ਮਨੋਰੰਜਨ   ਬਾਲੀਵੁੱਡ  08 Sep 2019  ਸ਼ੋਸ਼ਲ ਮੀਡੀਆ : ਮਹੇਸ਼ ਭੱਟ ਦੀ ਹਾਰਟ ਅਟੈਕ ਨਾਲ ਮੌਤ ਖ਼ਬਰ, ਧੀ ਪੂਜਾ ਨੇ ਕਹੀ ਇਹ ਗੱਲ

ਸ਼ੋਸ਼ਲ ਮੀਡੀਆ : ਮਹੇਸ਼ ਭੱਟ ਦੀ ਹਾਰਟ ਅਟੈਕ ਨਾਲ ਮੌਤ ਖ਼ਬਰ, ਧੀ ਪੂਜਾ ਨੇ ਕਹੀ ਇਹ ਗੱਲ

ਏਜੰਸੀ
Published Sep 8, 2019, 2:57 pm IST
Updated Sep 8, 2019, 3:02 pm IST
ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਮਹੇਸ਼ ਭੱਟ ਦੇ ਬਾਰੇ 'ਚ ਸੋਸ਼ਲ ਮੀਡੀਆ 'ਤੇ ਇਹ ਅਫਵਾਹ ਤੇਜ਼ੀ ਨਾਲ ਵਾਇਰਲ ਹੋ ਗਈ ਕਿ ਹਾਰਟ ਅਟੈਕ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ..
Daughter Pooja rubbishes Mahesh Bhatt's death rumours
 Daughter Pooja rubbishes Mahesh Bhatt's death rumours

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਮਹੇਸ਼ ਭੱਟ ਦੇ ਬਾਰੇ 'ਚ ਸੋਸ਼ਲ ਮੀਡੀਆ 'ਤੇ ਇਹ ਅਫਵਾਹ ਤੇਜ਼ੀ ਨਾਲ ਵਾਇਰਲ ਹੋ ਗਈ ਕਿ ਹਾਰਟ ਅਟੈਕ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਇਸ ਤੋਂ ਬਾਅਦ ਮਹੇਸ਼ ਭੱਟ ਦੀ ਧੀ ਪੂਜਾ ਭੱਟ ਨੇ ਆਪਣੇ ਟਵਿਟਰ ਅਕਾਊਂਟ ਤੋਂ ਪਿਤਾ ਦੇ ਸਹੀ ਸਲਾਮਤ ਹੋਣ ਦੀ ਖਬਰ ਦਿੱਤੀ ਹੈ। ਪੂਜਾ ਭੱਟ ਨੇ ਆਪਣੇ ਟਵਿਟਰ ਅਕਾਊਂਟ ਤੋਂ ਮਹੇਸ਼ ਭੱਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। 

Mahesh Bhatt'sMahesh Bhatt's

ਪੂਜਾ ਭੱਟ ਨੇ ਟਵੀਟ ਕਰਦੇ ਹੋਏ ਲਿਖਿਆ ''ਅਫਵਾਹ ਫੈਲਾਉਣ ਵਾਲਿਆਂ ਤੇ ਮੇਰੇ ਪਿਤਾ ਮਹੇਸ਼ ਭੱਟ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੀ ਖਬਰ ਸੁਣ ਕੇ ਪ੍ਰੇਸ਼ਾਨ ਲੋਕਾਂ ਲਈ ਸਬੂਤ ਹੈ ਕਿ ਉਹ ਹਮੇਸ਼ਾ ਦੀ ਤਰ੍ਹਾਂ ਖਤਰਨਾਕ ਜ਼ਿੰਦਾਦਿਲ ਜ਼ਿੰਦਗੀ ਜੀ ਰਹੇ ਹਨ ਅਤੇ ਉਹ ਵੀ ਲਾਲ ਜੁੱਤਿਆਂ 'ਚ।''

 


 

ਪੂਜਾ ਭੱਟ ਨੇ ਮਹੇਸ਼ ਭੱਟ ਦੀਆਂ ਬਿਨ੍ਹਾਂ ਫ਼ੀਤਿਆਂ ਦੇ ਨਾਲ ਲਾਲ ਜੁੱਤੀਆਂ 'ਚ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਖਬਰ ਹੈ ਕਿ ਮਹੇਸ਼ ਭੱਟ 20 ਸਾਲ ਬਾਅਦ ਆਪਣੀ ਫਿਲਮ ਸੜਕ ਦਾ ਸੀਕੁਅਲ ਡਾਇਰੈਕਟ ਕਰ ਰਹੇ ਹਨ। ਇਸ ਵਿੱਚ ਸੰਜੈ ਦੱਤ, ਪੂਜਾ ਭੱਟ, ਆਲਿਆ ਭੱਟ ਅਤੇ ਆਦਿਤਿਆ ਰਾਏ ਕਪੂਰ ਲੀਡ ਰੋਲ ਵਿੱਚ ਹਨ। ਹਾਲਾਂਕਿ ਫਿਲਮ ਦੀ ਰਿਲੀਜ ਡੇਟ ਅਨਾਊਂਸ ਹੋਣੀ ਬਾਕੀ ਹੈ।

Mahesh Bhatt'sMahesh Bhatt's

ਇਸ ਫਿਲਮ ਵਿੱਚ ਆਲਿਆ ਭੱਟ, ਪੂਜਾ ਭੱਟ ਅਤੇ ਮਹੇਸ਼ ਭੱਟ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਸੜਕ - 2 ਨਾਮ ਦੀ ਇਸ ਫਿਲਮ ਨਾਲ ਪੂਜਾ ਲੰਬੇ ਸਮੇਂ ਬਾਅਦ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹਨ। ਉਹ ਫਿਲਮ 'ਚ ਸੰਜੈ ਦੱਤ ਦੇ ਨਾਲ ਕੰਮ ਕਰਦੇ ਨਜ਼ਰ ਆਉਣਗੇ। ਫਿਲਮ ਦੇ ਪਹਿਲੇ ਪਾਰਟ 'ਚ ਵੀ ਸੰਜੈ - ਪੂਜਾ ਹੀ ਲੀਡ ਸਟਾਰਸ ਸਨ। ਉਸ ਫਿਲਮ 'ਚ ਆਲਿਆ ਨਹੀਂ ਸੀ ਪਰ ਇਸ ਵਾਰ ਆਲਿਆ ਵੀ ਇਸ ਫਿਲਮ ਵਿੱਚ ਕੰਮ ਕਰਦੀ ਨਜ਼ਰ ਆਵੇਗੀ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Advertisement