ਰਾਖੀ ਸਾਵੰਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿਤਾ ਵਿਆਹ ਦਾ ਸੱਦਾ
Published : Dec 7, 2018, 6:03 pm IST
Updated : Dec 7, 2018, 6:24 pm IST
SHARE ARTICLE
 Rakhi Swant invited pm Modi
Rakhi Swant invited pm Modi

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਵਿਆਹ 'ਚ ਮਸ਼ਹੂਰ ਹਸਥੀਆਂ ਪਹੁੰਚਿਆਂ ਸਨ ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਿਯੰਕਾ ਚੋਪੜਾ ਵਿਆਹ ਦੀ ਰਿਸੈਪਸ਼ਨ ...

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਵਿਆਹ 'ਚ ਮਸ਼ਹੂਰ ਹਸਤੀਆਂ ਪਹੁੰਚਿਆਂ ਸਨ ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਿਯੰਕਾ ਚੋਪੜਾ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਸ਼ਿਰਕਤ ਕੀਤੀ। ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਵਿਆਹ 'ਚ ਆਉਣ 'ਤੇ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਅਧਿਕਾਰਕ ਇਨਸਟ੍ਰਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਅਤੇ ਪ੍ਰਿਯੰਕਾ-ਨਿਕ ਨੂੰ ਆਉਣ ਵਾਲੀ ਜ਼ਿੰਦਗੀ ਲਈ ਵਧਾਈਆਂ ਵੀ ਦਿੱਤੀਆਂ। ਇਸ ਦੇ ਥੱਲੇ ਹੀ ਅਦਾਕਾਰ ਪ੍ਰਿਯੰਕਾ ਨੇ ਲਿਖਿਆ 'ਤੁਹਾਡਾ ਧੰਨਵਾਦ ਪ੍ਰਧਾਨ ਮੰਤਰੀ ਸਰ , ਬਹੁਤ ਬਹੁਤ ਧੰਨਵਾਦ ਆਉਣ ਲਈ'। ਇਹੋ ਟਿੱਪਣੀ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਵੀ ਕੀਤੀ।

Rakhi Sawant Rakhi Sawant

ਇਸ ਦੇ ਨਾਲ ਹੀ ਸਭ ਤੋਂ ਦਿਲਚਸਪ ਗੱਲ ਰਹੀ ਕਿ ਇਸੇ ਪੋਸਟ ਦੇ ਥੱਲੇ ਰਾਖੀ ਸਾਵੰਤ ਨੇ ਵੀ ਪ੍ਰਧਾਨ ਮੰਤਰੀ ਨੂੰ ਅਪਣਾ ਵਿਆਹ ਦਾ ਸੱਦਾ ਦੇ ਦਿਤਾ। ਰਾਖੀ ਸਾਵੰਤ ਨੇ ਲਿਖਿਆ ਕਿ, "ਵਾਹ! ਨਾਇਸ ਮੋਦੀ ਜੀ, ਕਿਰਪਾ ਕਰਕੇ 31 ਦਸੰਬਰ ਨੂੰ ਸਵੇਰੇ 7 ਵਜੇ ਮੇਰੇ ਵਿਆਹ 'ਤੇ ਵੀ ਆਓ।

Rakhi SawantRakhi Sawant

ਹਾਲਾਂਕਿ ਪਿੱਛਲੇ ਕਈ ਦਿਨਾਂ ਤੋਂ ਰਾਖੀ ਸਾਵੰਤ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਉਂਟ 'ਤੇ ਅਜਿਹੀਆਂ ਤਸਵੀਰਾਂ ਪੋਸਟ ਕਰ ਰਹੀ ਹੈ ਜਿਸ ਵਿਚ ਉਹ ਇਕ ਇੰਟਰਨੈੱਟ ਸਨਸਨੀ ਦੀਪਕ ਕਲਾਲ ਨਾਲ ਵਿਆਹ ਕਰਨ ਦੀ ਗੱਲ ਕਰ ਰਹੀ ਹੈ। ਪਰ ਕਿਸੇ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਸੱਚ ਹੈ ਜਾਂ ਇਹ ਕੇਵਲ ਇਕ ਮਜ਼ਾਕ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement