ਨੇਹਾ ਕੱਕੜ ਨੇ ਦਿਖਾਇਆ ਵੱਡਾ ਦਿਲ, ਫਾਇਰ ਬ੍ਰੀਗੇਡ ਕਰਮਚਾਰੀ ਨੂੰ ਦਿੱਤੇ 2 ਲੱਖ ਰੁਪਏ
Published : Jan 22, 2020, 10:35 am IST
Updated : Jan 22, 2020, 10:45 am IST
SHARE ARTICLE
Neha Kakkar
Neha Kakkar

ਗਾਇਕਾ ਨੇਹਾ ਕੱਕੜ ਇੱਕ ਵਾਰ ਫਿਰ ਚਰਚਾ ਵਿੱਚ ਹਨ। ਰਿਅਲਿਟੀ ਸ਼ੋਅ...

ਚੰਡੀਗੜ੍ਹ: ਗਾਇਕਾ ਨੇਹਾ ਕੱਕੜ ਇੱਕ ਵਾਰ ਫਿਰ ਚਰਚਾ ਵਿੱਚ ਹਨ। ਰਿਅਲਿਟੀ ਸ਼ੋਅ ਇੰਡੀਅਨ ਆਇਡਲ ਵਿੱਚ ਨੇਹਾ ਨੇ ਇੱਕ ਫਾਇਰ ਬ੍ਰੀਗੇਡ ਕਰਮਚਾਰੀ ਨੂੰ 2 ਲੱਖ ਰੁਪਏ ਗਿਫਟ ਵਿੱਚ ਦਿੱਤੇ ਹਨ। ਦੱਸ ਦਈਏ ਕਿ ਨੇਹਾ ਇੰਡੀਅਨ ਆਇਡਲ ਦੀ ਜੱਜ ਹਨ।

Neha KakkarNeha Kakkar

ਨੇਹਾ ਨੇ ਕੀਤਾ ਫਾਇਰ ਬ੍ਰੀਗੇਡ ਕਰਮਚਾਰੀ ਨੂੰ 2 ਲੱਖ ਰੁਪਏ ਦੇਣ ਦਾ ਵਾਅਦਾ

71ਵੇਂ ਗਣਤੰਤਰ ਦਿਵਸ ਦੇ ਐਪੀਸੋਡ ਲਈ ਸ਼ੋਅ ਵਿੱਚ ਆਰਮੀਮੈਨ, ਪੁਲਸਕਰਮੀ, ਲਾਇਫਗਾਰਡ ਅਤੇ ਫਾਇਰ ਬ੍ਰੀਗੇਡ ਨੂੰ ਚੀਫ ਗੇਸਟ ਦੇ ਤੌਰ ‘ਤੇ ਇਨਵਾਇਟ ਕੀਤਾ ਗਿਆ। ਕੰਟੇਸਟੇਂਟ ਨੇ ਉਨ੍ਹਾਂ ਨੂੰ ਟਰਿਬਿਊਟ ਦਿੱਤਾ। ਇਸ ਵਿੱਚ ਨੇਹਾ ਆਪਣੇ ਵੱਡੇ ਦਿਲ ਦੇ ਕਾਰਨ ਚਰਚਾ ਵਿੱਚ ਆ ਗਈ।

Neha KakkarNeha Kakkar

ਇਸ ਐਪੀਸੋਡ ਵਿੱਚ ਨੇਹਾ ਨੇ ਫਾਇਰ ਬ੍ਰੀਗੇਡ ਕਰਮਚਾਰੀ ਬਿਪਨ ਗਣਤਰਾ ਨੂੰ 2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ। ਦੱਸ ਦਈਏ ਕਿ ਬਿਪਨ 40 ਸਾਲਾਂ ਤੋਂ ਅੱਗ ਬੁਝਾਉਣ ਦਾ ਕੰਮ ਕਰਦੇ ਹਨ। ਬਿਪਿਨ ਗਣਤਰਾ ਨੂੰ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ‘ਤੇ ਨੇਹਾ ਕਹਿੰਦੇ ਹਨ, ਜਿਸ ਤਰ੍ਹਾਂ ਤੁਸੀਂ ਆਪਣੇ ਬਾਰੇ ‘ਚ ਨਾ ਸੋਚਕੇ ਸਾਰੇ ਲੋਕਾਂ ਦੀ ਰੱਖਿਆ ਕਰਦੇ ਹੋ ਇਹ ਬਹੁਤ ਭਲਾਈ ਦਾ ਕੰਮ ਹੈ।

Neha Kakkar Neha Kakkar

ਤੁਹਾਨੂੰ ਮਿਲਕੇ ਮੈਂ ਦੱਸ ਨਹੀਂ ਸਕਦੀ ਕਿ ਕਿੰਨੀ ਖੁਸ਼ ਹਾਂ, ਮੈਂ ਤੁਹਾਨੂੰ 2 ਲੱਖ ਰੁਪਏ ਗਿਫਟ ਵਿੱਚ ਦੇਣਾ ਚਾਹੁੰਦੀ ਹਾਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨੇਹਾ ਇੱਕ ਮਿਊਜਿਸ਼ਿਅਨ ਨੂੰ 2 ਲੱਖ ਰੁਪਏ  ਦੇ ਚੁੱਕੀ ਹੈ। ਸ਼ੋਅ ਦੇ ਇੱਕ ਕੰਟੇਸਟੇਂਟ ਸਾਨੀ ਹਿੰਦੁਸਤਾਨੀ ਨੇ ਮਿਊਜਿਸ਼ਿਅਨ ਰੋਸ਼ਨ ਅਲੀ ਦੇ ਨਾਲ ਪਰਫਾਰਮ ਕੀਤਾ ਸੀ।

Neha KakkarNeha Kakkar

ਰੋਸ਼ਨ ਅਲੀ ਕਦੇ ਦਿੱਗਜ ਗਾਇਕ ਨੁਸਰਤ ਫਤਿਹ ਅਲੀ ਖਾਨ ਦੇ ਨਾਲ ਕੰਮ ਕਰਦੇ ਸਨ, ਲੇਕਿਨ ਕੁੱਝ ਸਮੇਂ ਬਾਅਦ ਖ਼ਰਾਬ ਤਬੀਅਤ ਦੇ ਚਲਦੇ ਉਨ੍ਹਾਂ ਨੂੰ ਨੁਸਰਤ ਫਤਿਹ ਅਲੀ ਖਾਨ ਦੀ ਟੀਮ ਛੱੜਣੀ ਪਈ। ਰੋਸ਼ਨ ਅਲੀ ਦੀ ਇਹ ਦੁਖਭਰੀ ਕਹਾਣੀ ਸੁਣਕੇ ਨੇਹਾ ਭਾਵੁਕ ਹੋ ਗਈ ਅਤੇ ਉਨ੍ਹਾਂ ਨੇ ਮਦਦ ਦੇ ਤੌਰ ‘ਤੇ ਉਨ੍ਹਾਂ ਨੂੰ ਦੋ ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement