ਨੇਹਾ ਕੱਕੜ ਦੇ ਫੈਨਸ ਲਈ ਵੱਡੀ ਖੁਸ਼ਖਬਰੀ, ਇਸ ਪੰਜਾਬੀ ਗਾਇਕ ਨਾਲ ਕਰਾਵੇਗੀ ਇਸ ਮਹੀਨੇ ਹੀ ਵਿਆਹ
Published : Oct 5, 2020, 11:51 am IST
Updated : Oct 5, 2020, 11:51 am IST
SHARE ARTICLE
Neha kakkar with Rohanpreet singh
Neha kakkar with Rohanpreet singh

ਰੋਹਨ ਦੀ ਆਵਾਜ਼ ਦੇ ਨਾਲ-ਨਾਲ ਉਹ ਆਪ ਵੀ ਬਹੁਤ ਨਰਮ ਹੈ।

ਮੁੰਬਈ : ਬਾਲੀਵੁੱਡ ਦੀ ਚੋਟੀ ਦੀ ਗਾਇਕਾ ਨੇਹਾ ਕੱਕੜ ਦੇ ਵਿਆਹ ਦੀ ਚਰਚਾ ਇਕ ਵਾਰ ਫਿਰ ਜ਼ੋਰਾਂ 'ਤੇ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫ਼ੀ ਚਰਚਾਵਾਂ ਹੋ ਚੁੱਕੀਆਂ ਹਨ।

Neha Kakkar Neha Kakkar

ਉਦਾਹਰਣ ਦੇ ਲਈ,ਸਿੰਗਿਗ ਰਿਐਲਿਟੀ ਟੀਵੀ ਸ਼ੋਅ ਇੰਡੀਅਨ ਆਈਡਲ ਦੇ ਆਖਰੀ ਸੀਜ਼ਨ ਵਿੱਚ, ਇੱਕ ਲਗਾਤਾਰ ਗੂੰਜ ਸੀ ਕਿ ਨੇਹਾ ਕੱਕੜ ਅਤੇ ਆਦਿੱਤਿਆ ਨਾਰਾਇਣ ਵਿਆਹ ਕਰਵਾਉਣ ਜਾ ਰਹੇ ਹਨ, ਹਾਲਾਂਕਿ ਬਾਅਦ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਸ਼ੋਅ ਲਈ ਅਜਿਹੀਆਂ ਗੱਲਾਂ ਜਾਣ ਬੁੱਝ ਕੇ ਬਣਾਈਆਂ ਜਾ ਰਹੀਆਂ ਹਨ । ਦੋਵਾਂ ਵਿਚ ਅਜਿਹਾ ਕੁਝ ਨਹੀਂ ਹੈ। 

Neha KakkarNeha Kakkar

ਇਸ ਤੋਂ ਪਹਿਲਾਂ ਨੇਹਾ ਕੱਕੜ ਲੰਬੇ ਸਮੇਂ ਤੋਂ ਅਭਿਨੇਤਾ ਹਿਮਾਂਸ਼ ਕੋਹਲੀ ਨਾਲ ਵੀ ਰਿਸ਼ਤੇ 'ਚ ਰਹੀ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਦੋਵਾਂ ਦੀ ਗੱਲ ਵਿਆਹ ਤਕ ਪਹੁੰਚ ਗਈ ਸੀ, ਪਰ ਬਾਅਦ ਵਿੱਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਅਤੇ ਸੋਸ਼ਲ ਮੀਡੀਆ ਵਿੱਚ, ਦੋਵੇਂ ਇੱਕ ਦੂਜੇ ਉੱਤੇ ਜ਼ਬਰਦਸਤ ਦੋਸ਼ ਲਗਾਉਂਦੇ ਦਿਖਾਈ ਦਿੱਤੇ। ਹੁਣ ਨੇਹਾ ਕੱਕੜ ਦੇ ਵਿਆਹ ਦੀ ਇਕ ਵਾਰ ਫਿਰ ਖ਼ਬਰਾਂ ਆ ਰਹੀਆਂ ਹਨ।

Neha KakkarNeha Kakkar

ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਨੇਹਾ ਕੱਕੜ ਨੇ ਫੈਸਲਾ ਕੀਤਾ ਹੈ ਕਿ ਉਹ ਵਿਆਹ ਕਰਵਾਏਗੀ। ਕਈ ਮੀਡੀਆ ਰਿਪੋਰਟਾਂ ਵਿਚ ਗਾਇਕ ਰੋਹਨਪ੍ਰੀਤ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰੋਹਨਪ੍ਰੀਤ ਅਤੇ ਨੇਹਾ ਇਸ ਮਹੀਨੇ ਦੇ ਅੰਤ ਤਕ ਵਿਆਹ ਕਰਵਾ ਸਕਦੇ ਹਨ। ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਗੱਲਬਾਤ  ਵੀ ਫਾਈਨਲ ਹੋ ਗਈ ਹੈ।  

neha kakkar with rohanpreet singhneha kakkar with rohanpreet singh

ਰੋਹਨਪ੍ਰੀਤ ਸਿੰਘ ‘ਰਾਈਜ਼ਿੰਗ ਸਟਾਰ’ ਸਿੰਗਿਗ ਰਿਐਲਿਟੀ ਸ਼ੋਅ ਵਿੱਚ ਪਹਿਲੇ ਨੰਬਰ ’ਤੇ ਰਿਹਾ ਹੈ। ਇਸ ਦੇ ਨਾਲ ਹੀ ਉਹ ਟੀਵੀ ਰਿਐਲਿਟੀ ਸ਼ੋਅ 'ਮੁਝੇ ਸ਼ਾਦੀ ਕਰੋਗੇ' 'ਚ ਵੀ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨਾਲ ਨਜ਼ਰ ਆਏ ਸਨ। ਰੋਹਨ ਦੀ ਆਵਾਜ਼ ਦੇ  ਨਾਲ-ਨਾਲ ਉਹ ਆਪ ਵੀ ਬਹੁਤ ਨਰਮ ਹੈ। ਇਥੋਂ ਤਕ ਕਿ ਸ਼ਹਿਨਾਜ਼ ਰੋਹਨ ਨੂੰ ਪਸੰਦ ਕਰ ਰਹੀ ਸੀ, ਪਰ ਹੁਣ ਕੁਝ ਮਹੀਨਿਆਂ ਬਾਅਦ ਖਬਰਾਂ ਆ ਰਹੀਆਂ ਹਨ ਕਿ ਰੋਹਨ ਨੇ ਨੇਹਾ ਨੂੰ ਚੁਣਿਆ ਹੈ। ਇਨ੍ਹੀਂ ਦਿਨੀਂ ਉਹ ਨੇਹਾ ਨਾਲ ਜ਼ਬਰਦਸਤ ਇੰਸਟਾਗ੍ਰਾਮ ਪੋਸਟ ਕਰ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement