
ਉਨ੍ਹਾਂ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਬੇਚੈਨ ਹਨ
ਮੁੰਬਈ- ਰਿਸ਼ੀ ਕਪੂਰ ਹੁਣ ਇਸ ਦੁਨੀਆ ਵਿਚ ਨਹੀਂ ਹਨ। ਪਰ ਉਨ੍ਹਾਂ ਦੇ ਲੱਖਾਂ ਕਰੋੜਾਂ ਪ੍ਰਸ਼ੰਸਕ ਉਨ੍ਹਾਂ ਦੀ ਆਖਰੀ ਅਤੇ ਅਧੂਰੀ ਫਿਲਮ ਸ਼ਰਮਾ ਜੀ ਨਮਕੀਨ ਨੂੰ ਹੁਣ ਸਿਨੇਮਾਘਰਾਂ ਵਿਚ ਦੇਖ ਪਾਉਣਗੇ। ਇਹ ਕਮਾਲ ਕਰਨ ਦੀ ਸੋਚੀ ਹੈ ਫ਼ਿਲਮ ਦੇ ਨਿਰਮਾਤਾ ਨੇ ਜੋ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦੇਣ ਦੇ ਲਈ VFX ਦਾ ਸਹਾਰਾ ਲੈਣਗੇ।
File
ਅਤੇ ਵਿਸ਼ੇਸ਼ ਪ੍ਰਭਾਵਾਂ ਦੀ ਸਹਾਇਤਾ ਨਾਲ ਫਿਲਮ ਦੀ ਅਧੂਰੀ ਸ਼ੂਟਿੰਗ ਨੂੰ ਪੂਰਾ ਕਰਨਗੇ। ਦੱਸ ਦਈਏ ਕਿ ਸ਼ਰਮਾ ਜੀ ਨਮਕੀਨ ਵਿਚ ਜੂਹੀ ਚਾਵਲਾ ਦੀ ਵੀ ਮੁੱਖ ਭੂਮਿਕਾ ਹੈ ਅਤੇ ਫਿਲਮ ਦੀ ਬਹੁਤੀ ਸ਼ੂਟਿੰਗ ਪੂਰੀ ਹੋ ਗਈ ਸੀ। ਇਸ ਫਿਲਮ ਦਾ ਨਿਰਦੇਸ਼ਨ ਹਿਤੇਸ਼ ਭਾਟੀਆ ਕਰ ਰਹੇ ਹਨ।
File
ਅਤੇ ਹਿਤੇਸ਼ ਦਾ ਇਹ ਵੀ ਮੰਨਣਾ ਹੈ ਕਿ ਇਹ ਫਿਲਮ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਆਖਰੀ ਅਲਵਿਦਾ ਕਹਿਣ ਦਾ ਇਕਲੌਤਾ ਮੌਕਾ ਹੈ। ਇਕ ਮੀਡੀਆ ਰਿਪੋਰਟ ਦੇ ਅਨੁਸਾਰ ਐਕਸਲ ਐਂਟਰਟੇਨਮੈਂਟ ਅਤੇ ਸਹਿ-ਨਿਰਮਾਤਾ ਹਨੀ ਤ੍ਰੇਹਨ ਨੇ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਦੁਬਾਰਾ ਖੁਸ਼ੀਆਂ ਦੇਣ ਲਈ ਫਿਲਮ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਹੈ।
File
ਫਿਲਮ ਦੇ ਸਹ ਨਿਰਮਾਤਾ ਹਨੀ ਤ੍ਰੇਹਨ ਦਾ ਕਹਿਣਾ ਹੈ, “ਅਸੀਂ ਫਿਲਮ ਦੀ ਕਹਾਣੀ ਅਤੇ ਗੁਣਾਂ ਵਿਚ ਕੋਈ ਬਦਲਾਵ ਨਹੀਂ ਕਰਾਂਗੇ ਅਤੇ ਨਾ ਹੀ ਕੋਈ ਸਮਝੌਤਾ ਕਰਾਂਗੇ, ਸਾਡੇ ਕੁਝ VFX ਸਟੂਡੀਓ ਗੱਲਬਾਤ ਵਿਚ ਹਨ ਅਤੇ ਜਲਦੀ ਹੀ ਇਕ ਰਸਤਾ ਸਾਹਮਣੇ ਆ ਜਾਵੇਗਾ”।
File
ਹਨੀ ਤ੍ਰੇਹਨ ਨੇ ਇਹ ਵੀ ਕਿਹਾ, 'ਮੈਂ ਇਸ ਫਿਲਮ ਦੇ ਨਿਰਮਾਤਾ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਦਾ ਸ਼ੁਕਰਗੁਜ਼ਾਰ ਹਾਂ, ਜੋ ਨਾ ਸਿਰਫ ਇਸ ਫਿਲਮ ਲਈ ਨਿਵੇਸ਼ ਕਰ ਰਹੇ ਹਨ ਬਲਕਿ ਭਾਵਨਾਤਮਕ ਤੌਰ' ਤੇ ਇਸ ਨਾਲ ਜੁੜੇ ਹੋਏ ਹਨ।' ਦੱਸ ਦਈਏ ਕਿ ਰਿਸ਼ੀ ਕਪੂਰ ਦੀ ਮੌਤ 30 ਅਪ੍ਰੈਲ ਨੂੰ ਮੁੰਬਈ ਵਿਚ ਕੈਂਸਰ ਨਾਲ ਲੜਨ ਦੌਰਾਨ ਹੋਈ ਸੀ।
File
ਸ਼ਰਮਾਜੀ ਨਮਕੀਨ ਉਨ੍ਹਾਂ ਦੀ ਆਖਰੀ ਫਿਲਮ ਹੈ, ਜੋ ਉਸ ਦੀ ਮੌਤ ਤੋਂ ਬਾਅਦ ਅਧੂਰੀ ਰਹਿ ਗਈ। ਇਸ ਲਈ, ਉਨ੍ਹਾਂ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਬੇਚੈਨ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਫਿਲਮ ਸ਼ਰਮਾ ਜੀ ਨਮਕੀਨ ਸਿਨੇਮਾਘਰਾਂ ਵਿਚ ਕਦੋਂ ਪਹੁੰਚਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।