
ਨੈਸ਼ਨਲ ਸਪੋਰਟਸ ਡੇਅ ਮੌਕੇ 'ਤੇ ਫਿਟਨੈੱਸ ਦੇ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਜਾ ਰਹੇ ਫਿੱਟ ਇੰਡੀਆ ਮੂਵਮੈਂਟ ਨੂੰ ਲੈ ਕੇ ਦੇਸ਼ਭਰ 'ਚ ਤਿਆਰੀ ਚੱਲ ਰਹੀ ਹੈ।
ਨਵੀਂ ਦਿੱਲੀ : ਨੈਸ਼ਨਲ ਸਪੋਰਟਸ ਡੇਅ ਮੌਕੇ 'ਤੇ ਫਿਟਨੈੱਸ ਦੇ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਜਾ ਰਹੇ ਫਿੱਟ ਇੰਡੀਆ ਮੂਵਮੈਂਟ ਨੂੰ ਲੈ ਕੇ ਦੇਸ਼ਭਰ 'ਚ ਤਿਆਰੀ ਚੱਲ ਰਹੀ ਹੈ। ਇਸ ਪ੍ਰੋਗਰਾਮ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀਰਵਾਰ 29 ਅਗਸਤ ਨੂੰ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਲਾਂਚ ਕਰਨਗੇ। ਕੈਂਪੇਨ ਨੂੰ ਲੈ ਕੇ ਬਾਲੀਵੁਡ ਸਿਤਾਰਿਆਂ 'ਚ ਵੀ ਜੋਸ਼ ਭਰਿਆ ਹੋਇਆ ਹੈ।
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇੱਕ ਵੀਡੀਓ ਸ਼ੇਅਰ ਕਰ ਲੋਕਾਂ ਨੂੰ ਇਸ ਕੈਂਪੇਨ ਨਾਲ ਜੁੜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ਅੱਜਕੱਲ੍ਹ ਦੀ ਭੱਜ ਦੋੜ ਭਰੀ ਜਿੰਦਗੀ 'ਚ ਫਿਟ ਰਹਿਣਾ ਸਾਂਹ ਲੈਣਾ ਜਿਨ੍ਹਾਂ ਜਰੂਰੀ ਹੈ। ਇਸ ਲਈ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਸਨਮਾਨ ਯੋਗ ਪ੍ਰਧਾਨਮੰਤਰੀ ਦੇ @PMOIndia ਦੀ ਪਹਿਲ ਫਿੱਟ ਇੰਡੀਆ ਕੈਂਪੇਨ ਨਾਲ ਜੁੜਨ। ਫਿਟਨੈੱਸ ਨੂੰ ਆਪਣੀ ਜ਼ਿੰਦਗੀ ਦਾ ਤਰੀਕਾ ਬਣਾਉਣ ਦੀ ਸਹੁੰ ਚੁੱਕਣ।
In today's fast-paced life, being fit is as important as breathing. So, I urge you all to join me in our Hon'ble Prime Minister, @PMOIndia‘s initiative, the ‘Fit India’ campaign. Pledge to make fitness a way of life today.@KirenRijiju @Media_SAI #SwasthRahoMastRaho #FitIndia pic.twitter.com/a1xB682c08
— SHILPA SHETTY KUNDRA (@TheShilpaShetty) August 28, 2019
ਇਸ ਵੀਡੀਓ 'ਚ ਸ਼ਿਲਪਾ ਨੇ ਯੋਗ ਦੇ ਵੱਖਰੇ ਆਸਣ ਕਰਕੇ ਦਿਖਾਏ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਫਿਟਨੈੱਸ ਅਭਿਆਨਾਂ 'ਚ ਭਾਗ ਲਿਆ ਹੈ।
ਉਥੇ ਹੀ ਅਦਾਕਾਰਾ ਪਾਇਲ ਰੋਹਤਗੀ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਫਿੱਟ ਰਹਿਣ ਦਾ ਸੁਨੇਹਾ ਦਿੱਤਾ ਹੈ। ਵੀਡੀਓ ਵਿੱਚ ਪਾਇਲ ਫਲਿਪ ਕਰਦੇ ਨਜ਼ਰ ਆ ਰਹੀ ਹੈ।
Ram Ram ji ? With love to haters ? #PayalRohatgi #FitIndiaMovement #FitIndia pic.twitter.com/glA5u9SvTb
— PAYAL ROHATGI & Team- Bhagwan Ram Bhakts (@Payal_Rohatgi) August 29, 2019
ਡਾਇਰੈਕਟਰ ਕਰਨ ਜੌਹਰ ਨੇ ਕੈਂਪੇਨ ਦੀ ਸ਼ਾਬਾਸ਼ੀ ਕਰਦੇ ਹੋਏ ਇਸ ਨੂੰ ਭਾਰਤੀਆਂ ਲਈ ਪ੍ਰੇਰਣਾਦਾਇਕ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਕਿ ਇਹ ਕੈਂਪੇਨ ਭਾਰਤੀਆਂ ਨੂੰ ਹੈਲਦੀ ਅਤੇ ਫਿੱਟ ਲਾਇਫਸਟਾਇਲ ਗੁਜ਼ਾਰਨ ਲਈ ਪ੍ਰੇਰਿਤ ਕਰੇਗਾ।
Congratulations to our honourable PM @narendramodi & sports minister @kirenrijiju for launching the Fit India Movement on 29th August. I’m sure this will inspire all Indians in finding easy and fun ways to adapt a fit and healthy lifestyle #FitIndiaMovement
— Karan Johar (@karanjohar) August 29, 2019
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਫਿਟ ਇੰਡੀਆ ਮੂਵਮੈਂਟ ਅਭਿਆਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਭਾਰਤੀ ਓਲੰਪਿਕ ਸੰਘ (IOA ) , ਰਾਸ਼ਟਰੀ ਖੇਡ ਸੰਘ (NSF), ਸਰਕਾਰੀ ਅਧਿਕਾਰੀ, ਜਾਣੇ - ਪਹਿਚਾਣੇ ਫਿਟਨੈੱਸ ਸਿਤਾਰਿਆਂ ਨੂੰ ਸ਼ਾਮਿਲ ਕੀਤਾ ਗਿਆ। ਘੋਸ਼ਣਾ ਦੇ ਮੁਤਾਬਕ ਇਸ ਵਿੱਚ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਮਿਲਿੰਦ ਸੋਮਨ ਸ਼ਾਮਿਲ ਹੈ। ਇਸ ਕਮੇਟੀ ਦੇ ਪ੍ਰਧਾਨ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਹਨ। ਇਸ ਦੇ ਤਹਿਤ ਹਰ ਕਾਲਜ ਅਤੇ ਯੂਨੀਵਰਸਿਟੀ ਨੂੰ 15 ਦਿਨਾਂ ਫਿਟਨੈੱਸ ਪਲੈਨ ਤਿਆਰ ਕਰਨਾ ਹੋਵੇਗਾ।
Entertainment News Punjab ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।