
ਆਸਟਰੇਲਿਆਈ ਬਾਰਡਰ ਫੋਰਸ ਵਲੋਂ ਪਰਥ ਏਅਰਪੋਰਟ ‘ਤੇ ਭਾਰਤੀ ਮੂਲ ਦੇ ਇਕ ਵਿਅਕਤੀ ਤੋਂ ਬੱਚਿਆਂ ਦੀਆਂ...
ਆਸਟ੍ਰੇਲੀਆ : ਆਸਟਰੇਲਿਆਈ ਬਾਰਡਰ ਫੋਰਸ ਵਲੋਂ ਪਰਥ ਏਅਰਪੋਰਟ ‘ਤੇ ਭਾਰਤੀ ਮੂਲ ਦੇ ਇਕ ਵਿਅਕਤੀ ਤੋਂ ਬੱਚਿਆਂ ਦੀਆਂ ਪੌਰਨ ਵੀਡੀਓਜ਼ ਸਮੱਗਰੀ ਦੀ ਬਰਾਮਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ 32 ਸਾਲਾਂ ਇਹ ਸ਼ਖਸ ਵਿਜ਼ਟਰ ਵੀਜ਼ੇ ‘ਤੇ ਕੁਆਲਾਲੰਪੁਰ ਤੋਂ ਪਰਥ ਏਅਰਪੋਰਟ ‘ਤੇ ਪਹੁੰਚਿਆ, ਜਿੱਥੇ ਏ.ਬੀ.ਐਫ਼. ਅਧਿਕਾਰੀਆਂ ਨੇ ਤਲਾਸ਼ੀ ਲੈਂਦੇ ਹੋਏ ਉਸ ਤੋਂ ਬੱਚਿਆਂ ਦੀਆਂ ਪੌਰਨ ਵੀਡੀਓਜ਼ ਨਾਲ ਸਬੰਧਿਤ ਸਮੱਗਰੀ ਬਰਾਮਦ ਕੀਤੀ।
Arrest Indian in Australia
ਏ.ਬੀ.ਐਫ਼. ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਬੱਚਿਆਂ ਦੀਆਂ ਪੰਜ ਪੌਰਨ ਵੀਡੀਓਜ਼, ਦੋ ਵੀਡੀਓਜ਼ ਬੱਚਿਆਂ ਦੇ ਸ਼ੋਸ਼ਣ ਵਾਲੀਆਂ, ਦੋ ਹੋਰ ਵੀਡੀਓਜ਼ ਜਿਨ੍ਹਾਂ ਵਿਚ ਪੌਰਨ ਸਮੱਗਰੀ ਸ਼ਾਮਲ ਸੀ ਅਤੇ ਦੋ ਮੋਬਾਇਲ ਫ਼ੋਨ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ਦੇ ਕਾਨੂੰਨ ਮੁਤਾਬਕ ਇਹ ਸਾਰੀਆਂ ਵੀਡੀਓਜ਼ ਨੂੰ ਇਤਰਾਜ਼ਯੋਗ ਸਮੱਗਰੀ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਅਜਿਹੀਆਂ ਵੀਡੀਓਜ਼ ਉਤੇ ਸਰਕਾਰ ਵਲੋਂ ਪਾਬੰਦੀ ਲਗਾਈ ਗਈ ਹੈ।
Arrest
ਉਕਤ ਮਾਮਲੇ ਵਿਚ ਵਿਅਕਤੀ ਕੋਲੋਂ ਸਾਰੀ ਇਤਰਾਜ਼ਯੋਗ ਸਮੱਗਰੀ ਅਤੇ ਮੋਬਾਇਲ ਫੋਨ ਬਰਾਮਦ ਕਰ ਲਏ ਗਏ ਹਨ। ਇਸ ਦੇ ਨਾਲ ਹੀ ਬੱਚਿਆਂ ਦੀ ਪੌਰਨਗ੍ਰਾਫ਼ੀ ਅਤੇ ਬਾਲ ਦੁਰਵਿਹਾਰ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ, ਵਿਅਕਤੀ ਨੂੰ ਅਰਧ ਮਿਲੀਅਨ ਡਾਲਰ ਤੋਂ ਵੱਧ ਜ਼ੁਰਮਾਨਾ ਅਤੇ 10 ਸਾਲ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।