Bigg Boss OTT: ਪ੍ਰਸ਼ੰਸਕਾਂ ਦੀ ਉਡੀਕ ਹੋਈ ਖ਼ਤਮ, ਅੱਜ ਸ਼ੁਰੂ ਹੋਵੇਗਾ ਦੇਸ਼ ਦਾ ਮਸ਼ਹੂਰ ਰਿਐਲਿਟੀ ਸ਼ੋਅ

By : AMAN PANNU

Published : Aug 8, 2021, 6:07 pm IST
Updated : Aug 8, 2021, 6:07 pm IST
SHARE ARTICLE
Bigg Boss OTT starts today at 8pm
Bigg Boss OTT starts today at 8pm

ਕਿਹਾ ਜਾ ਸਕਦਾ ਹੈ ਕਿ ਬਿੱਗ ਬੌਸ ਓਟੀਟੀ ਵਿਚ, ਦਰਸ਼ਕਾਂ ਨੂੰ ਪੂਰਾ ਡਰਾਮਾ, ਧਮਾਲ ਅਤੇ ਮਨੋਰੰਜਨ ਮਿਲਣ ਜਾ ਰਿਹਾ ਹੈ।

ਮੁੰਬਈ: ਬਿੱਗ ਬੌਸ ਦੇ ਪ੍ਰਸ਼ੰਸਕਾਂ ਦੀ ਉਡੀਕ ਜਲਦੀ ਹੀ ਖਤਮ (Wait is over) ਹੋਣ ਜਾ ਰਹੀ ਹੈ। ਸ਼ੋਅ ਸ਼ੁਰੂ ਹੋਣ ਵਿਚ ਕੁਝ ਹੀ ਘੰਟੇ ਬਾਕੀ ਹਨ। ਬਿੱਗ ਬੌਸ ਦੇ ਨਵੇਂ ਫਾਰਮੈਟ ਨੂੰ ਲੈ ਕੇ ਪ੍ਰਸ਼ੰਸਕਾਂ ਵਿਚ ਭਾਰੀ ਉਤਸ਼ਾਹ ਹੈ। ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ, ਹੋਸਟ ਕਰਨ ਜੌਹਰ (Host Karan Johar) ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਦਿਲਚਸਪ ਨਵਾਂ ਪ੍ਰੋਮੋ ਵੀਡੀਓ (Promo Video) ਸਾਂਝਾ ਕੀਤਾ ਹੈ।

ਹੋਰ ਪੜ੍ਹੋ: Maharashtra: ਗਣੇਸ਼ ਉਤਸਵ ਦੇ ਨਿਯਮਾਂ ਨੂੰ ਲੈ ਕੇ BJP ਦਾ ਬਿਆਨ- ਖ਼ਤਰੇ ‘ਚ ਹੈ ਹਿੰਦੂ ਧਰਮ

Bigg Boss OTTBigg Boss OTT

ਇਸ ਵਾਰ ਸ਼ੋਅ ਵਿਚ ਕਈ ਬਦਲਾਅ ਕੀਤੇ ਗਏ ਹਨ। ਸਭ ਤੋਂ ਪਹਿਲਾਂ, ਇਸਨੂੰ ਵੂਟ (Voot) 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਬਿੱਗ ਬੌਸ ਓਟੀਟੀ (Bigg Boss OTT) ਪਿਛਲੇ ਸਾਰੇ ਸੀਜ਼ਨਾਂ ਨਾਲੋਂ ਬਹੁਤ ਵੱਖਰਾ ਹੋਣ ਜਾ ਰਿਹਾ ਹੈ। ਪ੍ਰਸ਼ੰਸਕ 24 ਘੰਟੇ ਬਿਗ ਬੌਸ ਓਟੀਟੀ ਨੂੰ ਵੇਖ ਸਕਣਗੇ। ਇਸ ਵਾਰ ਟਾਸਕ ਵੀ ਬਹੁਤ ਵੱਖਰੇ ਅਤੇ ਖਤਰਨਾਕ ਹੋਣ ਜਾ ਰਹੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਬਿੱਗ ਬੌਸ ਓਟੀਟੀ ਵਿਚ, ਦਰਸ਼ਕਾਂ ਨੂੰ ਪੂਰਾ ਡਰਾਮਾ, ਧਮਾਲ ਅਤੇ ਮਨੋਰੰਜਨ (Entertainment) ਮਿਲਣ ਜਾ ਰਿਹਾ ਹੈ।

ਹੋਰ ਪੜ੍ਹੋ: ਦਿੱਲੀ ‘ਚ ਸੋਮਵਾਰ ਤੋਂ ਖੁੱਲ੍ਹਣਗੇ ਹਫ਼ਤਾਵਾਰੀ ਬਾਜ਼ਾਰ, CM ਨੇ ਕਿਹਾ- ਕੋਰੋਨਾ ਨਿਯਮਾਂ ਦੀ ਪਾਲਣਾ ਕਰੋ

Karan Johar's 'Takht' ResumesKaran Johar

ਹੋਰ ਪੜ੍ਹੋ: ਉਲੰਪਿਕ ਗੋਲਡ ਜਿੱਤ ਕੇ ਰਾਤੋ-ਰਾਤ ਸਟਾਰ ਬਣਿਆ ਨੀਰਜ ਚੋਪੜਾ, ਇੰਸਟਾਗ੍ਰਾਮ 'ਤੇ ਹੋਏ 2.5M Followers

ਗੱਲ ਕਰੀਏ ਸ਼ੋਅ ਦੇ ਪੱਕੇ ਮੁਕਾਬਲੇਬਾਜ਼ਾਂ ਦੀ ਤਾਂ ਨੇਹਾ ਭਸੀਨ, ਅਕਸ਼ਰਾ ਸਿੰਘ, ਰਾਕੇਸ਼ ਬਾਪਤ, ਰਿਧਿਮਾ ਪੰਡਿਤ, ਕਰਨ ਨਾਥ, ਸੀਮਾ ਟਪਾਰੀਆ ਅਤੇ ਬਾਥਰੋਬ ਬੁਆਏ ਜੀਸ਼ਾਨ ਖਾਨ ਦੀ ਪੁਸ਼ਟੀ ਹੋ ਚੁੱਕੀ ਹੈ। ਦੱਸ ਦੇਈਏ ਕਿ ਦੇਸ਼ ਦਾ ਸਭ ਤੋਂ ਵੱਡਾ ਅਤੇ ਮਸ਼ਹੂਰ ਰਿਐਲਿਟੀ ਸ਼ੋਅ (Reality Show) ਬਿੱਗ ਬੌਸ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬਿੱਗ ਬੌਸ ਓਟੀਟੀ ਸਲਮਾਨ ਖਾਨ (Salman Khan) ਦੀ ਬਜਾਏ ਕਰਨ ਜੌਹਰ ਦੁਆਰਾ ਹੋਸਟ ਕੀਤਾ ਜਾ ਰਿਹਾ ਹੈ। ਸ਼ੋਅ ਦਾ ਪ੍ਰੀਮੀਅਰ (Show to start at 8PM) ਅੱਜ ਰਾਤ 8 ਵਜੇ ਹੋਣ ਜਾ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement