
ਰਿਸ਼ੀ ਕਪੂਰ ਲਗਾਤਾਰ ਅਪਣੀ ਫ਼ਿਲਮਾਂ ਨਾਲ ਤਜ਼ਰਬੇ ਕਰ ਰਹੇ ਹਨ। ਰਿਤਿਕ ਰੋਸ਼ਨ ਸਟਾਰਰ ਅਗਨੀਪਥ 'ਚ ਰਾਉਫ਼ ਲਾਲਾ ਦਾ ਕਿਰਦਾਰ ਹੋਵੇ ਜਾਂ 'ਕਪੂਰ ਐਂਡ ਸੰਨਜ਼' ਵਿਚ...
ਮੁੰਬਈ : ਰਿਸ਼ੀ ਕਪੂਰ ਲਗਾਤਾਰ ਅਪਣੀ ਫ਼ਿਲਮਾਂ ਨਾਲ ਤਜ਼ਰਬੇ ਕਰ ਰਹੇ ਹਨ। ਰਿਤਿਕ ਰੋਸ਼ਨ ਸਟਾਰਰ ਅਗਨੀਪਥ 'ਚ ਰਾਉਫ਼ ਲਾਲਾ ਦਾ ਕਿਰਦਾਰ ਹੋਵੇ ਜਾਂ 'ਕਪੂਰ ਐਂਡ ਸੰਨਜ਼' ਵਿਚ ਦਾਦੂ ਦਾ ਕਿਰਦਾਰ ਹੋਵੇ, ਰਿਸ਼ੀ ਕਪੂਰ ਨੇ ਹਰ ਰੋਲ 'ਚ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਹੁਣ ਇਕ ਵਾਰ ਫਿਰ ਉਹ ਅਪਣੀ ਆਉਣ ਵਾਲੀ ਫ਼ਿਲਮ ਵਿਚ ਨਵੇਂ ਅਤੇ ਦਿਲਚਸਪ ਲੁੱਕ 'ਚ ਨਜ਼ਰ ਆ ਰਹੇ ਹਨ। ਰਿਸ਼ੀ ਨੇ ਹਾਲ ਹੀ 'ਚ ਅਪਨਾ ਜਾਟ ਲੁੱਕ ਸੋਸ਼ਲ ਮੀਡੀਆ 'ਤੇ ਫ਼ੈਨਜ਼ ਨਾਲ ਸ਼ੇਅਰ ਕਿਤਾ।
Rishi Kapoor in another look
ਤਸਵੀਰ 'ਤੇ ਉਹਨਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ਕਿ ਇਕ ਅੰਡਰ ਪ੍ਰਾੋਡਕਸ਼ਨ ਫ਼ਿਲਮ ਦੇ ਲਈ ਜਾਟ ਲੁੱਕ। ਅਦਾਕਾਰ ਨੇ ਨਾਮ ਨਹੀਂ ਦਸਿਆ ਪਰ ਉਨ੍ਹਾਂ ਦੇ ਫ਼ੈਨਜ਼ ਅਤੇ ਫ਼ਾਲੋਅਰਸ ਅਦਾਕਾਰ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਇਸ ਉਮਰ 'ਚ ਵੀ ਇੰਨਾ ਤਜ਼ਰਬਾ ਕਰ ਰਹੇ ਹਨ। ਜੋ ਤਸਵੀਰ ਰਿਸ਼ੀ ਨੇ ਸ਼ੇਅਰ ਕੀਤੀ ਹੈ, ਉਸ 'ਚ ਉਹ ਚੰਗੇ ਐਕਸਪ੍ਰੈਸ਼ਨ 'ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਲੁੱਕ ਕੁੱਝ ਤਾਊ ਜੀ ਵਰਗਾ ਲੱਗ ਰਿਹਾ ਹੈ। ਚਿੱਟੇ ਰੰਗ ਦੇ ਕੁੜਤੇ ਅਤੇ ਮੋਡੇ 'ਤੇ ਗਮਛਾ ਰੱਖ ਰਿਸ਼ੀ ਬਿਲਕੁਲ ਜਾਟ ਦਿਖ ਰਹੇ ਹਨ।
Jaat look of Rishi Kapoor
ਉਨ੍ਹਾਂ ਦੀ ਚਿੱਟੀ ਮੁੱਛਾਂ, ਦਾੜੀ ਅਤੇ ਗਲੇ 'ਚ ਸੋਨੇ ਦੀ ਚੇਨ ਉਨ੍ਹਾਂ ਦਾ ਰੋਅਬ ਦਿਖਾ ਰਹੀ ਹੈ। ਇਸ ਤੋਂ ਪਹਲੇ ਰਿਸ਼ੀ 13 ਮਈ ਨੂੰ ਪਟਿਆਲੇ ਕੋਲ ਇਕ ਪਿੰਡ 'ਚ ਸ਼ੂਟਿੰਗ ਕਰਦੇ ਸਪਾਟ ਕੀਤੇ ਗਏ ਸਨ। ਇਸ ਫ਼ਿਲਮ ਨੂੰ ਲੈ ਕੇ ਕਿਸੀ ਤਰ੍ਹਾਂ ਦੀ ਜਾਣਕਾਰੀ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਲੁਕ ਫ਼ਿਲਮ ਝੂਠਾ ਕਿਤੇ ਦੇ ਲਈ ਹੈ। ਦਸ ਦਈਏ ਕਿ ਰਿਸ਼ੀ ਨੇ 1979 'ਚ ਆਈ ਇਸ ਨਾਮ ਦੀ ਫ਼ਿਲਮ 'ਚ ਵੀ ਕੰਮ ਕੀਤਾ ਸੀ ਜਿਸ 'ਚ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਅਦਾਕਾਰਾ ਸਨ।