
ਦਿਲਜੀਤ ਦੋਸਾਂਝ ਹੁਣ ਅਗਲੇ ਸਾਲ ਇੱਕ ਹੋਰ ਬਾਲੀਵੁੱਡ ਫਿਲਮ ਕਰ ਰਹੇ ਹਨ ਅਤੇ ਇਸ ਫਿਲਮ ਦਾ ਨਾਮ ਹੈ 'ਗੁੱਡ ਨਿਊਜ਼'
ਪੰਜਾਬ ਦਾ ਸੁਪਰ ਸਿੰਘ ਹੁਣ ਬਾਲੀਵੁੱਡ ਵਿਚ ਧਮਾਲਾਂ ਪਾ ਰਿਹਾ ਹੈ | ਸੂਰਮਾ ਦੀ ਕਾਮਯਾਬੀ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਫੈਨਸ ਲਈ ਇਕ ਗੁੱਡ ਨਿਊਜ਼ ਹੈ | ਜੀ ਹਾਂ ਦਿਲਜੀਤ ਦੋਸਾਂਝ ਹੁਣ ਅਗਲੇ ਸਾਲ ਇੱਕ ਹੋਰ ਬਾਲੀਵੁੱਡ ਫਿਲਮ ਕਰ ਰਹੇ ਹਨ ਅਤੇ ਇਸ ਫਿਲਮ ਦਾ ਨਾਮ ਹੈ 'ਗੁੱਡ ਨਿਊਜ਼' |
Diljit dosanjh and Akshay kumar
ਇਸ ਫਿਲਮ ਵਿਚ ਸੁਪਰ ਸਿੰਘ ਦਿਲਜੀਤ ਦੋਸਾਂਝ ਨਾਲ ਖਿਲਾੜੀ ਕੁਮਾਰ ਯਾਨੀਕਿ ਅਕਸ਼ੈ ਕੁਮਾਰ, ਕਰੀਨਾ ਕਪੂਰ ਖਾਨ ਅਤੇ ਕਿਆਰਾ ਅਡਵਾਨੀ ਨਜ਼ਰ ਆਉਣਗੇ |Kareena kapoor and diljit dosanjh
ਫਿਲਮ ਦੇ ਨਾਮ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ | ਇਸ ਫਿਲਮ ਦੇ ਨਿਰਦੇਸ਼ਕ ਰਾਜ ਮਹਿਤਾ 'ਗੁੱਡ ਨਿਊਜ਼' ਨਾਲ ਅਪਣਾ ਡੈਬਿਊ ਕਰ ਰਹੇ ਹਨ | ਇਸਦੇ ਨਾਲ ਹੀ ਅਕਸ਼ੈ ਕੁਮਾਰ ਅਤੇ ਕਰਨ ਜੌਹਰ ਇਸ ਫਿਲਮ ਨੂੰ ਪ੍ਰਡਿਊਸ ਕਰ ਰਹੇ ਹਨ |
Diljit dosanjh
ਜ਼ਿਕਰਯੋਗ ਹੈ ਕਿ 'ਉਡਤਾ ਪੰਜਾਬ' ਤੋਂ ਬਾਅਦ ਕਰੀਨਾ ਕਪੂਰ ਅਤੇ ਦਿਲਜੀਤ ਦੋਸਾਂਝ 'ਗੁੱਡ ਨਿਊਜ਼' ਵਿਚ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ | ਇਹ ਫਿਲਮ ਅਗਲੇ ਸਾਲ 19 ਜੁਲਾਈ ਨੂੰ ਰੀਲੀਜ਼ ਗੋਵੇਗੀ |
Diljit dosanjh
ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕ੍ਰਿਤੀ ਸੇਨਨ ਅਤੇ ਦਿਲਜੀਤ ਦੋਸਾਂਝ ਜਲਦ ਹੀ ਫਿਲਮ ਅਰਜੁਨ ਪਟਿਆਲਾ ‘ਚ ਨਜ਼ਰ ਆਉਣਗੇ। ਇਹਨਾਂ ਦੀ ਜੋੜੀ ਪਹਿਲੀ ਵਾਰ ਸਕ੍ਰੀਨ ‘ਤੇ ਨਜ਼ਰ ਆ ਰਹੀ ਹੈ। ਫਿਲਮ ਇਕ ਲੰਬੀ ਕੁੜੀ ਅਤੇ ਛੋਟੇ ਕੱਦ ਦੇ ਮੁੰਡੇ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ ਜੋ ਇਕ ਕਾਮੇਡੀ ਰਿਲੇਸ਼ਨ ਵੀ ਹੋਵੇਗਾ।
Diljit dosanjh
ਕ੍ਰਿਤੀ ਸੇਨਨ ਅਤੇ ਦਿਲਜੀਤ ਤੋਂ ਇਲਾਵਾ ਫਿਲਮ 'ਚ ਵਰੁਣ ਸ਼ਰਮਾ ਵੀ ਹੋਣਗੇ ਜੋ ਫਿਲਮਾਂ 'ਚ ਖਾਸ ਕਾਮੇਡੀ ਲਈ ਜਾਣੇ ਜਾਂਦੇ ਹੈ। ਫਿਲ਼ਮ ਅਰਜੁਨ ਪਟਿਆਲਾ ਸਤੰਬਰ 13 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਨਿਰਦੇਸ਼ ਕਰ ਰਹੇ ਨੇ ਰੋਹਿਤ ਜੁਗਰਾਜ।