
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਰੀਆ ਚੱਕਰਵਰਤੀ ਦਾ ਬਿਆਨ ਅਪਣੀ ਚਾਰਜਸ਼ੀਟ ਵਿਚ ਦਰਜ ਕੀਤਾ ਹੈ।
ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (Narcotics Control Bureau) ਨੇ ਰੀਆ ਚੱਕਰਵਰਤੀ (Rhea Chakraborty) ਦਾ ਬਿਆਨ ਅਪਣੀ ਚਾਰਜਸ਼ੀਟ ਵਿਚ ਦਰਜ ਕੀਤਾ ਹੈ। ਰਿਪੋਰਟਾਂ ਅਨੁਸਾਰ ਇਹ ਬਿਆਨ ਹੱਥ ਨਾਲ ਲਿਖਿਆ ਹੋਇਆ ਅਤੇ ਇਸ ਵਿਚ ਰੀਆ ਨੇ ਸੁਸ਼ਾਂਤ ਦੇ ਪਰਿਵਾਰ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਰੀਆ ਮੁਤਾਬਕ ਸੁਸ਼ਾਂਤ ਨੂੰ ਨਸ਼ੇ ਦੀ ਲਤ ਉਸ ਨੂੰ ਮਿਲਣ ਤੋਂ ਪਹਿਲਾਂ ਹੀ ਲੱਗ ਚੁੱਕੀ ਸੀ।
Rhea Chakraborty
ਇਹ ਵੀ ਪੜ੍ਹੋ: ਜੋ ਕੁੱਝ ਮੇਰੇ ਨਾਲ ਹੋਇਆ, ਕੋਈ ਹੋਰ ਹੁੰਦਾ ਤਾਂ ਖ਼ੁਦਕੁਸ਼ੀ ਕਰ ਲੈਂਦਾ : ਸੁਖਪਾਲ ਸਿੰਘ ਖਹਿਰਾ
ਰੀਆ ਨੇ ਦੱਸਿਆ ਕਿ ਸੁਸ਼ਾਂਤ ਦੇ ਪਰਿਵਾਰ ਨੂੰ ਪਤਾ ਸੀ ਕਿ ਉਹ ਨਸ਼ੇ ਕਰ ਰਿਹਾ ਹੈ। ਉਹ ਅਪਣੀ ਭੈਣ ਪ੍ਰਿਯੰਕਾ ਅਤੇ ਜੀਜਾ ਸਿਧਾਰਥ ਨਾਲ ਗਾਂਜਾ ਲੈਂਦਾ ਸੀ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਜਦੋਂ ਸੁਸ਼ਾਂਤ ਦੀ ਸਿਹਤ ਖਰਾਬ ਹੋਣ ਲੱਗੀ ਤਾਂ ਉਸ ਦਾ ਭਰਾ ਸ਼ੌਵਿਕ ਉਸ ਨੂੰ ਹਸਪਤਾਲ ਲਿਜਾਉਣਾ ਚਾਹੁੰਦਾ ਸੀ ਪਰ ਉਹ ਇਸ ਦੇ ਲਈ ਰਾਜ਼ੀ ਨਹੀਂ ਸੀ।
NCB
ਇਹ ਵੀ ਪੜ੍ਹੋ: ਮੁਸੀਬਤ ਵੇਲੇ ਨਹੀਂ ਛੱਡਿਆ ਹੌਂਸਲਾ, ਸਖ਼ਤ ਮਿਹਨਤ ਨਾਲ ਸ਼ੁਰੂ ਕੀਤਾ ਕੰਮ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਪਿਛਲੇ ਸਾਲ 14 ਜੂਨ ਨੂੰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਡਰੱਗਜ਼ ਮਾਮਲੇ ਵਿਚ 5 ਮਾਰਚ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਵਿਚ ਆਰੋਪ ਪੱਤਰ ਦਾਖਲ ਕੀਤਾ ਸੀ। 12,000 ਪੰਨਿਆਂ ਦੀ ਚਾਰਜਸ਼ੀਟ ਵਿਚ ਅਦਾਕਾਰਾ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸੌਵਿਕ ਸਮੇਤ 33 ਆਰੋਪੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
Sushant singh rajput
ਇਹ ਵੀ ਪੜ੍ਹੋ: ਗੁਰੂ ਗ੍ਰੰਥ ਸਾਹਿਬ ਦੇ ਜ਼ਖ਼ਮੀ ਸਰੂਪ ਵੇਖ ਕੇ ਭਾਵੁਕ ਹੋਈ ਸੰਗਤ, ਧਾਹਾਂ ਮਾਰ ਰੋਈਆਂ ਸਿੱਖ ਬੀਬੀਆਂ
ਇਹਨਾਂ ਦਸਤਾਵੇਜ਼ਾਂ ਵਿਚ 200 ਤੋਂ ਵੱਧ ਗਵਾਹਾਂ ਦੇ ਬਿਆਨ ਹਨ। ਜਾਂਚ ਏਜੰਸੀ ਨੇ ਮਈ ਦੇ ਅਖੀਰ ਵਿਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਰਹਿਣ ਵਾਲੇ ਸਿਧਾਰਥ ਪਿਠਾਨੀ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। 4 ਜੂਨ ਦੀ ਰਿਪੋਰਟ ਮੁਤਾਬਕ ਉਸ ਨੂੰ 14 ਦਿਨ ਲਈ ਐਨਸੀਬੀ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।