
ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਨਜ਼ਰ ਆ ਰਹੀ ਹੈ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਨਜ਼ਰ ਆ ਰਹੀ ਹੈ। ਹਾਲ ਹੀ ਵਿਚ ਪ੍ਰੀਤੀ ਜ਼ਿੰਟਾ ਨੇ ਅਪਣੀ ਸਵੇਰ ਦੀ ਸੈਰ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਪ੍ਰੀਤੀ ਜ਼ਿੰਟਾ ਇਕ ਘਰ ਕੋਲੋਂ ਗੁਜ਼ਰਦੀ ਹੈ ਤਾਂ ਉਹਨਾਂ ਨੂੰ ਚਾਰੇ ਪਾਸੇ ਦਰੱਖਤ ‘ਤੇ ਭੂਤ ਲਟਕਦੇ ਦਿਖਾਈ ਦਿੱਤੇ।
ਪ੍ਰੀਤੀ ਜ਼ਿੰਟਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਲੋਕ ਇਸ ‘ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ। ਪ੍ਰੀਤੀ ਜ਼ਿੰਟਾ ਦੀ ਇਹ ਵੀਡੀਓ ਲਾਸ ਏਜਲਿਸ ਦੀ ਹੈ, ਜਿੱਥੇ ਜਲਦ ਹੀ ਹੈਲੋਵੀਨ ਫੈਸਟੀਵਲ ਸ਼ੁਰੂ ਹੋਣ ਵਾਲਾ ਹੈ। ਅਜਿਹੇ ਮੌਕਿਆਂ ‘ਤੇ ਲੋਕਾਂ ਨੇ ਅਪਣੇ ਘਰਾਂ ਨੂੰ ਖੌਫਨਾਕ ਤਰੀਕਿਆਂ ਨਾਲ ਸਜਾਇਆ ਹੈ, ਜਿਸ ਨੂੰ ਦੇਖ ਕੇ ਕੋਈ ਵੀ ਡਰ ਸਕਦਾ ਹੈ।
Preity Zinta
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰੀਤੀ ਜ਼ਿੰਟਾ ਨੇ ਲਿਖਿਆ, ‘ਅਕਤੂਬਰ ਵਿਚ ਲਾਸ ਏਂਜਲਿਸ ਵਿਚ ਮਾਰਨਿੰਗ ਵਾਕ ਮਜ਼ੇਦਾਰ ਹੁੰਦੀ ਹੈ। ਯਾਨੀ ਕਿ...ਹੈਲੋਵੀਨ ਆ ਰਿਹਾ ਹੈ’। ਇਸ ਤੋਂ ਪਹਿਲਾਂ ਪ੍ਰੀਤੀ ਨੇ ਇਕ ਵੀਡੀਓ ਸਾਂਝਾ ਕੀਤਾ ਸੀ ਜੋ ਕਿ ਕਾਫ਼ੀ ਮਜ਼ੇਦਾਰ ਸੀ। ਇਸ ਵੀਡੀਓ ਵਿਚ ਗਾਂ ਟ੍ਰੈਫਿਕ ਨਿਯਮ ਦੀ ਪਾਲਣਾ ਕਰਦੀ ਦਿਖਾਈ ਦੇ ਰਹੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ