ਅਲਵਿਦਾ ਦਿਲੀਪ ਕੁਮਾਰ! ਅੰਗਰੇਜ਼ਾਂ ਖਿਲਾਫ਼ ਭਾਸ਼ਣ ਦੇਣ ਲਈ ਜੇਲ੍ਹ ਵੀ ਗਏ ਸਨ ਦਿਲੀਪ ਕੁਮਾਰ
Published : Jul 7, 2021, 1:04 pm IST
Updated : Jul 7, 2021, 1:04 pm IST
SHARE ARTICLE
Dilip Kumar
Dilip Kumar

ਉਹਨਾਂ ਨੂੰ ਪੁਣੇ ਦੀ ਬ੍ਰਿਟਿਸ਼ ਫੌਜ ਕੰਟੀਨ ਵਿਚ ਅਸਿਸਟੈਂਟ ਦੀ ਨੌਕਰੀ ਮਿਲ ਗਈ। ਦਿਲੀਪ ਕੁਮਾਰ ਨੂੰ 36 ਰੁਪਏ ਤਨਖ਼ਾਹ ਮਿਲਦੀ ਸੀ।

ਮੁੰਬਈ: ਟ੍ਰੈਜੇਡੀ ਕਿੰਗ ਦਿਲੀਪ ਕੁਮਾਰ ( Tragedy King Dilip Kumar) ਦਾ ਅਦਾਕਾਰ ਬਣਨ ਦਾ ਸਫਰ ਅਸਾਨ ਨਹੀਂ ਸੀ। ਉਹਨਾਂ ਦਾ ਜਨਮ 11 ਦਸੰਬਰ 1922 ਨੂੰ ਪੇਸ਼ਾਵਰ ਪਾਕਿਸਤਾਨ ਵਿਚ ਹੋਇਆ ਸੀ। ਮਾਤਾ-ਪਿਤਾ ਵੱਲੋਂ ਉਹਨਾਂ ਦਾ ਨਾਂਅ ਮੁਹੰਮਦ ਯੁਸੂਫ ਖ਼ਾਨ ਰੱਖਿਆ ਗਿਆ। ਮੁੰਬਈ ਆਉਣ ਬਾਅਦ ਫਿਲਮਾਂ ਵਿਚ ਉਹਨਾਂ ਨੂੰ ਦਿਲੀਪ ਕੁਮਾਰ (Dilip Kumar Death) ਨੇ ਨਾਂਅ ਤੋਂ ਪਛਾਣ ਮਿਲੀ ਸੀ। ਦਿਲੀਪ ਕੁਮਾਰ ਦੇ 11 ਭਰਾ-ਭੈਣ ਸਨ। ਉਹਨਾਂ ਦੇ ਪਿਤਾ ਅਪਣੇ ਪਰਿਵਾਰ ਸਮੇਤ ਪੇਸ਼ਾਵਰ ਤੋਂ ਮੁੰਬਈ ਆ ਗਏ।

Dilip KumarDilip Kumar

ਹੋਰ ਪੜ੍ਹੋ: ਅਧੂਰੀ ਰਹਿ ਗਈ ਦਿਲੀਪ ਕੁਮਾਰ ਦੀ ਇੱਛਾ! ਜੱਦੀ ਘਰ ਨੂੰ Museum ਬਣਦੇ ਦੇਖਣਾ ਚਾਹੁੰਦੇ ਸਨ Tragedy King

ਪਰਿਵਾਰ ਨਾਲ ਅਣਬਣ ਕਾਰਨ ਉਹ ਘਰੋਂ ਭੱਜ ਕੇ ਪੁਣੇ ਆ ਗਏ। ਇੱਥੇ ਉਹਨਾਂ ਨੂੰ ਪੁਣੇ ਦੀ ਬ੍ਰਿਟਿਸ਼ ਫੌਜ ਕੰਟੀਨ ਵਿਚ ਅਸਿਸਟੈਂਟ ਦੀ ਨੌਕਰੀ ਮਿਲ ਗਈ। ਦਿਲੀਪ ਕੁਮਾਰ ਨੂੰ 36 ਰੁਪਏ ਤਨਖ਼ਾਹ ਮਿਲਦੀ ਸੀ। ਕੰਟੀਨ ਵਿਚ ਉਹਨਾਂ ਦੇ ਬਣਾਏ ਸੈਂਡਵਿਚ ਕਾਫੀ ਮਸ਼ਹੂਰ ਸਨ। ਇਹ ਆਜ਼ਾਦੀ ਤੋਂ ਪਹਿਲਾਂ ਦਾ ਦੌਰ ਸੀ ਤੇ ਦੇਸ਼ ਵਿਚ ਅੰਗਰੇਜ਼ਾਂ ਦਾ ਰਾਜ ਸੀ।

Dilip KumarDilip Kumar

ਹੋਰ ਪੜ੍ਹੋ: ਸੱਟ ਲੱਗਣ ਕਾਰਨ ਟੋਕਿਓ ਓਲੰਪਿਕ ਵਿਚੋਂ ਬਾਹਰ ਹੋਈ ਹਿਮਾ ਦਾਸ, ਕਿਹਾ-ਕਰਾਂਗੀ ਮਜ਼ਬੂਤ ਵਾਪਸੀ

ਅਪਣੀ ਕਿਤਾਬ The Substance and the Shadow ਵਿਚ ਦਿਲੀਪ ਕੁਮਾਰ ਨੇ ਲਿਖਿਆ, “ਆਜ਼ਾਦੀ ਤੋਂ ਪਹਿਲਾਂ ਪੁਣੇ ਵਿਚ ਬਿਆਨ ਦਿੱਤਾ ਕਿ ਆਜ਼ਾਦੀ ਲਈ ਭਾਰਤ ਦੀ ਲੜਾਈ ਬਿਲਕੁਲ ਜਾਇਜ਼ ਹੈ ਅਤੇ ਬ੍ਰਿਟਿਸ਼ ਰਾਜ ਗਲਤ ਹੈ। ਅੰਗਰੇਜ਼ ਵਿਰੋਧੀ ਭਾਸ਼ਣ ਲਈ ਮੈਨੂੰ ਯਰਵਾੜਾ ਜੇਲ੍ਹ ਭੇਜ ਦਿੱਤਾ ਗਿਆ ਜਿੱਥੇ ਕਈ ਸੱਤਿਆਗ੍ਰਿਹੀ ਕੈਦ ਸਨ। ਉਦੋਂ ਸੱਤਿਆਗ੍ਰਿਹੀਆਂ ਨੂੰ ਗਾਂਧੀਵਾਲੇ ਕਿਹਾ ਜਾਂਦਾ ਸੀ। ਦੂਜੇ ਕੈਦੀਆਂ ਦੇ ਸਮਰਥਨ ਵਿਚ ਮੈਂ ਵੀ ਭੁੱਖ ਹੜਤਾਲ ’ਤੇ ਬੈਠ ਗਿਆ। ਮੇਰੀ ਪਛਾਣ ਦੇ ਇਕ ਮੇਜਰ ਨੇ ਮੈਨੂੰ ਜੇਲ੍ਹ ਤੋਂ ਛੁਡਵਾਇਆ ਤਾਂ ਮੈਂ ਵੀ ਗਾਂਧੀਵਾਲਾ (Dilip Kumar turned Gandhiwala in jail) ਬਣ ਗਿਆ”। ਇਸ ਤੋਂ ਬਾਅਦ ਦਿਲੀਪ ਕੁਮਾਰ ਵਾਪਸ ਮੁੰਬਈ ਆ ਗਏ। ਇੱਥੇ ਉਹਨਾਂ ਨੇ ਅਪਣੇ ਪਿਤਾ ਦੇ ਕੰਮ ਵਿਚ ਮਦਦ ਕੀਤੀ।

Dilip KumarDilip Kumar

ਹੋਰ ਪੜ੍ਹੋ: ਅਦਾਕਾਰ ਦਿਲੀਪ ਕੁਮਾਰ ਦੀ ਮੌਤ 'ਤੇ PM ਮੋਦੀ ਨੇ ਜਤਾਇਆ ਦੁੱਖ

ਦਿਲੀਪ ਕੁਮਾਰ ਨੂੰ ਪਹਿਲੀ ਫਿਲਮ ਲਈ ਮਿਲੇ ਸਨ 1250 ਰੁਪਏ

ਦਿਲੀਪ ਕੁਮਾਰ (Dilip Kumar dies at 98) ਦਾ ਫਿਲਮੀ ਸਫਰ 1944 ਵਿਚ ਫਿਲਮ ‘ਜਵਾਰ ਭਾਟਾ’ ਤੋਂ ਸ਼ੁਰੂ ਹੋਇਆ ਸੀ। ਇਸ ਫਿਲਮ ਲਈ ਉਹਨਾਂ ਨੂੰ 1250 ਰੁਪਏ ਮਿਲੇ ਸਨ। ਉਸ ਸਮੇਂ ਉਹਨਾਂ ਦੀ ਉਮਰ 22 ਸਾਲ ਸੀ। 1947 ਵਿਚ ਉਹਨਾਂ ਨੇ ‘ਜੁਗਨੂ’ ਵਿਚ ਕੰਮ ਕੀਤਾ। ਇਸ ਫਿਲਮ ਤੋਂ ਦਿਲੀਪ ਕੁਮਾਰ ਨੂੰ ਪ੍ਰਸਿੱਧੀ ਮਿਲੀ। 25 ਸਾਲ ਦੀ ਉਮਰ ਵਿਚ ਉਹ ਦੇਸ਼ ਦੇ ਨੰਬਰ ਇਕ ਅਦਾਕਾਰ ਬਣ ਗਏ। ਅਪਣੇ ਕੈਰੀਅਰ ਦੌਰਾਨ ਉਹਨਾਂ ਨੇ ਕਰੀਬ 60 ਫਿਲਮਾਂ ਵਿਚ ਕੰਮ ਕੀਤਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement