ਜਨਮਦਿਨ ਵਿਸ਼ੇਸ਼ : ਨੈਸ਼ਨਲ ਹਾਕੀ ਖਿਡਾਰੀ ਰਹਿ ਚੁੱਕੀ ਹੈ ਸਾਗਰਿਕਾ ਘਾਟਗੇ 
Published : Jan 8, 2019, 4:53 pm IST
Updated : Jan 8, 2019, 4:53 pm IST
SHARE ARTICLE
Sagarika Ghatge
Sagarika Ghatge

'ਚਕ ਦੇ ਇੰਡੀਆ' ਫੇਮ ਅਦਾਕਾਰਾ ਸਾਗਰਿਕਾ ਘਾਟਗੇ ਅੱਜ ਅਪਣਾ 33ਵਾਂ ਜਨਮਦਿਨ ਮਨਾ ਰਹੀ ਹੈ। 'ਚੱਕ ਦੇ ਇੰਡੀਆ' ਲਈ ਸਾਗਰਿਕਾ ਨੂੰ ਬੇਸਟ ਸਪੋਰਟਿੰਗ ਅਦਾਕਾਰਾ ਦਾ ਅਵਾਰਡ ...

ਮੁੰਬਈ : 'ਚਕ ਦੇ ਇੰਡੀਆ' ਫੇਮ ਅਦਾਕਾਰਾ ਸਾਗਰਿਕਾ ਘਾਟਗੇ ਅੱਜ ਅਪਣਾ 33ਵਾਂ ਜਨਮਦਿਨ ਮਨਾ ਰਹੀ ਹੈ। 'ਚੱਕ ਦੇ ਇੰਡੀਆ' ਲਈ ਸਾਗਰਿਕਾ ਨੂੰ ਬੇਸਟ ਸਪੋਰਟਿੰਗ ਅਦਾਕਾਰਾ ਦਾ ਅਵਾਰਡ ਵੀ ਦਿਤਾ ਗਿਆ ਸੀ। ਅਸਲ ਜਿੰਦਗੀ ਵਿਚ ਵੀ ਨੈਸ਼ਨਲ ਲੈਵਲ ਦੀ ਹਾਕੀ ਖਿਡਾਰੀ ਰਹਿ ਚੁੱਕੀ ਸਾਗਰਿਕਾ ਨੇ ਸਾਲ 2017 ਵਿਚ ਕ੍ਰਿਕਟਰ ਜਹੀਰ ਖਾਨ ਨਾਲ ਵਿਆਹ ਕਰਵਾਇਆ ਸੀ।

Sagarika GhatgeSagarika Ghatge

ਦੋਨਾਂ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਇਹਨਾਂ ਦੀ ਕਹਾਣੀ ਕਿਸੇ ਫਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ। ਇਸ ਖਾਸ ਮੌਕੇ ਤੁਹਾਨੂੰ ਦੱਸਦੇ ਹਨ ਇਹਨਾਂ ਦੀਆਂ ਤਿੰਨ ਅਜਿਹੀ ਗੱਲਾਂ ਜੋਕਿ ਇਕਦਮ ਫਿਲਮੀ ਹਨ। ਦੋਨਾਂ ਦੀ ਪਹਿਲੀ ਮੁਲਾਕਾਤ ਕਾਫ਼ੀ ਫਿਲਮੀ ਸੀ। ਕਿਹਾ ਜਾਂਦਾ ਹੈ ਕਿ ਸਾਗਰਿਕਾ ਅਤੇ ਜਹੀਰ ਦੋਵੇਂ ਅੰਗਦ ਬੇਦੀ ਅਤੇ ਕੁੱਝ ਹੋਰ ਕਾਮਨ ਦੋਸਤਾਂ ਦੇ ਜਰੀਏ ਕਿਸੇ ਪਾਰਟੀ ਵਿਚ ਮਿਲੇ ਸਨ। ਜਿਸ ਤੋਂ ਬਾਅਦ ਦੋਨਾਂ ਨੇ ਡੇਢ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਫਿਰ ਵਿਆਹ ਦੇ ਬੰਧਨ ਵਿਚ ਬੰਨੇ ਗਏ।

Sagarika GhatgeSagarika Ghatge

ਉਥੇ ਹੀ ਸਾਗਰਿਕਾ ਦੀ ਫਿਲਮੀ ਜ਼ਿੰਦਗੀ ਹਕੀਕਤ ਵਿਚ ਵੀ ਬਦਲ ਗਈ। ਸ਼ਾਹਰੁੱਖ ਦੇ ਨਾਲ ਫਿਲਮ 'ਚਕ ਦੇ ਇੰਡੀਆ' ਵਿਚ ਨਜ਼ਰ ਆਉਣ ਵਾਲੀ ਸਾਗਰਿਕਾ ਦੇ ਇਸ ਫਿਲਮ ਵਿਚ ਉਨ੍ਹਾਂ ਦੇ ਨਾਲ ਜੋ ਆਨ ਸਕਰੀਨ ਹੋਇਆ ਸੀ ਉਹੋ ਜਿਹਾ ਹੀ ਕੁੱਝ ਉਨ੍ਹਾਂ ਦੀ ਰੀਅਲ ਜ਼ਿੰਦਗੀ ਵਿਚ ਵੀ ਹੋਇਆ ਹੈ। ਫਿਲਮ ਵਿਚ ਸਾਗਰਿਕਾ ਇੰਡੀਅਨ ਕ੍ਰਿਕੇਟ ਟੀਮ ਦੇ ਇਕ ਸਟਾਰ ਖਿਡਾਰੀ ਨਾਲ ਪਿਆਰ ਕਰਦੀ ਹੈ, ਉਥੇ ਹੀ ਸਾਗਰਿਕਾ ਦੇ ਰੀਅਲ ਜ਼ਿੰਦਗੀ ਵਿਚ ਵੀ ਕੁੱਝ ਅਜਿਹਾ ਹੀ ਹੋਇਆ।

Sagarika GhatgeSagarika Ghatge

ਤੀਜੀ ਫਿਲਮੀ ਗੱਲ ਇਹ ਹੈ ਕਿ ਉਹ ਦੋਵੇਂ ਹੀ ਮੁੰਬਈ ਦੇ ਹਨ। ਦੋਨਾਂ ਨੂੰ ਹੀ ਇਕ ਦੂਜੇ ਦਾ ਪ੍ਰੋਫੇਸ਼ਨ ਕਾਫ਼ੀ ਪਸੰਦ ਹੈ। ਸਾਗਰਿਕਾ ਵੈਸੇ ਤਾਂ ਇਕ ਅਦਾਕਾਰਾ ਹਨ ਪਰ ਉਨ੍ਹਾਂ ਨੂੰ ਕ੍ਰਿਕੇਟ ਦਾ ਖੇਡ ਦੀਵਾਨਗੀ ਦੀ ਹੱਦ ਤੱਕ ਪਸੰਦ ਹੈ। ਕੁੱਝ ਅਜਿਹਾ ਹੀ ਹਾਲ ਜਹੀਰ ਖਾਨ ਦਾ ਵੀ ਹੈ। ਜਹੀਰ ਖਾਨ ਕਰਿਕਟਰ ਹਨ ਅਤੇ ਥੋੜ੍ਹੇ ਸ਼ਰਮੀਲੇ ਵੀ ਹਨ ਪਰ ਉਹ ਬਾਲੀਵੁੱਡ ਦੇ ਵੱਡੇ ਦੀਵਾਨੇ ਹਨ।

Sagarika GhatgeSagarika Ghatge

ਇਸ ਤੋਂ ਵੀ ਖਾਸ ਗੱਲ ਦੱਸ ਦਈਏ ਕਿ ਖਬਰਾਂ ਦੇ ਅਨੁਸਾਰ ਜਹੀਰ ਨੇ ਅਪਣੇ ਘਰ ਵਾਲਿਆਂ ਨੂੰ ਅਪਣੀ ਅਤੇ ਸਾਗਰਿਕਾ ਦੇ ਵਿਆਹ ਲਈ ਬਹੁਤ ਮੁਸ਼ਕਲ ਨਾਲ ਮਨਾਇਆ। ਉਨ੍ਹਾਂ ਦੇ ਘਰਵਾਲਿਆਂ ਨੇ ਪਹਿਲਾਂ ਸਾਗਰਿਕਾ ਦੀ ਫਿਲਮ 'ਚਕ ਦੇ ਇੰਡੀਆ' ਦੀ ਸੀਡੀ ਮੰਗਵਾਈ ਅਤੇ ਪੂਰੀ ਫਿਲਮ ਵੇਖੀ ਤੱਦ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਵਿਆਹ ਲਈ ਹਾਂ ਬੋਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement