
ਪੂਰੀ ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਸੋਗ ਦੀ ਲਹਿਰ
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਅਦਾਕਾਰ ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ ਹੈ। ਇਸ ਦੇ ਨਾਲ ਹੀ ਪੂਰੀ ਬਾਲੀਵੁੱਡ ਫ਼ਿਲਮ ਇਡੰਸਟਰੀ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ। ਵੀਰੂ ਦੇਵਗਨ ਇਕ ਪ੍ਰਸਿੱਧ ਸਟੰਟ ਮਾਸਟਰ ਸਨ। ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਦੇ ਸਟੰਟ ਕੋਰਿਊਗ੍ਰਾਫ਼ੀ ਕੀਤੇ ਸਨ। ਇਸ ਲਈ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਵੀ ਨਵਾਜਿਆ ਗਿਆ। ਵੀਰੂ ਦੇਵਗਨ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਬਾਲੀਵੁੱਡ ਦੇ ਕਈ ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ ’ਤੇ ਦੁੱਖ ਪ੍ਰਗਟ ਕਰ ਰਹੇ ਹਨ।
Veeru Devgan passed away this morning [27 May 2019]... Father of Ajay Devgn... Veeru ji was an accomplished action director... Also directed #HindustanKiKasam, starring son Ajay with Amitabh Bachchan... Funeral will be held today at 6 pm... Heartfelt condolences to Devgn family.
— taran adarsh (@taran_adarsh) May 27, 2019
ਦੱਸ ਦਈਏ ਕਿ ਫ਼ਿਲਮ ਅਦਾਕਾਰ ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਨੇ ਅੱਜ ਮੁੰਬਈ 'ਚ ਆਖ਼ਰੀ ਸਾਹ ਲਏ। ਉਨ੍ਹਾਂ ਦੀ ਸਿਹਤ ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਸੀ। ਵੀਰੂ ਮਸ਼ਹੂਰ ਸਟੰਟ ਤੇ ਐਕਸ਼ਨ ਕੋਰੀਊਗ੍ਰਾਫ਼ਰ ਤੇ ਡਾਇਰੈਕਟਰ ਸਨ। ਉਨ੍ਹਾਂ ਤਕਰੀਬਨ 80 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹਿੰਦੁਸਤਾਨ ਦੀ ਕਸਮ ਨਾਮਕ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ। ਬਤੌਰ ਐਕਟਰ ਵੀਰੂ ਦੇਵਗਨ ਨੇ ਕ੍ਰਾਂਤੀ, ਸੌਰਭ ਅਤੇ ਸਿੰਘਾਸਨ ਫ਼ਿਲਮਾਂ ਵਿਚ ਵੀ ਕੰਮ ਕੀਤਾ ਸੀ।