
ਪੰਜਾਬ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਦਾ ਫ਼ਿਲਮ ਇੰਡਸਟਰੀ ਵਿਚ ਕਾਫ਼ੀ ਬੋਲਬਾਲਾ ਹੈ......
ਮੁੰਬਈ : ਪੰਜਾਬ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਦਾ ਫ਼ਿਲਮ ਇੰਡਸਟਰੀ ਵਿਚ ਕਾਫ਼ੀ ਬੋਲਬਾਲਾ ਹੈ। ਐਮੀ ਵਿਰਕ ਜਲਦੀ ਹੀ ਬਾਲੀਵੁਡ ਵਿਚ ਅਪਣਾ ਡੈਬਿਊ ਕਰਨ ਜਾ ਰਹੇ ਹਨ। ਇਹ ਜਾਣਕਾਰੀ ਐਮੀ ਵਿਰਕ ਨੇ ਅਪਣੇ ਟਵਿਟਰ ਅਕਾਊਂਟ 'ਤੇ ਵੀਡੀਉ ਸ਼ੇਅਰ ਕਰ ਕੇ ਦਿਤੀ ਹੈ। ਐਮੀ ਵਿਰਕ ਜੋ ਕਿ ਰਣਵੀਰ ਸਿੰਘ ਨਾਲ ਕਬੀਰ ਖ਼ਾਨ ਦੀ ਫਿਲਮ '83' ਵਿਚ ਕੰਮ ਕਰਨਗੇ।
ਰਣਵੀਰ ਸਿੰਘ ਇਸ ਫ਼ਿਲਮ ਵਿਚ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ ਤੇ ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹਾਲੇ ਤਕ ਰਣਵੀਰ ਸਿੰਘ ਤੇ ਐਮੀ ਵਿਰਕ ਦੇ ਕਿਰਦਾਰ ਬਾਰੇ ਹੀ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਬਾਕੀ ਟੀਮ ਦੇ ਖਿਡਾਰੀਆਂ ਦਾ ਕਿਰਦਾਰ ਕੌਣ-ਕੌਣ ਨਿਭਾ ਰਿਹਾ ਹੈ, ਇਸ ਬਾਰੇ ਹਾਲੇ ਤਕ ਕੋਈ ਜਾਣਕਾਰੀ ਨਹੀਂ ਦਿਤੀ ਗਈ।