
ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ 'ਤੇ ਗੀਤ ਗਾ ਕੇ ਭੀਖ ਮੰਗਣ ਵਾਲੀ ਰਾਨੂੰ ਮੰਡਲ ਦਾ ਨਾਮ ਅੱਜ ਹਰ ਜ਼ੁਬਾਨ 'ਤੇ ਹੈ। ਲਤਾ ਮੰਗੇਸ਼ਕਰ ਦੇ ਇੱਕ ਵਾਇਰਲ ਗੀਤ ਨੇ
ਮੁੰਬਈ : ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ 'ਤੇ ਗੀਤ ਗਾ ਕੇ ਭੀਖ ਮੰਗਣ ਵਾਲੀ ਰਾਨੂੰ ਮੰਡਲ ਦਾ ਨਾਮ ਅੱਜ ਹਰ ਜ਼ੁਬਾਨ 'ਤੇ ਹੈ। ਲਤਾ ਮੰਗੇਸ਼ਕਰ ਦੇ ਇੱਕ ਵਾਇਰਲ ਗੀਤ ਨੇ ਰਾਨੂੰ ਦੀ ਕਿਸਮਤ ਬਦਲ ਦਿੱਤੀ। ਰਾਨੂੰ ਦੇ ਵੀਡੀਓ ਬਾਲੀਵੁਡ ਸੈਲੀਬ੍ਰਿਟੀਜ ਤੱਕ ਪਹੁੰਚੇ। ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਦੇ ਰਿਐਲਿਟੀ ਸ਼ੋਅ ਸੁਪਰਸਟਾਰ ਸਿੰਗਰ 'ਚ ਬੁਲਾਇਆ ਗਿਆ।
Ranu Mondal
ਉੱਥੇ ਹੀ ਹਿਮੇਸ਼ ਨੇ ਉਨ੍ਹਾਂ ਨੂੰ ਆਪਣੀ ਫਿਲਮ 'ਚ ਗਾਉਣ ਦਾ ਮੌਕਾ ਦਿੱਤਾ। ਹਿਮੇਸ਼ ਨੇ ਰਾਨੂੰ ਦੇ ਨਾਲ ਕਈ ਗੀਤ ਰਿਕਾਰਡ ਕੀਤੇ ਹਨ ਪਰ ਕੀ ਤੁਸੀ ਜਾਣਦੇ ਹੋ ਕਿ ਰਾਨੂੰ ਤੋਂ ਗੀਤ ਗਵਾਉਣ ਲਈ ਹਿਮੇਸ਼ ਰੇਸ਼ਮੀਆ ਨੂੰ ਕਿੰਨੀ ਮਿਹਨਤ ਕਰਨੀ ਪਈ ?
Ranu Mondal
ਸੋਸ਼ਲ ਮੀਡੀਆ 'ਤੇ ਰਾਨੂੰ ਮੰਡਲ ਅਤੇ ਹਿਮੇਸ਼ ਰੇਸ਼ਮੀਆ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਹਿਮੇਸ਼ ਵਾਰ - ਵਾਰ ਰਾਨੂੰ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਹਨ। ਗੀਤ ਗਾਉਣ ਦੇ ਦੌਰਾਨ ਰਾਨੂੰ ਨੇ ਕਈ ਵਾਰ ਬ੍ਰੇਕ ਲਿਆ, ਇਸਦੇ ਵਿੱਚ ਹਿਮੇਸ਼ ਨੇ ਉਨ੍ਹਾਂ ਨੂੰ ਕਈ ਵਾਰ ਠੀਕ ਧੁਨ ਦੱਸੀ।
Ranu Mondal and Himesh Reshammiya
ਰਾਨੂੰ ਫਿਲਮੀ ਗਾਣਿਆਂ ਨੂੰ ਸੁਣ ਕੇ ਗੀਤ ਗਾਇਆ ਕਰਦੀ ਸੀ ਪਰ ਉਨ੍ਹਾਂ ਨੇ ਕਦੇ ਕਿਸੇ ਸੰਗੀਤਕਾਰ ਦੀ ਧੁਨ 'ਤੇ ਗੀਤ ਨਹੀਂ ਗਾਇਆ ਸੀ। ਇਸ ਲਈ ਜਦੋਂ ਹਿਮੇਸ਼ ਨੇ ਰਾਨੂੰ ਤੋਂ ਆਪਣੀ ਧੁਨ 'ਤੇ ਗੀਤ ਗਵਾਇਆ ਤਾਂ ਉਨ੍ਹਾਂ ਨੂੰ ਇਸਦੇ ਲਈ ਕੜੀ ਮਿਹਨਤ ਕਰਨੀ ਪਈ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਰਾਨੂੰ ਦਾ ਗੀਤ ਸੰਭਵ ਹੋ ਪਾਇਆ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ