ਮਨੋਰੰਜਨ   ਬਾਲੀਵੁੱਡ  08 Sep 2019  ਸਰਕਾਰ ਦੇ ਇਸ ਫੈਸਲੇ 'ਤੇ ਭੜਕੀਂ ਰਵੀਨਾ ਟੰਡਨ, ਕਿਹਾ- ਕਰਮਾਂ ਦਾ ਦੁੱਗਣਾ ਦੰਡ ਮਿਲੇਗਾ

ਸਰਕਾਰ ਦੇ ਇਸ ਫੈਸਲੇ 'ਤੇ ਭੜਕੀਂ ਰਵੀਨਾ ਟੰਡਨ, ਕਿਹਾ- ਕਰਮਾਂ ਦਾ ਦੁੱਗਣਾ ਦੰਡ ਮਿਲੇਗਾ

ਏਜੰਸੀ
Published Sep 8, 2019, 3:30 pm IST
Updated Sep 8, 2019, 3:30 pm IST
ਬਾਲੀਵੁਡ ਅਦਾਕਾਰ ਰਵੀਨਾ ਟੰਡਨ ਇਨੀਂ ਦਿਨੀਂ ਸਟਾਰ ਪਲੱਸ 'ਤੇ ਆਉਣ ਵਾਲੇ ਸ਼ੋਅ 'ਨੱਚ ਬੱਲੀਏ 9' 'ਚ ਬਤੋਰ ਜੱਜ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਰਵੀਨਾ ਟੰਡਨ..
Raveena Tandon
 Raveena Tandon

ਨਵੀਂ ਦਿੱਲੀ : ਬਾਲੀਵੁਡ ਅਦਾਕਾਰ ਰਵੀਨਾ ਟੰਡਨ ਇਨੀਂ ਦਿਨੀਂ ਸਟਾਰ ਪਲੱਸ 'ਤੇ ਆਉਣ ਵਾਲੇ ਸ਼ੋਅ 'ਨੱਚ ਬੱਲੀਏ 9' 'ਚ ਬਤੋਰ ਜੱਜ ਨਜ਼ਰ ਆ ਰਹੀ ਹੈ।  ਇਸ ਤੋਂ ਇਲਾਵਾ ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਆਏ ਦਿਨ ਆਪਣੀ ਫੋਟੋ ਅਤੇ ਵੀਡੀਓ ਸ਼ੇਅਰ ਕਰਨ ਤੋਂ ਇਲਾਵਾ ਅਦਾਕਾਰਾ ਮੌਜੂਦਾ ਮੁੱਦਿਆਂ 'ਤੇ ਵੀ ਅਪਨੀ ਰਾਏ ਪੇਸ਼ ਕਰਦੀ ਹੈ ਪਰ ਹਾਲ ਹੀ 'ਚ ਰਵੀਨਾ ਟੰਡਨ ਨੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਇੱਕ ਟਵੀਟ ਕੀਤਾ ਹੈ, ਜਿਸਨੇ ਸੋਸ਼ਲ ਮੀਡੀਆ 'ਤੇ ਸਭ ਦਾ ਖੂਬ ਧਿਆਨ ਖਿੱਚਿਆ ਹੈ। ਇਸ ਟਵੀਟ 'ਚ ਉਨ੍ਹਾਂ ਨੇ ਬਿਹਾਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ 'ਇਨ੍ਹਾਂ ਕਰਮਾਂ ਦਾ ਦੁੱਗਣਾ ਦੰਡ ਮਿਲੇਗਾ'। ਬਿਹਾਰ ਸਰਕਾਰ ਦੇ ਫੈਸਲੇ 'ਤੇ ਆਇਆ ਰਵੀਨਾ ਟੰਡਨ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

Raveena TandonRaveena Tandon

ਦਰਅਸਲ ਬਿਹਾਰ 'ਚ ਕਿਸਾਨਾਂ ਨੇ ਆਪਣੀ ਫਸਲਾਂ ਦੀ ਬਰਬਾਦੀ ਹੋਣ 'ਤੇ ਬਿਹਾਰ ਸਰਕਾਰ ਨੂੰ ਇਸਦੀ ਸ਼ਿਕਾਇਤ ਕੀਤੀ ਸੀ। ਇਸ 'ਤੇ ਸਰਕਾਰ ਨੇ ਕਿਸਾਨਾਂ ਦੀ ਫਸਲ ਨੂੰ ਬਚਾਉਣ ਲਈ ਸੂਬੇ 'ਚ ਕਰੀਬ 300 ਪਸ਼ੂਆਂ ਨੂੰ ਸ਼ੂਟ ਕਰਨ ਅਤੇ ਉਨ੍ਹਾਂ ਨੂੰ ਮਾਰਨ ਦਾ ਫੈਸਲਾ ਲਿਆ ਪਰ ਜਦੋਂ ਉਨ੍ਹਾਂ ਵਿਚੋਂ ਇੱਕ ਵੀ ਪਸ਼ੂ ਗੋਲੀ ਲੱਗਣ ਤੋਂ ਬਾਅਦ ਵੀ ਨਾ ਮਰਿਆ ਤਾਂ ਉਸਨੂੰ ਜਿੰਦਾ ਦਫਨਾਉਣ ਦਾ ਫੈਸਲਾ ਲਿਆ ਗਿਆ। ਇਸ ਘਟਨਾਕ੍ਰਮ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਆਪਣਾ ਗੁੱਸਾ ਜਤਾਉਂਦੇ ਅਤੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਰਵੀਨਾ ਟੰਡਨ ਨੇ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਨੇ ਲਿਖਿਆ, ਹ੍ਰਿਦਿਆਹੀਨ ਮਨੁੱਖ... ਜੋ ਵੀ ਇਸ ਫ਼ੈਸਲਾ ਦੇ ਪਿੱਛੇ ਹੈ, ਆਸ ਹੈ ਕਿ ਉਨ੍ਹਾਂ ਨੂੰ ਇਸ ਕਰਮ ਦਾ ਦੁੱਗਣਾ ਦੰਡ ਮਿਲੇਗਾ।


ਦੱਸ ਦਈਏ ਕਿ ਰਵੀਨਾ ਟੰਡਨ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਦੇ ਨਾਲ ਹੀ ਪ੍ਰੋਡਿਊਸਰ ਅਤੇ ਟੈਲੀਵਿਜ਼ਨ ਪਰਸਨੈਲਿਟੀ ਵੀ ਹੈ। ਰਵੀਨਾ ਨੇ ਫਿਲਮਾਂ ਵਿੱਚ ਆਪਣੀ ਜਬਰਦਸਤ ਐਕਟਿੰਗ ਲਈ ਨੈਸ਼ਨਲ ਫਿਲਮ ਐਵਾਰਡ ਅਤੇ ਫਿਲਮਫੇਅਰ ਅਵਾਰਡ ਵੀ ਜਿੱਤੇ ਹਨ। ਰਵੀਨਾ ਟੰਡਨ ਦੀ ਐਕਟਿੰਗ ਨੂੰ ਸਭ ਤੋਂ ਜ਼ਿਆਦਾ 'ਫਿਲਮ ਪੱਥਰ ਕੇ ਫੂਲ', ਲਾਡਲਾ, ਦਮਨ, ਅਕਸ, ਸੱਤਾ ਅਤੇ 'ਵੱਡੇ ਮੀਆਂ - ਛੋਟੇ ਮੀਆਂ ਵਰਗੀਆਂ ਫਿਲਮਾਂ 'ਚ ਸਰਾਹਿਆ ਗਿਆ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Advertisement