ਏਕਤਾ ਕਪੂਰ ਸਮੇਤ ਤਿੰਨ ’ਤੇ ਐਫ਼.ਆਈ.ਆਰ. ਦਰਜ
Published : Jun 7, 2020, 10:30 am IST
Updated : Jun 7, 2020, 10:30 am IST
SHARE ARTICLE
Ekta Kapoor
Ekta Kapoor

ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੇ ਓਟੀਟੀ ਪਲੈਟਫ਼ਾਰਮ ਆਲਟ ਬਾਲਾਜੀ ’ਤੇ ਇਕ ਵੈਬ ਸੀਰੀਜ਼ ਦੇ ਪ੍ਰਸਾਰਣ ਰਾਹੀਂ

ਇੰਦੌਰ, 6 ਜੂਨ : ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੇ ਓਟੀਟੀ ਪਲੈਟਫ਼ਾਰਮ ਆਲਟ ਬਾਲਾਜੀ ’ਤੇ ਇਕ ਵੈਬ ਸੀਰੀਜ਼ ਦੇ ਪ੍ਰਸਾਰਣ ਰਾਹੀਂ ਅਸ਼ੀਲਲਤਾ ਫੈਲਾਉਣ, ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਰਾਸ਼ਟਰੀ ਪ੍ਰਤੀਕਾਂ ਦੇ ਅਪਮਾਨ ਦੇ ਦੋਸ਼ ਹੇਠ ਏਕਤਾ ਕਪੂਰ ਸਮੇਤ ਤਿੰਨ ਹੋਰ ਲੋਕਾਂ ਦੇ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਹੈ। ਮਾਮਲੇ ਦੇ ਦੋਸ਼ੀਆਂ ’ਚ ਇਸ ਵੈਬ ਸੀਰੀਜ਼ ਦੀ ਡਾਇਰੈਕਟਰ ਅਤੇ ਲੇਖਕ ਵੀ ਸ਼ਾਮਲ ਹੈ।

PhotoPhoto

ਅੰਨਪੂਰਣਾ ਪੁਲਿਸ ਥਾਣੇ ਦੇ ਇੰਚਾਰਜ ਸਤੀਸ਼ ਕੁਮਾਰ ਨੇ ਸਨਿਚਰਵਾਰ ਨੂੰ ਦਸਿਆ ਕਿ ਇਹ ਐਫ਼ਆਈਆਰ ਦੋ ਸਥਾਨਕ ਵਸਨੀਕਾਂ ਵਾਲਮੀਕ ਸਕਰਗਾਏ ਅਤੇ ਨੀਰਜ ਯਾਗਨਿਕ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਹੈ ਕਿ ਕਪੂਰ ਦੇ ਓ.ਟੀ.ਟੀ ਪਲੈਟਫ਼ਾਰਮ ਆਲਟ ਬਾਲਾਜੀ ’ਤੇ ਪ੍ਰਸਾਰਤ ਵੈਬ ਸੀਰੀਜ਼ ‘‘ਟ੍ਰਿਪਲ ਐਕਸ’’ ਦੇ ਸੀਜ਼ਨ-2 ਰਾਹੀਂ ਸਮਾਜ ’ਚ ਅਸ਼ਲੀਲਤਾ ਫੈਲਾਈ ਗਈ ਅਤੇ ਇਕ ਭਾਈਚਾਰੇ ਵਿਸ਼ੇਸ਼ ਦੀ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ। (ਪੀਟੀਆਈ)

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement