ਆਰੋਪ ਹੈ ਕਿ ਕਈ ਵਾਰ ਵਾਅਦਾ ਕਰਨ ਦੇ ਬਾਵਜੂਦ ਅਭਿਨੇਤਰੀ ਨੇ ਬ੍ਰਾਂਡ ਦੀਆਂ ਚੀਜ਼ਾਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਵੀ ਕ੍ਰੈਡਿਟ ਨਹੀਂ ਦਿੱਤਾ
Avneet Kaur : ਅਭਿਨੇਤਰੀ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਅਵਨੀਤ ਕੌਰ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਅਭਿਨੇਤਰੀ 'ਤੇ ਇੱਕ ਜਵੈਲਰੀ ਬ੍ਰਾਂਡ ਦੁਆਰਾ ਧੋਖਾਧੜੀ ਦਾ ਆਰੋਪ ਲਗਾਇਆ ਗਿਆ ਹੈ।
ਆਰੋਪ ਹੈ ਕਿ ਕਈ ਵਾਰ ਵਾਅਦਾ ਕਰਨ ਦੇ ਬਾਵਜੂਦ ਅਭਿਨੇਤਰੀ ਨੇ ਬ੍ਰਾਂਡ ਦੀਆਂ ਚੀਜ਼ਾਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਵੀ ਕ੍ਰੈਡਿਟ ਨਹੀਂ ਦਿੱਤਾ। ਇਹ ਵਿਵਾਦ ਉਦੋਂ ਸਾਹਮਣੇ ਆਇਆ ਜਦੋਂ ਬ੍ਰਾਂਡ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਨੇ ਅਭਿਨੇਤਰੀ ਨਾਲ ਉਨ੍ਹਾਂ ਦੀ ਗੱਲਬਾਤ ਦੇ ਕੁਝ ਸਕ੍ਰੀਨਸ਼ੌਟਸ ਸ਼ੇਅਰ ਕੀਤੇ।
ਹਾਲਾਂਕਿ, ਪ੍ਰੇਸ਼ਾਨੀ ਉਦੋਂ ਸ਼ੁਰੂ ਹੋਈ ਜਦੋਂ ਬ੍ਰਾਂਡ ਨੂੰ ਅਹਿਸਾਸ ਹੋਇਆ ਕਿ ਅਵਨੀਤ ਨੇ ਉਨ੍ਹਾਂ ਦੇ ਗਹਿਣਿਆਂ ਨਾਲ ਸਬੰਧਤ ਕਿਸੇ ਵੀ ਪੋਸਟ ਵਿੱਚ ਉਨ੍ਹਾਂ ਨੂੰ ਕ੍ਰੈਡਿਟ ਦੇਣ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਜਦੋਂ ਬ੍ਰਾਂਡ ਨੇ ਅਭਿਨੇਤਰੀ ਨਾਲ ਸੰਪਰਕ ਕੀਤਾ ਤਾਂ ਅਵਨੀਤ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਯਕੀਨੀ ਤੌਰ 'ਤੇ ਉਨ੍ਹਾਂ ਦੇ ਗਹਿਣਿਆਂ ਬਾਰੇ ਪੋਸਟ ਕਰੇਗੀ। ਇਨ੍ਹਾਂ ਭਰੋਸੇ ਦੇ ਬਾਵਜੂਦ ਬ੍ਰਾਂਡ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਭਿਨੇਤਰੀ ਦੀ ਪੋਸਟ 'ਚ ਅਜਿਹਾ ਕੋਈ ਕ੍ਰੈਡਿਟ ਦਿਖਾਈ ਨਹੀਂ ਦਿੱਤਾ।
ਬ੍ਰਾਂਡ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਲਿਖਿਆ ਗਿਆ ਹੈ, "ਅਵਨੀਤ ਨੇ ਆਪਣੀ ਮਹੀਨਾ ਭਰ ਯੂਰਪ ਵੇਕੇਸ਼ਨ ਦੀਆਂ ਛੁੱਟੀਆਂ ਦੌਰਾਨ ਕੁੱਲ ਸੱਤ ਵਾਰ ਸਾਡੀ ਜਵੈਲਰੀ ਪਹਿਨੀ। ਡਾਇਰ ਅਤੇ ਵਿਵਿਏਨ ਵੈਸਟਵੁੱਡ ਵਰਗੇ ਵੱਡੇ ਬ੍ਰਾਂਡਾਂ ਦੇ ਨਾਲ RANG ਪਹਿਨਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਪੋਸਟ ਵਿੱਚ ਸਿਰਫ ਇਨ੍ਹਾਂ ਲਗਜ਼ਰੀ ਬ੍ਰਾਂਡਾਂ ਨੂੰ ਟੈਗ ਕੀਤਾ।
ਉਨ੍ਹਾਂ ਨੇ ਅੱਗੇ ਕਿਹਾ, "ਸਟਾਈਲਿਸਟ ਨੇ ਕਿਹਾ ਕਿ ਉਨ੍ਹਾਂ ਨੇ ਅਵਨੀਤ ਨਾਲ ਗੱਲ ਕੀਤੀ। ਫਿਰ ਉਹ ਇੱਕ ਵੱਖਰੀ ਪੋਸਟ ਵਿੱਚ ਸਾਡੇ ਬ੍ਰਾਂਡ ਨੂੰ ਕ੍ਰੈਡਿਟ ਦੇਣ ਲਈ ਸਹਿਮਤ ਹੋ ਗਈ। ਹਾਲਾਂਕਿ, ਜਦੋਂ ਅਵਨੀਤ ਨੇ ਦੁਬਾਰਾ ਪੋਸਟ ਕੀਤਾ ਤਾਂ ਉਸਨੇ ਫਿਰ ਵੀ ਕ੍ਰੈਡਿਟ ਨਹੀਂ ਦਿੱਤਾ।" ਅਸੀਂ ਫ਼ਿਰ ਸਟਾਈਲਿਸਟ ਨੂੰ ਇੱਕ ਵਾਰ ਫਿਰ ਮਸੇਜ ਕੀਤਾ ,ਜਿਸ 'ਚ ਪੁੱਛਿਆ ਗਿਆ ਕਿ ਅਵਨੀਤ ਨੇ ਸਾਡੇ ਬ੍ਰਾਂਡ ਨੂੰ ਕ੍ਰੈਡਿਟ ਕਿਉਂ ਨਹੀਂ ਦਿੱਤਾ ?' ਅਵਨੀਤ ਨੇ ਸਟਾਈਲਿਸਟ ਨੂੰ ਜਵਾਬ ਦਿੰਦੇ ਹੋਏ ਕਿਹਾ, 'ਅਰੇ ਮੈਂ ਉਨ੍ਹਾਂ ਨੂੰ ਪੈਸੇ ਦੇਵਾਂਗੀ। ਕਿੰਨੇ ਹਨ? ਅਸੀਂ ਇਹ ਸਮਝਾਉਂਦੇ ਹੋਏ ਜਵਾਬ ਦਿੱਤਾ ਕਿ ਇਹ ਪੈਸੇ ਬਾਰੇ ਨਹੀਂ ਸੀ ਪਰ ਜੋ ਤੈਅ ਹੋਇਆ ਸੀ ,ਉਸ 'ਤੇ ਕਾਇਮ ਰਹਿਣ ਬਾਰੇ ਸੀ।