਰਾਲ' ਦੇ ਰੀਮੇਕ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ।

Dev AnandDev Anand

ਫ਼ਿਲਮ ਦੇ ਬਾਰੇ ਵਿਚ ਇਸ ਸਮੇਂ ਕੁੱਝ ਵੀ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ। ਲੋਕ ਫ਼ਿਲਮ ਦੀ ਕਹਾਣੀ ਨਾਲ ਵਾਕਫ਼ ਹੈ। ਮਸ਼ਹੂਰ ਡਾਇਰੈਕਟਰ ਡੇਵਿਡ ਧਵਨ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ 'ਸਾਜਨ ਚਲੇ ਸਸੁਰਾਲ' ਸਾਲ 1996 ਵਿਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿਚ ਗੋਵਿੰਦਾ, ਕਰਿਸ਼ਮਾ ਕਪੂਰ, ਤੱਬੂ, ਸਤੀਸ਼ ਕੌਸ਼ਿਕ ਅਤੇ ਕਾਦਰ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement