
ਫ਼ਿਲਮ ਨਿਰਮਾਣ ਕੰਪਨੀ 'ਰੈੱਡ ਚਿਲੀਜ਼ ਐਂਟਰਟੇਨਮੈਂਟ' ਨੇ ਸ਼ੁਕਰਵਾਰ ਸ਼ਾਮ 'ਐਕਸ' 'ਤੇ ਫ਼ਿਲਮ ਦੀ ਕਮਾਈ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੁੰਬਈ: ਅਭਿਨੇਤਾ ਸ਼ਾਹਰੁਖ ਖਾਨ ਦੀ ਥ੍ਰਿਲਰ ਫ਼ਿਲਮ ‘ਜਵਾਨ’ ਨੇ ਦੁਨੀਆਂ ਭਰ ‘ਚ 1103.27 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਇਹ ਜਾਣਕਾਰੀ ਦਿਤੀ ਹੈ। ਫ਼ਿਲਮ ਨਿਰਮਾਣ ਕੰਪਨੀ 'ਰੈੱਡ ਚਿਲੀਜ਼ ਐਂਟਰਟੇਨਮੈਂਟ' ਨੇ ਸ਼ੁਕਰਵਾਰ ਸ਼ਾਮ 'ਐਕਸ' 'ਤੇ ਫ਼ਿਲਮ ਦੀ ਕਮਾਈ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ: ਭਾਰਤੀ ਕ੍ਰਿਕਟ ਟੀਮ ਨੇ ਅਫਗਾਨਿਸਤਾਨ ਨੂੰ ਹਰਾਉਂਦੇ ਹੋਏ ਜਿੱਤਿਆ ਸੋਨ ਤਗਮਾ
ਫ਼ਿਲਮ ਦੀ ਬਾਕਸ ਆਫਿਸ ਕਮਾਈ ਦੇ ਪੋਸਟਰ ਦੇ ਨਾਲ ਲਿਖਿਆ ਸੀ, 'ਹਰ ਗੁਜ਼ਰਦੇ ਦਿਨ ਦੇ ਨਾਲ 'ਜਵਾਨ' ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾ ਰਹੀ ਹੈ।'ਐਟਲੀ ਦੁਆਰਾ ਨਿਰਦੇਸ਼ਤ ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿਚ 7 ਸਤੰਬਰ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਈ ਸੀ।
ਇਹ ਵੀ ਪੜ੍ਹੋ: ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਡਾ. ਜੈਸ਼ੰਕਰ ਨੂੰ ਭਾਰਤ-ਕੈਨੇਡਾ ਸਬੰਧਾਂ 'ਤੇ ਪ੍ਰਗਟਾਈ ਚਿੰਤਾ
ਨਿਰਮਾਤਾਵਾਂ ਨੇ ਇਕ ਪ੍ਰੈਸ ਰਿਲੀਜ਼ ਵਿਚ ਕਿਹਾ, 'ਜਵਾਨ' ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਦੁਨੀਆ ਭਰ ਵਿਚ 1100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ। ਨਿਰਮਾਤਾਵਾਂ ਦੇ ਅਨੁਸਾਰ, 'ਫਿਲਮ ਨੇ ਭਾਰਤ ਵਿਚ 733.37 ਕਰੋੜ ਰੁਪਏ ਅਤੇ ਵਿਦੇਸ਼ੀ ਸਿਨੇਮਾਘਰਾਂ ਤੋਂ 369.90 ਕਰੋੜ ਰੁਪਏ ਦੀ ਕਮਾਈ ਕੀਤੀ ਹੈ।'