ਜਨਮਦਿਨ ਵਿਸ਼ੇਸ਼ : ਵਿਆਹ ਤੋਂ ਬਾਅਦ ਅਪਣੀ ਨਵੀਂ ਫ਼ਿਲਮ ਲੈ ਕੇ ਆ ਰਹੀ ਹੈ ਦੀਪਿਕਾ ਪਾਦੁਕੋਣ
Published : Jan 5, 2019, 1:05 pm IST
Updated : Jan 5, 2019, 1:05 pm IST
SHARE ARTICLE
Deepika Padukone
Deepika Padukone

ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੁਕੋਣ ਅੱਜ ਅਪਣਾ 33ਵਾਂ ਜਨਮਦਿਨ ਮਨਾ ਰਹੀ ਹੈ। 5 ਜਨਵਰੀ 1986 ਨੂੰ ਜੰਮੀ ਦੀਪਿਕਾ ਹਾਲ ਹੀ ਵਿਚ ਰਣਵੀਰ ਸਿੰਘ ਦੇ ਨਾਲ ਵਿਆਹ ...

ਮੁੰਬਈ : ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੁਕੋਣ ਅੱਜ ਅਪਣਾ 33ਵਾਂ ਜਨਮਦਿਨ ਮਨਾ ਰਹੀ ਹੈ। 5 ਜਨਵਰੀ 1986 ਨੂੰ ਜੰਮੀ ਦੀਪਿਕਾ ਹਾਲ ਹੀ ਵਿਚ ਰਣਵੀਰ ਸਿੰਘ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਅਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਦੀਪਿਕਾ ਨੇ ਮਾਡਲਿੰਗ ਵੀ ਕੀਤੀ ਅਤੇ ਮਿਊਜਿਕ ਐਲਬਮ ਵਿਚ ਵੀ ਨਜ਼ਰ ਆਈ। ਉਹ 2005 ਵਿਚ ਕਿੰਗਫ‍ਿਸ਼ਰ ਮਾਡਲ ਅਵਾਰਡ ਨਾਲ ਨਵਾਜੀ ਗਈ ਸੀ। ਪਿਤਾ ਪ੍ਰਕਾਸ਼ ਪਾਦੁਕੋਣ ਦੀ ਰਾਹ ਤੇ ਚੱਲ ਕੇ ਦੀਪਿਕਾ ਨੈਸ਼ਨਲ ਲੈਵਲ 'ਤੇ ਬੈਡਮਿੰਟਨ ਵੀ ਖੇਡ ਚੁੱਕੀ ਹੈ। ਦੀਪਿਕਾ ਦੀ ਪਹਿਲੀ ਡੈਬਿਊ ਫ਼ਿਲਮ 'ਐਸ਼ਵਰਿਆ' ਸੀ ਜੋ ਕਿ ਇਕ ਕੰਨੜ ਫਿਲਮ ਸੀ।

Deepika PadukoneDeepika Padukone

ਦੀਪਿਕਾ ਨੇ ਸਾਲ 2007 ਵਿਚ ਸ਼ਾਹਰੁੱਖ ਦੀ ਫ਼ਿਲਮ 'ਓਮ ਸ਼ਾਂਤੀ ਓਮ' ਤੋਂ ਅਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ ਵਿਚ ਦੀਪਿਕਾ ਦੀ ਦਮਦਾਰ ਐਕਟਿੰਗ ਲੋਕਾਂ ਨੂੰ ਕਾਫ਼ੀ ਪਸੰਦ ਆਈ। ਇਕ ਤੋਂ ਬਾਅਦ ਇਕ ਕਰਕੇ ਉਨ੍ਹਾਂ ਨੂੰ ਕਈ ਵੱਡੀ ਫਿਲਮਾਂ ਦੇ ਆਫਰ ਮਿਲੇ। ਦੀਪਿਕਾ ਹੁਣ ਤੱਕ ਕਈ ਸੁਪਰਹਿੱਟ ਫ਼ਿਲਮਾਂ ਦੇ ਚੁੱਕੀ ਹੈ। ਜਿਨ੍ਹਾਂ ਵਿਚ 'ਲਵ ਆਜ ਕੱਲ', 'ਕਾਕਟੇਲ', ਚੇਨਈ ਐਕਸਪ੍ਰੈਸ', 'ਗੋਲੀਉਂ ਕੀ ਰਾਸਲੀਲਾ - ਰਾਮਲੀਲਾ' ਅਤੇ 'ਬਾਜੀਰਾਵ ਮਸਤਾਨੀ' ਵਰਗੀਆਂ ਫਿਲਮਾਂ ਹਨ।

Deepika PadukoneDeepika Padukone

ਪਿਛਲੇ ਸਾਲ 'ਪਦਮਾਵਤ' ਰਿਲੀਜ਼ ਹੋਈ ਜਿਸ ਨੇ ਬਾਕਸ ਆਫਿਸ ਦਮਦਾਰ ਕਮਾਈ ਕਰਦੇ ਹੋਏ ਕਈ ਰਿਕਾਰਡ ਅਪਣੇ ਨਾਮ ਕੀਤੇ। ਸੰਜੈ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਵਿਚ ਦੀਪਿਕਾ ਤੋਂ ਇਲਾਵਾ ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਲੀਡ ਰੋਲ ਵਿਚ ਸਨ। ਦੀਪਿਕਾ ਹੁਣ ਮੇਘਨਾ ਗੁਲਜਾਰ ਦੀ ਫ਼ਿਲਮ 'ਛਪਾਕ' ਵਿਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੀ ਸ਼ੂਟਿੰਗ ਮਾਰਚ ਵਿਚ ਸ਼ੁਰੂ ਹੋਣ ਵਾਲੀ ਹੈ।

Deepika PadukoneDeepika Padukone

'ਛਪਾਕ' ਐਸਿਡ ਅਟੈਕ ਸਰਵਾਈਵਲ ਲਕਸ਼ਮੀ ਅੱਗਰਵਾਲ ਦੀ ਕਹਾਣੀ ਹੈ। ਇਸ ਫ਼ਿਲਮ ਵਿਚ ਦੀਪਿਕਾ ਦੇ ਨਾਲ ਵਿਕ੍ਰਾਂਤ ਮੇਸੀ ਵੀ ਨਜ਼ਰ ਆਉਣ ਵਾਲੇ ਹਨ। ਦੀਪਿਕਾ ਦੀ ਫੈਨ ਫਾਲੋਇੰਗ ਕਾਫ਼ੀ ਲੰਮੀ ਹੈ। ਦੱਸ ਦਈਏ ਕਿ ਇਸ ਖਾਸ ਮੌਕੇ 'ਤੇ ਦੀਪਿਕਾ ਨੇ ਅਪਣੇ ਪ੍ਰਸ਼ੰਸਕਾਂ ਨੂੰ ਛੇਤੀ ਹੀ ਇਕ ਰੋਚਕ ਗੱਲ ਦੱਸਣ ਦਾ ਜਿਕਰ ਕੀਤਾ ਹੈ।

Deepika PadukoneDeepika Padukone

ਦੀਪਿਕਾ ਨੇ ਇੰਸਟਾਗਰਾਮ ਅਕਾਉਂਟ 'ਤੇ ਇੰਸਟਾ ਸਟੋਰੀ ਦੇ ਜਰੀਏ ਦੱਸਿਆ ਜਲਦ ਹੀ ਕੁੱਝ ਬਹੁਤ ਰੋਚਕ ਸਾਹਮਣੇ ਆਉਣ ਵਾਲਾ ਹੈ। ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਨ ਦਾ ਇੰਤਜਾਰ ਨਹੀਂ ਕਰ ਸਕਦਾ। ਢੇਰ ਸਾਰਾ ਪਿਆਰ।

Deepika PadukoneDeepika Padukone

ਸਾਫ਼ ਹੈ ਕਿ ਦੀਪਿਕਾ ਦੇ ਇਸ ਪੋਸਟ ਨੇ ਪ੍ਰਸ਼ੰਸਕਾਂ ਨੂੰ ਇਹ ਜਾਣਨ ਲਈ ਬੇਸਬਰ ਕਰ ਦਿਤਾ ਹੈ ਕਿ ਉਹ ਰੋਚਕ ਚੀਜ਼ ਕੀ ਹੈ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਕੋਈ ਖੁਲਾਸਾ ਹੋ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement