ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਈਡੀ ਨੇ ਕੀਤਾ ਤਲਬ
Published : Oct 29, 2019, 10:57 am IST
Updated : Oct 29, 2019, 10:57 am IST
SHARE ARTICLE
Shilpa Shetty’s husband Raj Kundra summoned by ED
Shilpa Shetty’s husband Raj Kundra summoned by ED

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਵਿਵਾਦਾਂ ਵਿਚ ਹਨ।

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਵਿਵਾਦਾਂ ਵਿਚ ਹਨ। ਰਾਜ ਕੁੰਦਰਾ ਤੋਂ ਈਡੀ 4 ਨਵੰਬਰ ਨੂੰ ਪੁੱਛ-ਗਿੱਛ ਕਰ ਸਕਦੀ ਹੈ। ਰਾਜ ਕੁੰਦਰਾ ‘ਤੇ ਅੰਡਰ ਵਰਲਡ ਡਾਨ ਇਕਬਾਲ ਮਿਰਚੀ ਦੇ ਨਾਲ ਕਾਰੋਬਾਰੀ ਲੈਣਦੇਣ ਕਰਨ ਦਾ ਇਲਜ਼ਾਮ ਹੈ। ਹਾਲਾਂਕਿ ਰਾਜ ਕੁੰਦਰਾ ਨੇ ਇਹਨਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ।

Enforcement DirectorateEnforcement Directorate

ਦਰਅਸਲ ਇਕਬਾਲ ਮਿਰਚੀ ਦੀ ਜਾਇਦਾਦ ਦਾ ਸੌਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਣਜੀਤ ਸਿੰਘ ਬਿੰਦਰਾ ਅਤੇ ਕੁੰਦਰਾ ਵਿਚ ਲੈਣਦੇਣ ਹੋਇਆ ਸੀ। ਲਗਭਗ 225 ਕਰੋੜ ਰੁਪਏ ਦੀ ਮਿਰਚੀ ਦੀ ਜਾਇਦਾਦ ਦੇ ਸੌਦੇ ਦੇ ਮਾਮਲੇ ਵਿਚ ਬਿੰਦਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ ਸੂਤਰਾਂ ਮੁਤਾਬਕ ਬਿੰਦਰਾ ਦੀ ਰੀਅਲ ਅਸਟੇਟ ਕੰਪਨੀ ਆਰਕੇਡਬਲਿਯੂ ਡਿਪੈਲਵਰਜ਼ ਪ੍ਰਾਈਵੇਟ ਲਿਮਟਡ  ਅਤੇ ਇਸੈਂਸ਼ਲ ਹਾਸਪਿਟੈਲਿਟੀ ਲਿਮਟਡ ਵਿਚ ਸਮਝੌਤੇ ਬਾਰੇ ਜਾਣਕਾਰੀ ਮਿਲੀ ਹੈ। ਇਸੈਂਸ਼ਲ ਹਾਸਪਿਟੈਲਿਟੀ ਵਿਚ ਸ਼ਿਲਪਾ ਸ਼ੈਟੀ ਨਿਰਦੇਸ਼ਕ ਹਨ।

Shilpa Shetty’s husband Raj Kundra summoned by ED Shilpa Shetty’s husband Raj Kundra summoned by ED

ਬਿੰਦਰਾ ਦੀ ਕੰਪਨੀ ਨੇ ਸ਼ਿਲਪਾ ਸ਼ੈਟੀ ਦੀ ਕੰਪਨੀ ਵਿਚ 44.11 ਕਰੋੜ ਰੁਪਏ ਨਿਵੇਸ਼ ਕੀਤੇ ਗਏ ਸੀ ਅਤੇ 31.54 ਕਰੋੜ ਰੁਪਏ ਦਾ ਵਿਆਜ ਰਹਿਤ ਕਰਜਾ ਦਿੱਤਾ ਸੀ। ਸ਼ਿਲਪਾ ਨੇ ਕੰਪਨੀ ਨੂੰ ਅਪ੍ਰੈਲ 2017 ਤੋਂ ਮਾਰਚ 2018 ਵਿਚ 30.45 ਕਰੋੜ ਰੁਪਏ ਅਤੇ ਅਪ੍ਰੈਲ 2016 ਤੋਂ ਮਾਰਚ 2017 ਵਿਚ 117.7 ਕਰੋੜ ਰੁਪਏ ਦਾ ਕਰਜ਼ਾ ਵੀ ਮਿਲਿਆ ਸੀ। ਰਾਜ ਕੁੰਦਰਾ ਤੋਂ ਇਹਨਾਂ ਸੌਦਿਆਂ ਬਾਰੇ ਪੁੱਛ ਗਿੱਛ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement