ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਕਪਿਲ ਸ਼ਰਮਾ ਦੀ ਫ਼ਿਲਮ Zwigato ਦਾ ਟ੍ਰੇਲਰ, 17 ਮਾਰਚ ਨੂੰ ਹੋਵੇਗੀ ਰਿਲੀਜ਼
Published : Mar 7, 2023, 1:54 pm IST
Updated : Mar 7, 2023, 1:56 pm IST
SHARE ARTICLE
Kapil Sharma starrer Zwigato trailer wins heart
Kapil Sharma starrer Zwigato trailer wins heart

ਇਹ ਫਿਲਮ ਡਿਲੀਵਰੀ ਮੈਨ ਦੁਆਰਾ ਝੱਲੀਆਂ ਜਾਂਦੀਆਂ ਹਕੀਕਤ ਦੀਆਂ ਮੁਸੀਬਤਾਂ ਨੂੰ ਦਰਸਾਉਂਦੀ ਹੈ

ਚੰਡੀਗੜ੍ਹ: ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਕਾਮੇਡੀ ਕਿੰਗ ਵਜੋਂ ਜਾਣੇ ਜਾਂਦੇ ਕਪਿਲ ਸ਼ਰਮਾ ਦੀ ਫਿਲਮ 'Zwigato' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਅਪਲੌਜ਼ ਐਂਟਰਟੇਨਮੈਂਟ ਅਤੇ ਨੰਦਿਤਾ ਦਾਸ ਇਨੀਸ਼ੀਏਟਿਵਜ਼ ਦੁਆਰਾ ਨਿਰਮਿਤ ਹੈ। ਫਿਲਮ ਦਾ ਟ੍ਰੇਲਰ ਤੁਹਾਨੂੰ ਇਕ ਭਾਵਨਾਤਮਕ ਰੋਲਰਕੋਸਟਰ ਰਾਈਡ 'ਤੇ ਲੈ ਜਾਣ ਦਾ ਵਾਅਦਾ ਕਰਦਾ ਹੈ।

ਇਹ ਫਿਲਮ ਇਕ ਸਾਬਕਾ ਫੈਕਟਰੀ ਫਲੋਰ ਮੈਨੇਜਰ ਦੀ ਕਹਾਣੀ ਹੈ ਜੋ ਮਹਾਂਮਾਰੀ ਦੇ ਦੌਰਾਨ ਆਪਣੀ ਨੌਕਰੀ ਗੁਆ ਬੈਠਦਾ ਹੈ ਅਤੇ ਰੇਟਿੰਗਾਂ ਅਤੇ ਟਿਪਸ ਦੀ ਦੁਨੀਆ ਜ਼ਰੀਏ ਆਪਣੀ ਕਮਾਈ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹੋਏ ਫ਼ੂਡ ਡਿਲੀਵਰੀ ਰਾਈਡਰ ਬਣਦਾ ਹੈ। ਇਸ ਦੌਰਾਨ ਉਸ ਦੀ ਪਤਨੀ ਵੀ ਆਪਣੇ ਪਤੀ ਦੀ ਮਦਦ ਕਰਨ ਲਈ ਨੌਕਰੀ ਦੇ ਨਵੇਂ ਮੌਕੇ ਲੱਭਣ ਵਿਚ ਜੁੱਟ ਜਾਂਦੀ ਹੈ।

Zwigato Starcast
Zwigato Starcast

'Zwigato', ਉਮੀਦ, ਅਟੁੱਟ ਹੌਂਸਲੇ ਅਤੇ ਹਿੰਮਤ ਦੀ ਇਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਇਹ ਉਹਨਾਂ ਲੋਕਾਂ ਦੇ ਰੋਜ਼ਾਨਾ ਸੰਘਰਸ਼ਾਂ ਨੂੰ ਪੇਸ਼ ਕਰਦੀ ਹੈ ਜੋ ਅਕਸਰ ਨਜ਼ਰਅੰਦਾਜ਼ ਕੀਤੇ ਜਾਂਦੇ ਹਨ। ਪਰ ਛੋਟੇ ਛੋਟੇ ਖੁਸ਼ੀ ਦੇ ਪਲ ਅਤੇ ਇੱਕ ਦੂੱਜੇ ਪ੍ਰਤੀ ਪਿਆਰ ਹੀ ਇਹਨਾਂ ਮੁਸੀਬਤਾਂ ਵਿੱਚ ਵੀ ਜ਼ਿੰਦਗੀ ਜਿਉਣ ਦੀ ਹਿੰਮਤ ਦਿੰਦੇ ਹਨ।

ਤੁਸੀਂ ਵੀ ਜ਼ਿੰਦਗੀ ਦੇ ਇਸ ਖ਼ੂਬਸੂਰਤ ਸਫ਼ਰ ਵਿੱਚ ਫਿਲਮ ਦੀ ਟੀਮ ਨਾਲ ਸ਼ਾਮਲ ਹੋਵੋ ਅਤੇ 17 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ਜ਼ਵਿਗਾਟੋ ਵਿੱਚ ਖ਼ੁਸ਼ੀਆਂ ਅਤੇ ਦੁੱਖਾਂ ਨੂੰ ਝੱਲਣ ਦੀ ਹਿੰਮਤ ਦਾ ਅਨੁਭਵ ਕਰੋ। ਨੰਦਿਤਾ ਦਾਸ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਗਈ ਇਸ ਫ਼ਿਲਮ ਵਿੱਚ ਕਪਿਲ ਸ਼ਰਮਾ ਅਤੇ ਸ਼ਹਾਨਾ ਗੋਸਵਾਮੀ ਮੁੱਖ ਭੂਮਿਕਾਵਾਂ ਵਿੱਚ ਹਨ।

ਫਿਲਮ ਦਾ ਹਿੱਸਾ ਬਣਨ ਦੀ ਆਪਣੀ ਭਾਵਨਾ ਜ਼ਾਹਰ ਕਰਦੇ ਹੋਏ, ਕਪਿਲ ਸ਼ਰਮਾ ਕਹਿੰਦੇ ਹਨ, " ਇਹ ਫਿਲਮ ਡਿਲੀਵਰੀ ਮੈਨ ਦੁਆਰਾ ਝੱਲੀਆਂ ਜਾਂਦੀਆਂ ਹਕੀਕਤ ਦੀਆਂ ਮੁਸੀਬਤਾਂ ਨੂੰ ਦਰਸਾਉਂਦੀ ਹੈ ਅਤੇ ਕੁਝ ਅਜਿਹੀਆਂ ਗੱਲਾਂ ਜੋ ਮੈਨੂੰ ਉਨ੍ਹਾਂ ਸਮਿਆਂ ਦੀ ਯਾਦ ਦਿਵਾਉਂਦੀਆਂ ਹਨ ਜਦੋਂ ਮੈਂ ਉਹ ਨਹੀਂ ਸੀ ਜੋ ਮੈਂ ਅੱਜ ਹਾਂ। ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਖਾਣੇ ਦੀ ਮਿਲੀ-ਜੁਲੀ ਖੁਸ਼ਬੂ ਜੋ ਤੁਹਾਡੇ ਅਤੇ ਤੁਹਾਡੇ ਗੁਆਂਢੀ ਦੇ ਘਰ ਪੱਕਦਾ ਸੀ। ਬਾਈਕ 'ਤੇ ਸ਼ਹਿਰ ਵਿੱਚ ਘੁੰਮਣ ਦਾ ਮੈਂ ਬਹੁਤ ਆਨੰਦ ਮਾਣਿਆ। ਹੁਣ ਇਹ ਸਭ ਜਿਵੇਂ ਗੁਆਚ ਜਿਹਾ ਗਿਆ ਹੈ ਅਤੇ ਮੈਨੂੰ ਉਸ ਸਭ ਦੀ ਬਹੁਤ ਯਾਦ ਆਉਂਦੀ ਹੈ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement