
ਬਾਲੀਵੁੱਡ ਅਦਾਕਾਰ ਪਾਇਲ ਰੋਹਤਾਗੀ ਸੋਸ਼ਲ ਮੀਡੀਆ ‘ਤੇ ਹਿੰਦੂਤਵ ਅਤੇ ਹਿੰਦੂਆਂ ਨੂੰ ਲੈ ਕੇ ਹਮੇਸ਼ਾਂ ਵੀਡੀਓ ਪੋਸਟ ਕਰਦੀ ਰਹਿੰਦੀ ਹੈ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਪਾਇਲ ਰੋਹਤਾਗੀ ਸੋਸ਼ਲ ਮੀਡੀਆ ‘ਤੇ ਹਿੰਦੂਤਵ ਅਤੇ ਹਿੰਦੂਆਂ ਨੂੰ ਲੈ ਕੇ ਹਮੇਸ਼ਾਂ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਪਾਇਲ ਰੋਹਤਾਗੀ ਦੇ ਟਵੀਟ ਅਕਸਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਜਾਂਦੇ ਹਨ। ਪਾਇਲ ਰੋਹਤਾਗੀ ਨੇ ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਤੋਂ ਬਾਅਦ ਟਵੀਟ ਕੀਤਾ ਹੈ । ਇਸ ਵਾਰ ਉਹਨਾਂ ਦਾ ਨਿਸ਼ਾਨਾ ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਖਾਨ ‘ਤੇ ਰਿਹਾ।
Timur ने १३९८ में Delhi तक क़ब्ज़ा किया और करोड़ों हिंदुओ को मारा था और उनका धर्म परिवर्तन किया था।यहाँ kareena के बच्चे का कोई क़सूर नहीं क्यूँकि वो तो मासूम है परंतु बात हम उस ecosystem की कर रहे हैं जहाँ एक हिंदुस्तानी माँ ने अपने बच्चे का नाम एक मुग़ल हत्यारे पर रख सकती है ? pic.twitter.com/NJcQqPSh7F
— PAYAL ROHATGI & Team -BHAKTS of BHAGWAN RAM (@Payal_Rohatgi) May 24, 2019
ਪਾਇਲ ਰੋਹਤਾਗੀ ਨੇ ਕਰੀਨਾ ਕਪੂਰ ਦੇ ਬੇਟੇ ਤੈਮੁਲ ਅਲੀ ਖਾਨ ਦੇ ਨਾਂਅ ਨੂੰ ਲੈ ਕੇ ਸਵਾਲ ਚੁੱਕੇ ਹਨ। ਪਾਇਲ ਰੋਗਤਾਗੀ ਦਾ ਮੰਨਣਾ ਹੈ ਕਿ ਬੱਚਿਆਂ ਦੇ ਨਾਂਅ ਇਤਿਹਾਸ ਦੇ ਵਿਲੇਨ ਦੇ ਨਾਂਅ ‘ਤੇ ਨਹੀਂ ਰੱਖਣੇ ਚਾਹੀਦੇ। ਬਾਲੀਵੁੱਡ ਅਦਾਕਾਰ ਪਾਇਲ ਰੋਹਤਾਗੀ ਨੇ ਪ੍ਰੱਗਿਆ ਠਾਕੁਰ ਦੇ ਬਹਾਨੇ ਕਰੀਨਾ ਕਪੂਰ ਖਾਨ ਨੂੰ ਉਹਨਾਂ ਦੇ ਬੇਟੇ ਤੈਮੁਰ ਅਲੀ ਖਾਨ ਦੇ ਨਾਂਅ ਨੂੰ ਲੈ ਕੇ ਨਿਸ਼ਾਨੇ ‘ਤੇ ਲਿਆ ਹੈ।
Sadhvi Pragya
ਪਾਇਲ ਰੋਹਤਾਗੀ ਨੇ ਟਵੀਟ ਕੀਤਾ ਹੈ ‘ਤੈਮੁਰ ਨੇ 1398 ਵਿਚ ਦਿੱਲੀ ਤੱਕ ਕਬਜ਼ਾ ਕੀਤਾ ਅਤੇ ਕਰੋੜਾਂ ਹਿੰਦੂਆਂ ਨੂੰ ਮਾਰਿਆ ਸੀ ਅਤੇ ਉਹਨਾਂ ਦਾ ਧਰਮ ਬਦਲਿਆ ਸੀ। ਇਥੇ ਕਰੀਨਾ ਦੇ ਬੱਚੇ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਉਹ ਤਾਂ ਮਾਸੂਮ ਹੈ ਪਰ ਅਸੀਂ ਉਸ ਸਿਸਟਮ ਦੀ ਗੱਲ ਕਰ ਰਹੇ ਹਾਂ ਜਿੱਥੇ ਇਕ ਹਿੰਦੋਸਤਾਨੀ ਮਾਂ ਨੇ ਅਪਣੇ ਬੱਚੇ ਦਾ ਨਾਂਅ ਇਕ ਮੁਗਲ ਦੇ ਨਾਂਅ ‘ਤੇ ਰੱਖਿਆ ਹੈ’। ਪਾਇਲ ਰੋਹਤਾਗੀ ਕੁਝ ਸਮੇਂ ਸੋਸ਼ਲ ਮੀਡੀਆ ‘ਤੇ ਅਪਣੇ ਇਸ ਅੰਦਾਜ਼ ਲਈ ਕਾਫੀ ਸੁਰਖੀਆਂ ਵਿਚ ਹੈ। ਪਾਇਲ ਰੋਹਤਾਗੀ ਇਸ ਤੋਂ ਪਹਿਲਾਂ ਵੀ ਚੋਣਾਂ ਦੌਰਾਨ ਗੁੱਸੇ ਨਾਲ ਭਰੇ ਟਵੀਟ ਕਰ ਚੁਕੀ ਹੈ ਅਤੇ ਉਹ ਕਾਫੀ ਵਾਇਰਲ ਵੀ ਹੋਏ ਸਨ।