ਅਭਿਨੇਤਰੀ ਉਰਮਿਲਾ ਨੇ ਲੋਕ ਸਭਾ ਚੋਣਾਂ ‘ਚ ਹਾਰ ਦਾ ਠੀਕਰਾ ਕਾਂਗਰਸੀ ਨੇਤਾਵਾਂ ‘ਤੇ ਭੰਨਿਆ
Published : Jul 9, 2019, 12:39 pm IST
Updated : Jul 9, 2019, 12:39 pm IST
SHARE ARTICLE
Urmila and Rahul Gandhi
Urmila and Rahul Gandhi

ਅਭਿਨੇਤਰੀ ਅਤੇ ਕਾਂਗਰਸ ਪਾਰਟੀ ਤੋਂ ਲੋਕਸਭਾ ਚੋਣ ਲੜ ਚੁੱਕੀ ਉਰਮਿਲਾ ਮਾਤੋਂਡਕਰ ਨੇ ਮੁੰਬਈ...

ਨਵੀਂ ਦਿੱਲੀ: ਅਭਿਨੇਤਰੀ ਅਤੇ ਕਾਂਗਰਸ ਪਾਰਟੀ ਤੋਂ ਲੋਕਸਭਾ ਚੋਣ ਲੜ ਚੁੱਕੀ ਉਰਮਿਲਾ ਮਾਤੋਂਡਕਰ ਨੇ ਮੁੰਬਈ ਕਾਂਗਰਸ ਪ੍ਰਧਾਨ ਭੌਰਾ ਦੇਵੜਾ ਨੂੰ ਚਿੱਠੀ ਲਿਖ ਕੇ ਆਪਣੀ ਹਾਰ ਲਈ ਸੀਨੀਅਰ ਨੇਤਾਵਾਂ ਦੀ ਕਾਬਲੀਅਤ,  ਕਮਜੋਰ ਪਲਾਨਿੰਗ,  ਕਰਮਚਾਰੀਆਂ ਦੇ ਬੇਰੁਖੀ ਅਤੇ ਪੈਸਿਆਂ ਦੀ ਕਮੀ ‘ਤੇ ਰੋਣ ਦੀ ਸ਼ਿਕਾਇਤ ਕੀਤੀ ਹੈ। ਚਿੱਠੀ ‘ਚ ਉਰਮਿਲਾ ਨੇ ਆਪਣੇ ਚੋਣ ਪ੍ਰਚਾਰ ਲਈ ਨਿਯੁਕਤ ਚੀਫ਼ ਕਾਰਡੀਨੇਟਰ ਸੰਦੇਸ਼ ਕੋਂਡਵਿਲਕਰ ਅਤੇ ਦੂਜੇ ਅਧਿਕਾਰੀ ਭੂਸ਼ਣ ਪਾਟਿਲ ਅਤੇ ਜ਼ਿਲਾ ਪ੍ਰਧਾਨ ਅਸ਼ੋਕ ਸੂਤਰਾਲੇ ਨੂੰ ਜ਼ਿੰਮੇਦਾਰ ਠਹਿਰਾਇਆ ਹੈ।

CongressCongress

16 ਮਈ ਨੂੰ ਲਿਖੇ ਪੱਤਰ ‘ਚ ਉਰਮਿਲਾ ਮਾਤੋਂਡਕਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਜਿੱਤ ਲਈ ਸਖ਼ਤ ਮਿਹਨਤ ਕੀਤੀ ਪਰ ਕਾਂਗਰਸ ਪਾਰਟੀ ਵਲੋਂ ਲੋੜ ਮੁਤਾਬਿਕ ਸਹਿਯੋਗ ਨਹੀ ਮਿਲਿਆ ਖ਼ਾਸਕਰ ਉੱਤੇ ਨਾਮ ਲਿਖੇ ਨੇਤਾਵਾਂ ਤੋਂ, ਦੱਸ ਦਈਏ ਕਿ ਰਾਜਨੀਤੀ ‘ਚ ਪਹਿਲੀ ਵਾਰ ਹੱਥ ਅਜਮਾ ਰਹੀ ਉਰਮਿਲਾ ਨੂੰ ਕਾਂਗਰਸ ਨੇ ਨਾਰਥ ਮੁੰਬਈ ਤੋਂ ਟਿਕਟ ਦਿੱਤਾ ਸੀ ਪਰ ਉਨ੍ਹਾਂ ਨੂੰ ਬੀਜੇਪੀ ਦੇ ਗੋਪਾਲ ਸ਼ੈਟੀ ਨੇ ਹਰਾ ਦਿੱਤਾ। ਫਿਲਹਾਲ ਲੋਕ ਸਭਾ ‘ਚ ਹਾਰ ਨੂੰ ਲੈ ਕੇ ਕਾਂਗਰਸ ‘ਚ ਮੰਥਨ ਜਾਰੀ ਹੈ। ਰਾਹੁਲ ਗਾਂਧੀ  ਦੇ ਅਸਤੀਫੇ ਤੋਂ ਬਾਅਦ ਹੀ ਕਾਂਗਰਸ ਦੇ ਅਧਿਕਾਰੀਆਂ ਨੇ ਅਸਤੀਫੇ ਦਿੱਤਾ ਹਨ।

Congress will avoid direct attack on PM ModiRahul Gandhi 

ਇਸ ਸਮੇਂ ‘ਚ ਮੁੰਬਈ ਕਾਂਗਰਸ ਪ੍ਰਧਾਨ ਤੋਂ ਭੌਰਾ ਦੇਵੜਾ ਨੇ ਅਸਤੀਫਾ ਦੇ ਦਿੱਤਾ ਹੈ। ਦੇਵੜਾ ਨੇ ਕਿਹਾ ਕਿ ਉਹ ਪਾਰਟੀ ਨੂੰ ਮਜਬੂਤ ਕਰਨ ਲਈ ਰਾਸ਼ਟਰੀ ਪੱਧਰ ‘ਤੇ ਭੂਮਿਕਾ ਨਿਭਾਉਣ ਦੀ ਆਸ ਕਰਦੇ ਹਨ।  ਦੇਵੜਾ ਨੇ ਇਸ ਸਾਲ ਦੇ ਅਖੀਰ ‘ਚ ਹੋਣ ਵਾਲੇ ਮਹਾਰਾਸ਼ਟਰ ਵਿਧਾਨ ਸਭਾ ਚੋਣ ਤੱਕ ਨਗਰ ਪਾਰਟੀ ਇਕਾਈ ਦੇ ਕੰਮ ਧੰਦਾ ਦੀ ਦੇਖਭਾਲ ਲਈ ਕਾਂਗਰਸ ਦੇ ਤਿੰਨ ਸੀਨੀਅਰ ਨੇਤਾਵਾਂ ਦੀ ਮੈਂਬਰੀ ਵਾਲਾ ਇੱਕ ਅਸਥਾਈ ਸਾਮੂਹਿਕ ਅਗਵਾਈ (ਕਮੇਟੀ) ਬਣਾਉਣ ਦੀ ਸਿਫ਼ਾਰਿਸ਼ ਕੀਤੀ ਹੈ।

Urmila MatondkarUrmila Matondkar

ਕਾਂਗਰਸ ‘ਚ ਜਾਰੀ ਅਸਤੀਫੇ ਦਾ ਦੌਰ, ਨਵੇਂ ਕਾਂਗਰਸ ਪ੍ਰਧਾਨ ਤਲਾਸ਼ ਅਤੇ ਕਰਨਾਟਕ ‘ਚ ਜਾਰੀ ਸੰਕਟ ਦੇ ਵਿੱਚ ਉਰਮਿਲਾ ਮਾਤੋਂਡਕਰ ਦੀ ਇਹ ਚਿੱਠੀ ਪਾਰਟੀ ਦੇ ਨੇਤਾਵਾਂ ਲਈ ਸਿਰਦਰਦ ਤੋਂ ਘੱਟ ਨਹੀਂ ਹੈ ਕਿਉਂਕਿ ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ ਕਿਸੇ ਉਮੀਰਵਾਰ ਨੇ ਹਾਰ ਦਾ ਠੀਕਰਾ ਪਾਰਟੀ ਦੇ ਸੰਗਠਨ ਅਤੇ ਨੇਤਾਵਾਂ ‘ਤੇ ਭੰਨਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement