ਨੇਹਾ ਕੱਕੜ ਦੇ ਵਿਆਹ ਦੀ ਤਰੀਕ ਆਈ ਸਾਹਮਣੇ,Ex Boyfriend ਨੇ ਕਹੀ ਇਹ ਗੱਲ
Published : Oct 8, 2020, 11:11 am IST
Updated : Oct 8, 2020, 11:11 am IST
SHARE ARTICLE
Neha kakkar with Rohanpreet singh
Neha kakkar with Rohanpreet singh

ਐਕਸ ਬੁਆਏਫਰੈਂਡ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।

ਨਵੀਂ ਦਿੱਲੀ: ਖਬਰਾਂ ਆਈਆਂ ਹਨ ਕਿ ਮਸ਼ਹੂਰ ਗਾਇਕਾ ਨੇਹਾ ਕੱਕੜ ਜਲਦੀ ਹੀ ਰੋਹਨਪ੍ਰੀਤ ਸਿੰਘ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ! ਪਤਾ ਲੱਗਿਆ ਹੈ ਕਿ ਉਹ 24 ਅਕਤੂਬਰ ਨੂੰ ਦਿੱਲੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗੀ। ਰੋਹਨਪ੍ਰੀਤ ਰਿਐਲਿਟੀ ਸ਼ੋਅ 'ਮੁਝੇ ਸ਼ਾਦੀ ਕਰਗੇ' 'ਚ ਨਜ਼ਰ ਆ ਚੁੱਕੇ ਹਨ।

Neha kakkar with Rohanpreet singhNeha kakkar with Rohanpreet singh

ਉਹਨਾਂ ਨੇ ਇਸ ਸ਼ੋਅ ਵਿੱਚ ਸ਼ਹਿਨਾਜ਼ ਗਿੱਲ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ। ਉਹ ਸ਼ੋਅ 'ਇੰਡੀਆ ਰਾਈਜ਼ਿੰਗ ਸਟਾਰ 2' ਦੇ ਪਹਿਲੇ ਉਪ ਜੇਤੂ ਵੀ ਰਹੇ ਹਨ। ਨੇਹਾ ਦੇ ਵਿਆਹ ਦੀਆਂ ਖਬਰਾਂ 'ਤੇ ਉਸ ਦੇ ਐਕਸ ਬੁਆਏਫਰੈਂਡ ਹਿਮਾਂਸ਼ ਕੋਹਲੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।

Neha Kakkar Neha Kakkar

ਹਿਮਾਂਸ਼ ਨੇ ਨੇਹਾ ਦੇ ਵਿਆਹ 'ਤੇ ਜ਼ਾਹਰ ਕੀਤੀ ਖੁਸ਼ੀ 
ਹਿਮਾਂਸ਼ ਕੋਹਲੀ ਅਤੇ ਨੇਹਾ ਕੱਕੜ 4 ਸਾਲਾਂ ਤੋਂ ਰਿਸ਼ਤੇ ਵਿੱਚ ਰਹੇ ਹਨ। 2018 ਵਿਚ, ਉਹ ਇਕ ਦੂਜੇ ਤੋਂ ਵੱਖ ਹੋ ਗਏ ਸਨ। ਹਿਮਾਂਸ਼ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਰੋਹਨਪ੍ਰੀਤ ਅਤੇ ਨੇਹਾ ਦੇ ਪ੍ਰੇਮ ਸਬੰਧਾਂ ਬਾਰੇ ਨਹੀਂ ਜਾਣਦਾ ਸੀ, ਪਰ ਉਹ ਉਸ ਲਈ ਖੁਸ਼ ਹੈ।

Neha Kakkar Neha Kakkar

ਉਹ ਕਹਿੰਦਾ ਹੈ, "ਜੇ ਨੇਹਾ ਸੱਚਮੁੱਚ ਵਿਆਹ ਕਰਵਾ ਰਹੀ ਹੈ ਤਾਂ ਮੈਂ ਉਸ ਲਈ ਖੁਸ਼ ਹਾਂ।" ਉਹ ਆਪਣੀ ਜ਼ਿੰਦਗੀ ਵਿਚ ਅੱਗੇ ਵੱਧ ਰਹੀ ਹੈ। ਇਹ ਜਾਣ ਕੇ ਬਹੁਤ ਚੰਗਾ ਲੱਗਿਆ। ਉਸਨੇ ਇਹ ਵੀ ਕਿਹਾ ਕਿ ਉਹ ਕਦੇ ਨਹੀਂ ਸਮਝ ਸਕਦਾ ਕਿ ਲੋਕ ਨੇਹਾ ਦੀ ਪੋਸਟ ਨੂੰ ਉਸ ਨਾਲ ਕਿਉਂ ਜੋੜਦੇ ਸਨ।

Neha KakkarNeha Kakkar

ਹਿਮਾਂਸ਼ ਨੇ ਅੱਗੇ ਕਿਹਾ ਕਿ 'ਬਿੰਨੀ ਕਿਸੇ ਵੀ ਅਧਾਰ ਦੇ ਮੀਡੀਆ ਵਿਚ ਇਸ ਤਰ੍ਹਾਂ ਦੀਆਂ ਗਲਤ ਚਰਚਾਵਾਂ  ਹੋ ਰਹੀਆਂ ਸਨ। ਰਿਸ਼ਤਿਆਂ ਵਿਚ ਸ਼ਾਮਲ ਹੋਣਾ ਅਤੇ ਟੁੱਟਣਾ ਜ਼ਿੰਦਗੀ ਵਿਚ ਇਕ ਆਮ ਘਟਨਾ ਹੈ। ਕਈ ਵਾਰ ਲੋਕ ਇਕੱਠੇ ਰਹਿੰਦੇ ਹਨ ਅਤੇ ਇਹ ਪਾਉਂਦੇ ਹਨ ਕਿ ਉਹ ਇਕ ਦੂਜੇ ਨਾਲ ਖੁਸ਼ ਨਹੀਂ ਹਨ। ਅਜਿਹਾ  ਹੁੰਦਾ ਹੈ ਅਤੇ ਇਹ ਹੋਇਆ  ਵੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement