Advertisement
  ਮਨੋਰੰਜਨ   ਬਾਲੀਵੁੱਡ  06 Apr 2021  ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਕੋਰੋਨਾ ਪਾਜ਼ੀਟਿਵ, ਖ਼ੁਦ ਸਾਂਝੀ ਕੀਤੀ ਜਾਣਕਾਰੀ  

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਕੋਰੋਨਾ ਪਾਜ਼ੀਟਿਵ, ਖ਼ੁਦ ਸਾਂਝੀ ਕੀਤੀ ਜਾਣਕਾਰੀ  

ਏਜੰਸੀ
Published Apr 6, 2021, 7:05 pm IST
Updated Apr 6, 2021, 7:05 pm IST
ਇਸ ਤੋਂ ਪਹਿਲਾਂ ਰਣਬੀਰ ਕਪੂਰ, ਅਕਸ਼ੈ ਕੁਮਾਰ, ਆਲੀਆ ਭੱਟ, ਕਾਰਤਿਕ ਆਰੀਅਨ ਤੇ ਗੋਵਿੰਦਾ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
Katrina Kaif
 Katrina Kaif

ਨਵੀਂ ਦਿੱਲੀ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਗੱਲ ਦੀ ਜਾਣਕਾਰੀ ਕੈਟਰੀਨਾ ਕੈਫ ਵਲੋਂ ਇੰਸਟਾਗ੍ਰਾਮ ’ਤੇ ਇਕ ਸਟੋਰੀ ਸਾਂਝੀ ਕਰਕੇ ਦਿੱਤੀ ਗਈ ਹੈ।

ਕੈਟਰੀਨਾ ਕੈਫ ਨੇ ਸਟੋਰੀ ’ਚ ਲਿਖਿਆ, ‘ਮੈਂ ਕੋਵਿਡ-19 ਟੈਸਟ ’ਚ ਪਾਜ਼ੀਟਿਵ ਆਈ ਹਾਂ। ਮੈਂ ਖ਼ੁਦ ਨੂੰ ਤੁਰੰਤ ਆਈਸੋਲੇਟ ਕਰ ਲਿਆ ਤੇ ਘਰ ’ਚ ਹੀ ਇਕਾਂਤਵਾਸ ਹਾਂ। ਮੈਂ ਆਪਣੇ ਡਾਕਟਰਾਂ ਦੀ ਸਲਾਹ ’ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਰਹੀ ਹਾਂ।’

Photo

ਕੈਟਰੀਨਾ ਨੇ ਅੱਗੇ ਲਿਖਿਆ, ‘ਜੋ ਵੀ ਮੇਰੇ ਸੰਪਰਕ ’ਚ ਆਏ ਸਨ, ਉਹ ਤੁਰੰਤ ਹੀ ਆਪਣਾ ਟੈਸਟ ਕਰਵਾ ਲੈਣ। ਤੁਹਾਡੇ ਪਿਆਰ ਤੇ ਸਮਰਥਨ ਲਈ ਹਮੇਸ਼ਾ ਧੰਨਵਾਦੀ ਰਹਾਂਗੀ। ਕਿਰਪਾ ਕਰਕੇ ਸੁਰੱਖਿਅਤ ਰਹੋ ਤੇ ਆਪਣਾ ਧਿਆਨ ਰੱਖੋ।’

ਦੱਸਣਯੋਗ ਹੈ ਕਿ ਬਾਲੀਵੁੱਡ ’ਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਦਾ ਹਰ ਵੱਡਾ ਸਿਤਾਰਾ ਕੋਰੋਨਾ ਪਾਜ਼ੇਟਿਵ ਹੋ ਰਿਹਾ ਹੈ। ਰਣਬੀਰ ਕਪੂਰ, ਅਕਸ਼ੈ ਕੁਮਾਰ, ਆਲੀਆ ਭੱਟ, ਕਾਰਤਿਕ ਆਰੀਅਨ ਤੇ ਗੋਵਿੰਦਾ ਤੋਂ ਬਾਅਦ ਹੁਣ ਕੈਟਰੀਨਾ ਕੈਫ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। 

Advertisement
Advertisement
Advertisement