
ਸਮੀਰਾ ਨੇ ਕਿਹਾ ਕਿ ਉਹਨਾਂ ਦੇ ਵੀਡੀਓ ‘ਤੇ ਬਹੁਤ ਸਾਰੀਆਂ ਮਾਵਾਂ ਦੇ ਮੈਸੇਜ ਆ ਰਹੇ ਹਨ ਅਤੇ ਉਹ ਪ੍ਰੇਰਿਤ ਹੋ ਰਹੀਆਂ ਹਨ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸਮੀਰਾ ਰੈਡੀ ਨੇ ਹਾਲ ਹੀ ਵਿਚ ਇਕ ਲੜਕੀ ਨੂੰ ਜਨਮ ਦਿੱਤਾ ਸੀ, ਜਿੱਥੇ ਬੱਚੇ ਦੇ ਜਨਮ ਤੋਂ ਬਾਅਦ ਕਈ ਮਹੀਨੇ ਤੱਕ ਔਰਤਾਂ ਅਰਾਮ ਕਰਦੀਆਂ ਹਨ ਤਾਂ ਉੱਥੇ ਹੀ ਸਮੀਰਾ ਅਪਣੀ 2 ਮਹੀਨੇ ਦੀ ਬੱਚੀ ਨਾਲ ਕੁਝ ਅਜਿਹ ਕਰ ਗਈ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਸਮੀਰਾ ਨੇ ਇਸ ਕਾਰਨਾਮੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
Sameera Reddy climbs Karnataka's highest peak with 2-month daughter
ਕਿਹਾ ਜਾ ਸਕਦਾ ਹੈ ਕਿ ਸਮੀਰਾ ਇੰਨ੍ਹੀਂ ਦਿਨੀਂ ਮਦਰਹੁੱਡ ਦਾ ਅਨੰਦ ਮਾਣ ਰਹੀ ਹੈ। ਉਹ ਅਪਣੀ 2 ਮਹੀਨੇ ਦੀ ਲੜਕੀ ਨਾਇਰਾ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੀ ਹੈ। ਇਸ ਦੇ ਨਾਲ ਹੀ ਉਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਅਪਣੀ ਲੜਕੀ ਨਾਲ ਕਰਨਾਟਕ ਦੀ ਸਭ ਤੋਂ ਉੱਚੀ ਚੋਟੀ ਮੁਲਾਇਨਾਗੀਰੀ (Mullayanagiri) ‘ਤੇ ਚੜ੍ਹਾਈ ਕਰ ਰਹੀ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਸਮੀਰਾ ਨੇ ਅਪਣੇ ਫੈਨਜ਼ ਨੂੰ ਕਿਹਾ, ‘ਨਾਇਰਾ ਦੇ ਨਾਲ ਮੁਲਾਇਨਾਗੀਰੀ ਚੋਟੀ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਮੈਂ ਰਾਸਤੇ ਵਿਚ ਰੁਕ ਗਈ ਸੀ ਕਿਉਂਕਿ ਮੈਨੂੰ ਸਾਹ ਲੈਣ ਵਿਚ ਬਹੁਤ ਪਰੇਸ਼ਾਨੀ ਹੋ ਰਹੀ ਸੀ। 6300 ਫੁੱਟ ਉਚੀ ਇਹ ਕਰਨਾਟਕ ਦੀ ਸਭ ਤੋਂ ਉੱਚੀ ਚੋਟੀ ਹੈ’। ਇਸ ਤੋਂ ਅੱਗੇ ਸਮੀਰਾ ਨੇ ਕਿਹਾ ਕਿ ਉਹਨਾਂ ਦੇ ਵੀਡੀਓ ‘ਤੇ ਬਹੁਤ ਸਾਰੀਆਂ ਮਾਵਾਂ ਦੇ ਮੈਸੇਜ ਆ ਰਹੇ ਹਨ ਅਤੇ ਉਹ ਪ੍ਰੇਰਿਤ ਹੋ ਰਹੀਆਂ ਹਨ।
Sameera Reddy climbs Karnataka's highest peak with 2-month daughter
ਸਮੀਰਾ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ ਬਾਅਦ ਥਕਾਨ ਮਹਿਸੂਸ ਕਰਨਾ ਅਸਾਨ ਹੈ ਪਰ ਮੈਂ ਤੈਅ ਕੀਤਾ ਸੀ ਕਿ ਖੁਦ ਨੂੰ ਥੱਕਿਆ ਹੋਇਆ ਮਹਿਸੂਸ ਨਹੀਂ ਹੋਣ ਦੇਵਾਂਗੀ। ਦੱਸ ਦਈਏ ਕਿ 12 ਜੁਲਾਈ ਨੂੰ ਸਮੀਰਾ ਨੇ ਅਪਣੀ ਲੜਕੀ ਨੂੰ ਜਨਮ ਦਿੱਤਾ ਸੀ। ਇਸ ਤੋਂ ਪਹਿਲਾਂ ਸਮੀਰਾ ਅਤੇ ਉਸ ਦੇ ਪਤੀ ਅਕਸ਼ੈ ਦਾ ਇਕ ਲੜਕਾ ਵੀ ਹੈ, ਜਿਸ ਦਾ ਨਾਂਅ ਹੰਸ ਹੈ। ਸਮੀਰਾ ਅਤੇ ਅਕਸ਼ੈ ਨੇ ਸਾਲ 2014 ਵਿਚ ਵਿਆਹ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।