Advertisement
  ਮਨੋਰੰਜਨ   ਬਾਲੀਵੁੱਡ  07 Apr 2021  ਬਾਲੀਵੁੱਡ ’ਤੇ ਕੋਰੋਨਾ ਦਾ ਕਹਿਰ: ਅਦਾਕਾਰਾ ਨਿਕਿਤਾ ਦੱਤਾ ਵੀ ਕੋਰੋਨਾ ਪਾਜ਼ੇਟਿਵ

ਬਾਲੀਵੁੱਡ ’ਤੇ ਕੋਰੋਨਾ ਦਾ ਕਹਿਰ: ਅਦਾਕਾਰਾ ਨਿਕਿਤਾ ਦੱਤਾ ਵੀ ਕੋਰੋਨਾ ਪਾਜ਼ੇਟਿਵ

ਏਜੰਸੀ
Published Apr 7, 2021, 11:12 am IST
Updated Apr 7, 2021, 11:19 am IST
ਕੈਟਰੀਨਾ ਕੈਫ਼ ਵੀ ਹੋਈ ਕੋੋਰੋਨਾ ਦਾ ਸ਼ਿਕਾਰ
 Nikita Dutta Corona Positive
  Nikita Dutta Corona Positive

ਨਵੀਂ ਦਿੱਲੀ: ਬੀਤੇ ਕਈ ਦਿਨਾਂ ਤੋਂ ਮਨੋਰੰਜਨ ਜਗਤ ਨਾਲ ਜੁੜੀਆਂ ਹਸਤੀਆਂ ਕੋਰੋਨਾ ਦੀ ਚਪੇਟ ਵਿਚ ਆ ਰਹੀਆਂ ਹਨ। ਇਸ ਵਿਚਾਲੇ ਬਾਲੀਵੁੱਡ ਅਦਾਕਾਰਾ ਨਿਕਿਤਾ ਦੱਤਾ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਹੈ। ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਨਿਕਿਤਾ ਦੱਤਾ ਦੀ ਮਾਂ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਹੈ।

 Nikita DuttaNikita Dutta

ਦੱਸ ਦਈਏ ਕਿ ਨਿਕਿਤਾ ਦੱਤਾ ਨੇ ਫਿਲਮ ਕਬੀਰ ਸਿੰਘ ਵਿਚ ਜੀਆ ਸ਼ਰਮਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਪਹਿਲਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ਼ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਦੀ ਜਾਣਕਾਰੀ ਕੈਟਰੀਨਾ ਨੇ ਇੰਸਟਾਗ੍ਰਾਮ ’ਤੇ ਇਕ ਸਟੋਰੀ ਸਾਂਝੀ ਕਰ ਕੇ ਦਿੱਤੀ।

Katrina Kaif Katrina Kaif

ਕੈਟਰੀਨਾ ਨੇ ਲਿਖਿਆ, ਮੈਂ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਪਾਈ ਗਈ ਹਾਂ। ਮੈਂ ਖੁਦ ਨੂੰ ਤੁਰੰਤ ਆਈਸੋਲੇਟ ਕਰ ਲਿਆ ਹੈ। ਮੈਂ ਡਾਕਟਰਾਂ ਦੀ ਸਲਾਹ ’ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਰਹੀ ਹਾਂ’। ਕੈਟਰੀਨਾ ਨੇ ਅਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਲਈ ਕਿਹਾ।  ਦੱਸ ਦਈਏ ਕਿ ਇਹਨਾਂ ਤੋਂ ਇਲਾਵਾ ਅਦਾਕਾਰਾ ਆਲਿਆ ਭੱਟ, ਅਕਸ਼ੈ ਕੁਮਾਰ, ਰਣਬੀਰ ਸਿੰਘ, ਵਿੱਕੀ ਕੌਸ਼ਲ, ਭੂਮੀ ਪਡਨੇਕਰ, ਗੋਵਿੰਦਾ ਆਦਿ ਵੀ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ।

Location: India, Delhi, New Delhi
Advertisement
Advertisement
Advertisement