
ਸ਼ਿਲਪਾ ਨੇ ਕਿਹਾ ਹੈ ਕਿ ‘ਬੇਟੀ ਬਚਾਓ’ ਨੂੰ ਇਕ ਅਭਿਆਨ ਤਕ ਸੀਮਤ ਨਹੀਂ ਰੱਖਿਆ ਜਾ ਸਕਦਾ
ਨਵੀਂ ਦਿੱਲੀ: ਸ਼ਿਲਪਾ ਸ਼ੈਟੀ ਦਾ ਇਕ ਬਿਆਨ ਖੂਬ ਸੁਰਖ਼ੀਆਂ ਵਿਚ ਹੈ। ਦੇਸ਼ਭਰ ਵਿਚ ਲਗਾਤਾਰ ਇਕ ਤੋਂ ਬਾਅਦ ਇਕ ਔਰਤਾਂ ਦੇ ਖਿਲਾਫ ਹੋ ਰਹੀ ਹਿੰਸਕ ਯੌਨ ਹਿੰਸਾ ਅਤੇ ਹਤਿਆਵਾਂ ਤੋਂ ਸਾਰੇ ਬੇਹੱਦ ਪਰੇਸ਼ਾਨ ਹਨ। ਅਜਿਹੇ ਵਿਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਵੀ ਇੰਸਟਾਗ੍ਰਾਮ ਦੇ ਮਾਧਿਅਮ ਤੋਂ ਇਸ ਸੰਦਰਭ ਵਿਚ ਅਪਣਾ ਗੁੱਸਾ ਜ਼ਾਹਰ ਕੀਤਾ ਹੈ। ਸ਼ਿਲਪਾ ਨੇ ਕਿਹਾ ਹੈ ਕਿ ‘ਬੇਟੀ ਬਚਾਓ’ ਨੂੰ ਇਕ ਅਭਿਆਨ ਤਕ ਸੀਮਤ ਨਹੀਂ ਰੱਖਿਆ ਜਾ ਸਕਦਾ ਬਲਕਿ ਇਸ ’ਤੇ ਅਮਲ ਵੀ ਕਰਨ ਦੀ ਜ਼ਰੂਰਤ ਹੈ।
Shilpa Shettyਇੰਸਟਾਗ੍ਰਾਮ ’ਤੇ ਸ਼ਿਲਪਾ ਨੇ ਕਈ ਰਿਪੋਰਟਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ ਜਿਹਨਾਂ ਵਿਚ ਇਕ ਖ਼ਬਰ ਉਨਾਓ ਪੀੜਤ ਦੇ ਬਾਰੇ ਹੈ ਜਿਸ ਵਿਚ ਬਲਾਤਕਾਰੀ ਆਰੋਪੀਆਂ ਨੇ ਪੀੜਤਾ ਨੂੰ ਬਹੁਤ ਹੀ ਬੇਰਿਹਮੀ ਨਾਲ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਦੂਜੀ ਖ਼ਬਰ ਪੱਛਮ ਬੰਗਾਲ ਦੇ ਮਾਲਦਾ ਵਿਚ ਇਕ ਔਰਤ ਦੇ ਕਥਿਤ ਬਲਾਤਕਾਰ ਅਤੇ ਹੱਤਿਆ ਬਾਰੇ ਹੈ।
PM Narendra Modi ਇਹਨਾਂ ਖ਼ਬਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਸਾਡੇ ਦੇਸ਼ ਵਿਚ ਔਰਤਾਂ ਦੀ ਅਸੁਰੱਖਿਅਤ ਸਥਿਤੀ ਬਾਰੇ ਗੱਲ ਕੀਤੀ। ਪੀੜਤਾ ਨਾਲ ਉਦਾਸੀਨ ਰਵੱਈਆ ਅਪਣਾਇਆ ਜਾਂਦਾ ਹੈ ਤੇ ਅਪਰਾਧੀ ਖੁੱਲ੍ਹੇਆਮ ਆਰਾਮ ਨਾਲ ਘੁੰਮਦੇ ਹਨ। ਸ਼ਿਲਪਾ ਸ਼ੈਟੀ ਨੇ ਲਿਖਿਆ ਕਿ ਦੇਸ਼ ਵਿਚ ਔਰਤਾਂ ਦੀ ਸਥਿਤੀ ਅਤੇ ਉਹਨਾਂ ਦੀ ਗਰਿਮਾ ਬੇਹੱਦ ਨਿਰਾਸ਼ਾਜਨਕ ਹੈ...ਪਿਛਲੇ ਕੁੱਝ ਸਮੇਂ ਤੋਂ ਸਥਿਤੀ ਅਜਿਹੀ ਹੀ ਬਣ ਗਈ ਹੈ।
Shilpa Shettyਔਰਤਾਂ ਦਾ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਉਹ ਔਰਤ ਦੇ ਤੌਰ 'ਤੇ ਸ਼ਾਇਦ ਇਹ ਵੀ ਬਿਆਨ ਨਹੀਂ ਕਰ ਸਕਦੀ ਕਿ ਬਲਾਤਕਾਰੀ ਪੀੜਤਾਵਾਂ ਅਤੇ ਉਹਨਾਂ ਦੇ ਪਰਵਾਰਾਂ ਪ੍ਰਤੀ ਉਦਾਸੀਨ ਅਤੇ ਕਠੋਰ ਰਵੱਈਏ ਨੂੰ ਅਪਣਾਉਂਦੇ ਹੋਏ ਦੇਖਣਾ ਵੀ ਕਿੰਨਾ ਘ੍ਰਿਣਾ ਅਤੇ ਪਰੇਸ਼ਾਨ ਕਰ ਦੇਣ ਵਾਲਾ ਹੈ। ਹਰ ਰੋਜ਼ ਅਜਿਹੀਆਂ ਖ਼ਬਰਾਂ ਪੜ੍ਹਨਾ ਜਿਸ ਵਿਚ ਲਿਖਿਆ ਹੋਵੇ ਕਿ ਆਰੋਪੀ ਨੂੰ ਜ਼ਮਾਨਤ ਦੇ ਦਿੱਤੀ ਗਈ/ ਉਹ ਬਾਹਰ ਹੈ... ਅਜਿਹਾ ਕਿਉਂ? ਕਿਸ ਲਈ? ਤਾਂ ਕਿ ਇਕ ਹੋਰ ਘਟਨਾ ਕਰਨ ਦਾ ਮੌਕਾ ਮਿਲੇ?
ਹਰ ਉਮਰ ਦੀ ਔਰਤ ਨਾਲ ਹਿੰਸਾ ਬਾਰੇ ਪੜ੍ਹ ਕੇ ਉਹਨਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਉਹ ਇਕ ਬੇਟੇ ਦੀ ਮਾਂ ਹਨ। ਪਰ ਉਹਨਾਂ ਨੂੰ ਨਹੀਂ ਲਗਦਾ ਕਿ ਉਹ ਉਸ ਦਰਦ ਨੂੰ ਉਸ ਹੱਦ ਤਕ ਮਹਿਸੂਸ ਕਰ ਸਕੇਗੀ ਜਿਹਨਾਂ ਦਾ ਅਹਿਸਾਸ ਹਰ ਦਿਨ ਬੇਟੀਆਂ ਦੀਆਂ ਮਾਵਾਂ ਕਰਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪਣੇ ਪੋਸਟ ਵਿਚ ਟੈਗ ਕਰਦੇ ਹੋਏ ਸ਼ਿਲਪਾ ਸ਼ੈਟੀ ਨੇ ਅੱਗੇ ਲਿਖਿਆ #BetiBachao ਨੂੰ ਕੇਵਲ ਇਕ ਅਭਿਆਨ ਤਕ ਸੀਮਤ ਨਹੀਂ ਰੱਖਿਆ ਜਾ ਸਕਦਾ।
ਇਸ ਦਾ ਅਰਥ ਕਾਫੀ ਨਹੀਂ ਹੁੰਦਾ ਜੇ ਇਹ ਅਪਣੇ ਆਪ ਵਿਚ ਲਿਆਇਆ ਨਹੀਂ ਜਾ ਸਕਦਾ। ਉਹ ਪ੍ਰਸ਼ਾਸਨ ਨੂੰ ਸਖ਼ਤ ਕਾਨੂੰਨ ਲਾਗੂ ਕਰਨ ਦੀ ਅਪੀਲ ਕਰਦੇ ਹਨ ਜੋ ਨਾ ਕੇਵਲ ਭਵਿੱਖ ਦੇ ਅਪਰਾਧੀਆਂ ਤੇ ਰੋਕ ਲਗਾਵੇਗੀ ਬਲਕਿ ਟ੍ਰਾਈਲ ਚੋਂ ਗੁਜਰ ਰਹੇ ਅਪਰਾਧੀਆਂ ਨੂੰ ਵੀ ਸਜ਼ਾ ਦੇਵੇਗੀ ਅਤੇ ਨਾਲ ਹੀ ਇਹਨਾਂ ਕਾਰਵਾਈਆਂ ਨੂੰ ਜਲਦ ਤੋਂ ਜਲਦ ਨਿਪਟਾਉਣ ਦੀ ਜ਼ਰੂਰਤ ਹੈ ਕਿਉਂ ਕਿ ਨਿਆਂ ਵਿਚ ਦੇਰੀ ਨਿਆਂ ਨਾ ਹੋਣ ਦੇ ਬਰਾਬਰ ਹੈ। ਜੈ ਹਿੰਦ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।