
ਅਦਾਕਾਰ ਰਿਤਿਕ ਰੌਸ਼ਨ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਖੁਲਾਸਾ.......
ਮੁੰਬਈ : ਅਦਾਕਾਰ ਰਿਤਿਕ ਰੌਸ਼ਨ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ ਫਿਲਮ ਮੇਕਰ ਰਾਕੇਸ਼ ਰੌਸ਼ਨ ਨੂੰ ਕੁਝ ਹਫ਼ਤੇ ਪਹਿਲਾਂ Squamous Cell Carcinoma ਦੀ ਪਹਿਲੀ ਸਟੇਜ ਡਾਇਗਨਾਜ ਹੋਈ। ਆਮ ਭਾਸ਼ਾ ਵਿਚ ਇਸ ਨੂੰ ਸਮਝੀਏ ਤਾਂ ਰਾਕੇਸ਼ ਰੌਸ਼ਨ ਨੂੰ ਇਕ ਤਰ੍ਹਾਂ ਦਾ ਕੈਂਸਰ ਹੈ। ਇਸ ਵਿਚ ਐਬਨਾਰਮਲ ਸੈਲਸ ਦੀ ਗਰੋਥ ਗਲੇ ਵਿਚ ਵੱਧ ਜਾਂਦੀ ਹੈ।
ਰਿਤਿਕ ਰੌਸ਼ਨ ਨੇ ਪਿਤਾ ਰਾਕੇਸ਼ ਰੌਸ਼ਨ ਦੇ ਨਾਲ ਜਿੱਮ ਵਿਚ ਵਰਕਆਉਟ ਦੇ ਦੌਰਾਨ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ, ਮੈਂ ਅੱਜ ਸਵੇਰੇ ਡੈਡ ਨੂੰ ਵਰਕਆਉਟ ਕਰਨ ਲਈ ਪੁੱਛਿਆ, ਮੈਨੂੰ ਪਤਾ ਸੀ ਉਹ ਸਰਜਰੀ ਦੇ ਦਿਨ ਵੀ ਐਕਸਰਸਾਇਜ ਕਰਨਾ ਨਹੀਂ ਛੱਡਣਗੇ। ਹਾਲ ਹੀ ਵਿਚ ਗਲੇ ‘ਚ Squamous Cell Carcinoma ਦਾ ਪਤਾ ਚੱਲਿਆ। ਅੱਜ ਉਹ ਅਪਣੀ ਜੰਗ ਲਡਣਗੇ। ਅਸੀਂ ਸੌਭਾਗਿਅਸ਼ਾਲੀ ਹਾਂ ਕਿ ਸਾਡੀ ਫੈਮਲੀ ਨੂੰ ਤੁਹਾਡੇ ਵਰਗਾ ਲੀਡਰ ਮਿਲਿਆ। ਜੇਕਰ ਰਾਕੇਸ਼ ਰੌਸ਼ਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ‘ਕ੍ਰਿਸ਼ 4’ ਦੀ ਤਿਆਰੀ ਵਿਚ ਲੱਗੇ ਹਨ।
Hrithik Roshan-Rakesh Roshan
ਇਸ ਫਿਲਮ ਵਿਚ ਇਕ ਵਾਰ ਫਿਰ ਰਾਕੇਸ਼ ਰੌਸ਼ਨ ਅਪਣੇ ਪੁੱਤਰ ਰਿਤਿਕ ਰੌਸ਼ਨ ਦੇ ਨਾਲ ਕੰਮ ਕਰਨਗੇ। ਇਸ ਤੋਂ ਪਹਿਲਾਂ ਇਸ ਫਿਲਮ ਦੀ ਸਾਰੀ ਸੀਰੀਜ਼ ਹਿੱਟ ਰਹੀ ਹੈ। ਬੀਤੇ ਦਿਨੀਂ ਇਰਫ਼ਾਨ ਖ਼ਾਨ ਨਿਊਰੋ ਇੰਡੋਕਰਾਇਨ ਟਿਊਮਰ ਅਤੇ ਸੋਨਾਲੀ ਬੇਂਦਰੇ ਨੂੰ ਕੈਂਸਰ ਹੋਣ ਦੀ ਖ਼ਬਰ ਨੇ ਲੋਕਾਂ ਨੂੰ ਚੌਂਕਾ ਦਿਤਾ ਸੀ। ਸੋਨਾਲੀ ਬੇਂਦਰੇ ਨਿਊਯਾਰਕ ਵਿਚ ਸੱਤ ਮਹੀਨੇ ਤੱਕ ਇਲਾਜ਼ ਕਰਵਾਉਣ ਤੋਂ ਬਾਅਦ ਮੁੰਬਈ ਵਾਪਸ ਆਈ ਹੈ। ਇਰਫ਼ਾਨ ਬੀਤੇ ਸਾਲ ਮਾਰਚ ਤੋਂ ਹੀ ਲੰਦਨ ਵਿਚ ਅਪਣੇ ਰੋਗ ਦਾ ਇਲਾਜ਼ ਕਰਾ ਰਹੇ ਹਨ।