ਧੋਖਾਧੜੀ ਦੇ ਆਰੋਪ ‘ਚ ਸਲਮਾਨ ਖਾਨ ਤੇ ਅਲਵੀਰਾ ਸਣੇ 7 ਹੋਰ ਲੋਕਾਂ ਨੂੰ ਚੰਡੀਗੜ੍ਹ ਪੁਲਿਸ ਨੇ ਕੀਤਾ ਤਲਬ
Published : Jul 8, 2021, 7:00 pm IST
Updated : Jul 8, 2021, 7:00 pm IST
SHARE ARTICLE
Chandigarh police summons Salman Khan, Alvira and 7 others on fraud charges
Chandigarh police summons Salman Khan, Alvira and 7 others on fraud charges

ਚੰਡੀਗੜ੍ਹ ਪੁਲਿਸ ਵਲੋਂ ਸਲਮਾਨ ਖਾਨ ਅਤੇ ਉਸ ਦੀ ਭੇਣ ਸਮੇਤ 7 ਹੋਰ ਲੋਕਾਂ ਨੂੰ ਧੋਖਾਧੜੀ ਦੇ ਕੇਸ ਵਿਚ ਤਲਬ ਕੀਤਾ ਗਿਆ।

ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ (Salman Khan) ਖ਼ਿਲਾਫ ਇਕ ਵਪਾਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਉਪਰੰਤ ਹੁਣ ਚੰਡੀਗੜ੍ਹ ਪੁਲਿਸ (Chandigarh Police) ਵਲੋਂ ਸਲਮਾਨ ਖਾਨ ਅਤੇ ਉਸ ਦੀ ਭੇਣ ਸਮੇਤ 7 ਹੋਰ ਲੋਕਾਂ ਨੂੰ ਧੋਖਾਧੜੀ (Fraud Case) ਦੇ ਕੇਸ ਵਿਚ ਤਲਬ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਦੇ ਐਸ.ਪੀ. ਕੇਤਨ ਬਾਂਸਲ (SP Ketan Bansal) ਨੇ ਦੱਸਿਆ ਕਿ ਉਨ੍ਹਾਂ ਸਭ ਨੂੰ ਜਵਾਬ ਦੇਣ ਲਈ 13 ਜੁਲਾਈ (Reply till13 July) ਤੱਕ ਦਾ ਸਮਾਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - 3 ਦੋਸਤਾਂ ਨੇ ਬੰਜਰ ਜ਼ਮੀਨ 'ਤੇ ਬਣਾਇਆ Eco-Tourism Center, ਹੁਣ ਹੋ ਰਹੀ ਲੱਖਾਂ ਦੀ ਕਮਾਈ

PHOTOPHOTO

ਦੱਸ ਦੇਈਏ ਕਿ ਵਪਾਰੀ ਦਾ ਦੋਸ਼ ਹੈ ਕਿ ਸਲਮਾਨ ਖਾਨ ਅਤੇ ਉਨ੍ਹਾਂ ਦੀ ਕੰਪਨੀ ਨੇ ਧੋਖਾਧੜੀ ਕੀਤੀ ਹੈ। ਜਿਸ ਕਾਰਨ ਉਸ ਨੂੰ ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਾਰੋਬਾਰੀ ਨੇ ਸਲਮਾਨ ਖਾਨ ਦੇ ਨਾਲ ਉਸ ਦੀ ਭੈਣ ਅਲਵੀਰਾ (Alvira) ਅਤੇ ਉਸ ਦੀ ਬੀਇੰਗ ਹਿਊਮਨ ਕੰਪਨੀ (Being Human Company) ਦੇ ਕਈ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ- ਸਿਹਤ ਮੰਤਰੀ ਬਦਲਣ 'ਤੇ ਰਾਹੁਲ ਗਾਂਧੀ ਦਾ ਤੰਜ਼, 'ਮਤਲਬ ਹੁਣ ਵੈਕਸੀਨ ਦੀ ਕਮੀ ਨਹੀਂ ਹੋਵੇਗੀ?'

Being Human FoundationBeing Human Foundation

ਵਪਾਰੀ ਅਰੁਣ ਗੁਪਤਾ ਦਾ ਕਹਿਣਾ ਹੈ ਕਿ ਉਸ ਨੇ ਬੀਇੰਗ ਹਿਊਮਨ ਕੰਪਨੀ ਦਾ ਸ਼ੋਅਰੂਮ (Showroom) ਖੋਲ੍ਹਿਆ ਸੀ। ਜਿਸ 'ਤੇ ਕਰੋੜਾਂ ਰੁਪਏ ਖਰਚ ਹੋਏ ਸਨ, ਪਰ ਹੁਣ ਕੰਪਨੀ ਉਨ੍ਹਾਂ ਨੂੰ ਦਿੱਲੀ ਤੋਂ ਮਾਲ ਨਹੀਂ ਭੇਜ ਰਹੀ। ਇਸ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ਵੀ ਬੰਦ ਆ ਰਹੀ ਹੈ। ਅਰੁਣ ਗੁਪਤਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਸਲਮਾਨ ਖਾਨ ਦੀ ਕੰਪਨੀ ਬੀਇੰਗ ਹਿਊਮਨ ਦੇ ਨਾਮ 'ਤੇ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ।

ਹੋਰ ਪੜ੍ਹੋ: ਹਰਸਿਮਰਤ ਬਾਦਲ ਨੇ ਮੁੜ ਕੀਤੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ, ਕੈਪਟਨ 'ਤੇ ਵੀ ਬੋਲਿਆ ਹਮਲਾ 

Salman KhanSalman Khan

ਇਸ ਸਭ ਤੋਂ ਬਾਅਦ ਉਸ ਨੇ ਅਦਾਕਾਰ ਸਲਮਾਨ ਖਾਨ, ਉਸ ਦੀ ਭੈਣ ਅਲਵੀਰਾ, ਬੀਇੰਗ ਹਿਊਮਨ ਕੰਪਨੀ ਦੇ ਸੀਈਓ ਪ੍ਰਕਾਸ਼ ਕਪਾਰੇ ਸੰਧਿਆ ਸੰਤੋਸ਼ ਅਨੂਪ ਰੰਗਾ ਸਮੇਤ ਕਈ ਅਧਿਕਾਰੀਆਂ ਤੇ ਆਰੋਪ ਲਗਾਏ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਅਪਰਾਧੀ ਨਿਕਲਦਾ ਹੈ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ।

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement