Kangana Ranaut News: ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ’ਚ ਆਏ ਗਾਇਕ ਵਿਸ਼ਾਲ ਦਦਲਾਨੀ
Published : Jun 7, 2024, 3:42 pm IST
Updated : Jun 7, 2024, 3:42 pm IST
SHARE ARTICLE
Vishal Dadlani promises job to the CISF official who slapped Kangana Ranaut
Vishal Dadlani promises job to the CISF official who slapped Kangana Ranaut

ਕਿਹਾ, ਮੈਂ ਯਕੀਨੀ ਬਣਾਵਾਂਗਾ ਕਿ ਉਸ ਨੂੰ ਕਿਤੇ ਹੋਰ ਨੌਕਰੀ ਮਿਲੇ

Kangana Ranaut News: ਮਸ਼ਹੂਰ ਸੰਗੀਤਕਾਰ ਅਤੇ ਗਾਇਕ ਵਿਸ਼ਾਲ ਦਦਲਾਨੀ ਨੇ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ 'ਤੇ ਪ੍ਰਤੀਕਿਰਿਆ ਦਿਤੀ ਹੈ। ਦਰਅਸਲ, ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਫਿਲਮ ਇੰਡਸਟਰੀ ਦੀ ਚੁੱਪੀ ਨੂੰ ਲੈ ਕੇ ਸਵਾਲ ਚੁੱਕੇ ਸਨ। ਅਜਿਹੇ 'ਚ ਵਿਸ਼ਾਲ ਨੇ ਕੰਗਨਾ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਅਪਣੀ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਹੈ।

ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਵਿਸ਼ਾਲ ਨੇ ਕੈਪਸ਼ਨ 'ਚ ਲਿਖਿਆ, "ਮੈਂ ਕਦੇ ਵੀ ਹਿੰਸਾ ਦਾ ਸਮਰਥਨ ਨਹੀਂ ਕਰਦਾ, ਪਰ ਮੈਂ ਇਸ ਸੀਆਈਐਸਐਫ ਜਵਾਨ ਦੇ ਗੁੱਸੇ ਨੂੰ ਵੀ ਸਮਝਦਾ ਹਾਂ। ਜੇਕਰ ਸੀਆਈਐਸਐਫ ਨੇ ਥੱਪੜ ਮਾਰਨ ਵਾਲੇ ਜਵਾਨ ਵਿਰੁਧ ਕੋਈ ਕਾਰਵਾਈ ਕੀਤੀ ਤਾਂ ਮੈਂ ਯਕੀਨੀ ਬਣਾਵਾਂਗਾ ਕਿ ਉਸ ਨੂੰ ਕਿਤੇ ਹੋਰ ਨੌਕਰੀ ਮਿਲੇ। ਜੈ ਹਿੰਦ, ਜੈ ਜਵਾਨ, ਜੈ ਕਿਸਾਨ”।

ਇਸ ਦੇ ਨਾਲ ਹੀ ਜਦੋਂ ਸੀਆਈਐਸਐਫ ਜਵਾਨ ਨੂੰ ਮੁਅੱਤਲ ਕਰਨ ਦੀ ਖ਼ਬਰ ਸਾਹਮਣੇ ਆਈ ਤਾਂ ਵਿਸ਼ਾਲ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਜੋ ਲੋਕ ਡੁੰਗਾਨਾ ਦੇ ਹੱਕ ਵਿਚ ਹਨ, ਤੁਸੀਂ ਕੀ ਕਰਦੇ ਜੇ ਉਸ ਨੇ ਕਿਹਾ ਹੁੰਦਾ ਕਿ ਤੁਹਾਡੀ ਮਾਂ '100 ਰੁਪਏ ਵਿਚ ਉਪਲਬਧ ਹੈ'? ਮੈਂ ਦੁਬਾਰਾ ਕਹਿ ਰਿਹਾ ਹਾਂ। ਜੇਕਰ ਸੀਆਈਐਸਐਫ ਜਵਾਨ ਨੂੰ ਡਿਊਟੀ ਤੋਂ ਹਟਾਇਆ ਜਾਂਦਾ ਹੈ, ਤਾਂ ਉਸ ਨੂੰ ਮੇਰੇ ਨਾਲ ਸੰਪਰਕ ਕਰਵਾਓ ਅਤੇ ਮੈਂ ਇਹ ਯਕੀਨੀ ਬਣਾਵਾਂਗਾ ਕਿ ਉਸ ਨੂੰ ਕਿਤੇ ਹੋਰ ਨੌਕਰੀ ਮਿਲੇ”।

ਕੰਗਨਾ ਰਣੌਤ ਦੇ ਹੱਕ ਚ ਆਏ ਗਾਇਕ ਮੀਕਾ ਸਿੰਘ

ਇਸ ਮਾਮਲੇ ਨੂੰ ਲੈ ਕੇ ਸੈਲੇਬਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਗਾਇਕ ਮੀਕਾ ਸਿੰਘ ਨੇ ਲਿਖਿਆ, ‘ਪੰਜਾਬੀ ਅਤੇ ਸਿੱਖ ਭਾਈਚਾਰੇ ਵਜੋਂ ਅਸੀਂ ਹਮੇਸ਼ਾ ਸੇਵਾ ਅਤੇ ਸੁਰੱਖਿਆ ਦੇ ਖੇਤਰ ਵਿਚ ਅਪਣੀ ਪਛਾਣ ਬਣਾਈ ਹੈ। ਏਅਰਪੋਰਟ 'ਤੇ ਕੰਗਨਾ ਰਣੌਤ ਨਾਲ ਜੋ ਹੋਇਆ ਉਹ ਦੁਖਦ ਹੈ। CISF ਕਾਂਸਟੇਬਲ ਨੇ ਅਪਣੇ ਨਿੱਜੀ ਗੁੱਸੇ ਕਾਰਨ ਇਕ ਯਾਤਰੀ 'ਤੇ ਹਮਲਾ ਕਰ ਦਿਤਾ, ਭਾਵੇਂ ਕਿ ਉਹ ਸਿਰਫ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਸੀ। ਮਹਿਲਾ ਕਾਂਸਟੇਬਲ ਦੇ ਅੰਦਰ ਇੰਨਾ ਗੁੱਸਾ ਸੀ ਤਾਂ ਉਸ ਨੂੰ ਸਿਵਲ ਡਰੈੱਸ 'ਚ ਏਅਰਪੋਰਟ ਦੇ ਬਾਹਰ ਇਹ ਸੱਭ ਕਰਨਾ ਚਾਹੀਦਾ ਸੀ। ਉਸ ਦੀ ਇਸ ਕਾਰਵਾਈ ਦਾ ਨਤੀਜਾ ਹੋਰ ਪੰਜਾਬੀ ਔਰਤਾਂ ਨੂੰ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਹੈ’।

(For more Punjabi news apart from Vishal Dadlani promises job to the CISF official who slapped Kangana Ranaut, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement