
ਮਾਂ ਬਣਨ ਤੋਂ ਬਾਅਦ ਕਰੀਨਾ ਨੇ ਇਕ ਵਾਰ ਫਿਰ ਬਾਲੀਵੁੱਡ ਵਿੱਚ ਵਾਪਸੀ ਕੀਤੀ ਹੈ। ਪਿਛਲੇ ਸਾਲ ਉਨ੍ਹਾਂ ਦੀ ਫ਼ਿਲਮ 'ਵੀਰੇ ਦੀ ਵੈਡਿੰਗ' ਆਈ ਸੀ....
ਮੁੰਬਈ : ਮਾਂ ਬਣਨ ਤੋਂ ਬਾਅਦ ਕਰੀਨਾ ਨੇ ਇਕ ਵਾਰ ਫਿਰ ਬਾਲੀਵੁੱਡ ਵਿੱਚ ਵਾਪਸੀ ਕੀਤੀ ਹੈ। ਪਿਛਲੇ ਸਾਲ ਉਨ੍ਹਾਂ ਦੀ ਫ਼ਿਲਮ 'ਵੀਰੇ ਦੀ ਵੈਡਿੰਗ' ਆਈ ਸੀ ਜਿਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ। ਹੁਣ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ (Kareena Kapoor Khan) ਦਾ ਕਹਿਣਾ ਹੈ ਕਿ ਉਹ ਇਰਫ਼ਾਨ ਖ਼ਾਨ (Irrfan Khan) ਦੀ ਬਹੁਤ ਵੱਡੀ ਫੈਨ ਹੈ।
kareena kapoor is a big fan of irrfan khan
ਕਰੀਨਾ ਕਪੂਰ ਕੋਲ ਇਸ ਸਮੇਂ ਕਈ ਫ਼ਿਲਮਾਂ ਹਨ। ਉਨ੍ਹਾਂ ਨੇ ਵੀਰੇ ਦੀ ਵੈਡਿੰਗ ਤੋਂ ਬਾਅਦ ਗੂਡ ਨਿਊਜ਼, ਅੰਗਰੇਜ਼ੀ ਮੀਡੀਅਮ ਅਤੇ ਤਖ਼ਤ ਵਰਗੀਆਂ ਫ਼ਿਲਮਾਂ ਸਾਇਨ ਕੀਤੀਆਂ ਹਨ। ਫ਼ਿਲਮ ਅੰਗਰੇਜ਼ੀ ਮੀਡੀਅਮ ਵਿੱਚ ਕਰੀਨਾ, ਇਰਫ਼ਾਨ ਖ਼ਾਨ ਨਾਲ ਪਹਿਲੀ ਵਾਰ ਕੰਮ ਕਰ ਰਹੀ ਹੈ ਅਤੇ ਉਹ ਇਸ ਗੱਲ ਤੋਂ ਬਹੁਤ ਉਤਸ਼ਾਹਤ ਹੈ। ਕਰੀਨਾ ਦਾ ਕਹਿਣਾ ਹੈ ਕਿ ਉਹ ਇਰਫ਼ਾਨ ਦੀ ਬਹੁਤ ਵੱਡੀ ਫੈਨ ਹੈ।
kareena kapoor is a big fan of irrfan khan
ਦੱਸਿਆ ਜਾਂਦਾ ਹੈ ਕਿ ਛੇਤੀ ਹੀ ਕਰੀਨਾ ਲੰਡਨ ਵਿੱਚ ਇਰਫ਼ਾਨ ਨਾਲ 'ਅੰਗਰੇਜ਼ੀ ਮੀਡੀਅਮ' ਦੀ ਸ਼਼ੂਟਿੰਗ ਪੂਰੀ ਕਰ ਸਕਦੀ ਹੈ। ਪਹਿਲੀ ਵਾਰ ਇਰਫ਼ਾਨ ਨਾਲ ਕੰਮ ਕਰਨ ਬਾਰੇ ਗੱਲ ਕਰਦੇ ਹੋਏ ਕਰੀਨਾ ਨੇ ਕਿਹਾ ਕਿ ਉਸ ਨੇ ਪਹਿਲਾਂ ਇਰਫ਼ਾਨ ਦੀ 'ਪਾਨ ਸਿੰਘ ਤੋਮਰ' ਸਮੇਤ ਕਈ ਫ਼ਿਲਮਾਂ ਵੇਖੀਆਂ ਅਤੇ ਉਹ ਉਨ੍ਹਾਂ ਦੀ ਬਹੁਤ ਵੱਡੀ ਫੈਨ ਹੈ। ਉਨ੍ਹਾਂ ਕਿਹਾ ਕਿ ਇਰਫ਼ਾਨ ਨਾਲ ਕੰਮ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹੈ।