ਅੰਬਾਨੀ ਦੇ ਘਰ ਨੇੜੇ ਮਿਲੇ ਵਿਸਫੋਟਕ ਮਾਮਲੇ 'ਚ ਮਹਾਰਾਸ਼ਟਰ ਸਰਕਾਰ ਨੇ ਕੇਂਦਰ 'ਤੇ ਚੁੱਕੇ ਸਵਾਲ
Published : Mar 9, 2021, 9:31 am IST
Updated : Mar 9, 2021, 9:33 am IST
SHARE ARTICLE
 Ambani's house
Ambani's house

ਐਨਆਈਏ ਨੇ ਇਹ ਮਾਮਲਾ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਤੋਂ ਬਾਅਦ ਅਪਣੇ ਹੱਥਾਂ ਵਿਚ ਲਿਆ ਹੈ।

ਨਵੀਂ ਦਿੱਲੀ: ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਕਾਰ 'ਚ ਮਿਲੇ ਵਿਸਫੋਟਕ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਤੇ ਦਿਨੀ ਜਾਂਚ ਦੀ ਜ਼ਿੰਮੇਵਾਰੀ ਐਨਆਈਏ ਨੂੰ ਸੌਂਪ ਦਿੱਤੀ। ਮਹਾਰਾਸ਼ਟਰ ਸਰਕਾਰ ਨੇ ਕੇਂਦਰ ਦੇ ਇਸ ਕਦਮ 'ਤੇ ਸਵਾਲ ਖੜੇ ਕੀਤੇ ਹਨ। ਇਕ ਸਰਕਾਰੀ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਐਨਆਈਏ ਨੇ ਇਹ ਮਾਮਲਾ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਤੋਂ ਬਾਅਦ ਅਪਣੇ ਹੱਥਾਂ ਵਿਚ ਲਿਆ ਹੈ। ਬੁਲਾਰੇ ਨੇ ਕਿਹਾ ਕਿ ਏਜੰਸੀ ਮੁੜ ਕੇਸ ਦਰਜ ਕਰਨ ਦੀ ਤਿਆਰੀ ਵਿਚ ਹੈ।

Mukesh AmbaniMukesh Ambani

ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਜਾਂਚ ਨੂੰ ਐਨਆਈਏ ਹਵਾਲੇ ਕਰਨਾ ਮਹਾਰਾਸ਼ਟਰ ਸਰਕਾਰ ਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਉਧਵ ਠਾਕਰੇ ਨੇ ਕਿਹਾ, "ਰਾਜ ਦੇ ਗ੍ਰਹਿ ਮੰਤਰੀ ਨੇ ਇਹ ਕੇਸ ਏਟੀਐਸ ਨੂੰ ਦਿੱਤਾ ਹੈ, ਪਰ ਹੁਣ ਐਨਆਈਏ ਨੂੰ ਇਹ ਕੇਸ ਮਿਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਵਿਰੋਧੀ ਧਿਰ ਅਮਨ-ਕਾਨੂੰਨ ਦਾ ਸਵਾਲ ਉਠਾਉਂਦਿਆਂ ਮਹਾਰਾਸ਼ਟਰ ਦਾ ਅਕਸ ਖਰਾਬ ਕਰਨਾ ਚਾਹੁੰਦੀ ਹੈ ਜਿਸ ਤਰੀਕੇ ਨਾਲ ਉਨ੍ਹਾਂ ਨੇ ਇਸ ਕੇਸ ਨੂੰ ਆਪਣੇ ਹੱਥ ਵਿਚ ਲਿਆ ਹੈ, ਅਜਿਹਾ ਲੱਗਦਾ ਹੈ ਕਿ ਇਸ ਕੇਸ ਵਿਚ ਕੁਝ ਗਲਤ ਹੈ।"

udhav thhakreudhav thakray

ਜ਼ਿਕਰਯੋਗ ਹੈ ਕਿ 25 ਫ਼ਰਵਰੀ ਨੂੰ ’ਐਂਟੀਲੀਆ’ ਨੇੜੇ, ਅੰਬਾਨੀ ਦੇ ਦਖਣੀ ਮੁੰਬਈ ਦੇ ਬਹੁ ਮੰਜ਼ਿਲਾ ਮਕਾਨ ਨੇੇੜੇ ਇਕ ‘ਸਕਾਰਪੀਓ’ ਕਾਰ ਦੇ ਅੰਦਰ ਜੈਲੇਟਿਨ ਦੀਆਂ ਛੜਾਂ ਮਿਲੀਆਂ ਸਨ।  ਪੁਲਿਸ ਨੇ ਕਿਹਾ ਸੀ ਕਿ ਕਾਰ ਨੂੰ 18 ਫ਼ਰਵਰੀ ਨੂੰ ਈਰੋਲੀ-ਮੁਲੁੰਦ ਪੁਲ ਤੋਂ ਚੋਰੀ ਕੀਤਾ ਗਿਆ ਸੀ। ਕਾਰ ਦੇ ਮਾਲਕ ਹੀਰੇਨ ਮਨਸੁਖ ਦੀ ਸ਼ੁਕਰਵਾਰ ਨੂੰ ਠਾਣੇ ਵਿਚ ਲਾਸ਼ ਮਿਲੀ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇਸ ਵਾਰ ਕੌਣ ਕਰੇਗਾ ਸ੍ਰੀ ਅਨੰਦਪੁਰ ਸਾਹਿਬ ਦਾ ਸਿਆਸੀ ਕਿਲ੍ਹਾ ਫ਼ਤਿਹ? ਕੰਗ, ਸਿੰਗਲਾ, ਚੰਦੂਮਾਜਰਾ, ਸ਼ਰਮਾ, ਗੜ੍ਹੀ ਜਾਂ..

15 May 2024 11:10 AM

ਚਿੱਟੇ ਨੂੰ ਲੈ ਕੇ Akali ਅਤੇ AAP ਵਾਲੇ ਹੋ ਗਏ ਹੱਥੋਪਾਈ, ਪੱਤਰਕਾਰ ਨੇ ਮਸ੍ਹਾਂ ਖਿੱਚ -ਖਿੱਚ ਕੀਤੇ ਪਾਸੇ- Sidhi Gall

15 May 2024 10:37 AM

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM
Advertisement