
ਬਾਲੀਵੁਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਫੈਨ ਫਾਲੋਇੰਗ ਸਿਰਫ ਇੰਡੀਆ 'ਚ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਹੈ।
ਮੁੰਬਈ : ਬਾਲੀਵੁਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਫੈਨ ਫਾਲੋਇੰਗ ਸਿਰਫ ਇੰਡੀਆ 'ਚ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਹੈ। ਸ਼ਾਹਰੁਖ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਦੀ ਇੱਕ ਝਲਕ ਅਤੇ ਸੈਲਫੀ ਲਈ ਉੱਥੇ ਭੀੜ ਇਕੱਠੀ ਹੋਣੀ ਤਾਂ ਲਾਜ਼ਮੀ ਹੈ। ਅਜਿਹਾ ਹੀ ਕੁੱਝ ਨਜ਼ਾਰਾ ਦੇਖਣ ਨੂੰ ਮਿਲਿਆ ਆਸਟ੍ਰੇਲੀਆ 'ਚ ਜਿੱਥੇ ਸ਼ਾਹਰੁਖ ਭੀੜ 'ਚ ਫਸ ਗਏ ਸਨ। ਫੈਂਨਸ ਦੇ ਵਿੱਚ ਫਸੇ ਸ਼ਾਹਰੁਖ ਨਿਕਲਣ 'ਚ ਕਾਮਯਾਬ ਤਾਂ ਹੋ ਗਏ ਪਰ ਉਨ੍ਹਾਂ ਨੂੰ ਫੀਮੇਲ ਫੈਂਨਜ਼ ਦਾ ਮਾਯੂਸ ਚਿਹਰਾ ਦੇਖਿਆ ਨਾ ਗਿਆ ਅਤੇ ਉਹ ਦੁਬਾਰਾ ਭੀੜ 'ਚ ਆ ਪਹੁੰਚੇ।
Shah Rukh Khan opens Melbourne's Indian Film Festival
ਦੱਸ ਦਈਏ ਕਿ ਹਾਲ ਹੀ 'ਚ ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ 'ਤੇ ਕਰਣ ਜੌਹਰ ਦੇ ਨਾਲ ਸਪੋਟ ਕੀਤਾ ਗਿਆ ਸੀ। ਸ਼ਾਹਰੁਖ ਇੰਡੀਅਨ ਫੈਸਟੀਵਲ ਆਫ ਮੈਲਬਰਨ 'ਚ ਸ਼ਾਮਿਲ ਹੋਣ ਲਈ ਆਸਟ੍ਰੇਲੀਆ ਰਵਾਨਾ ਹੋਏ ਸਨ। ਮੈਲਬਰਨ ਪਹੁੰਚ ਕੇ ਜਿਵੇਂ ਹੀ ਸ਼ਾਹਰੁਖ ਏਅਰਪੋਰਟ ਤੋਂ ਬਾਹਰ ਨਿਕਲੇ ਉਨ੍ਹਾਂ ਨੂੰ ਫੈਂਨਜ਼ ਦੁਆਰਾ ਬੁਰੀ ਤਰ੍ਹਾਂ ਘੇਰ ਲਿਆ ਗਿਆ, ਹਰ ਕੋਈ ਉੱਥੇ ਸ਼ਾਹਰੁਖ ਦੇ ਨਾਲ ਸੈਲਫੀ ਕਰਵਾਉਣ ਲਈ ਧੱਕਾ ਮੁੱਕੀ ਕਰ ਰਿਹਾ ਸੀ। ਭੀੜ ਵਿੱਚ ਫਸੇ ਸ਼ਾਹਰੁਖ ਆਪਣੀ ਕਰੂ ਦੀ ਮਦਦ ਨਾਲ ਗੱਡੀ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਪਰ ਇਸਦੇ ਬਾਅਦ ਵੀ ਇਹ ਸਿਲਸਿਲਾ ਇੱਥੇ ਖਤਮ ਨਹੀਂ ਹੋਇਆ।
@iamsrk the greatness of man is musured by them modesty like you sir love you so much #shahrukhkhan ا??? pic.twitter.com/9VL4v2nr7l
— #SRK FOR EVER (@crayzeofshah22) August 7, 2019
ਆਪਣੇ ਫੈਂਨਜ਼ ਨੂੰ ਪ੍ਰੇਸ਼ਾਨ ਹੁੰਦੇ ਦੇਖ ਜ਼ਿੰਦਾਦਿਲ ਸ਼ਾਹਰੁਖ ਤੋਂ ਰਿਹਾ ਨਾ ਗਿਆ ਅਤੇ ਉਹ ਆਪਣੀ ਗੱਡੀ ਤੋਂ ਦੁਬਾਰਾ ਬਾਹਰ ਆ ਗਏ। ਇਸ ਤੋਂ ਬਾਅਦ ਸ਼ਾਹਰੁਖ ਨੇ ਭੀੜ 'ਚ ਖੜੀ ਇਕ ਕੁੜੀ ਦਾ ਫੋਨ ਲੈ ਕੇ ਆਪਣੇ ਸਾਰੀ ਫੈਂਨਜ਼ ਨਾਲ ਸੈਲਫੀ ਲਈ। ਸ਼ਾਹਰੁੱਖ ਦੇ ਇਸ ਵਰਤੀਰੇ ਨੂੰ ਦੇਖਕੇ ਸਾਫ਼ ਹੈ ਕਿ ਸ਼ਾਹਰੁਖ ਖਾਨ ਸਿਰਫ ਬਾਲੀਵੁਡ ਦੇ ਹੀ ਨਹੀਂ ਸਗੋਂ ਦਿਲਾਂ ਦੇ ਵੀ ਬਾਦਸ਼ਾਹ ਹਨ। ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਸ਼ਾਹਰੁੱਖ ਨੇ ਕੋਈ ਵੀ ਫਿਲਮ ਸਾਇਨ ਨਹੀਂ ਕੀਤੀ ਹੈ। ਆਖਰੀ ਵਾਰ ਸ਼ਾਹਰੁਖ ਫਿਲਮ ਜੀਰਾਂ 'ਚ ਨਜ਼ਰ ਆਏ ਸਨ। ਫਿਲਮ ਨੇ ਬਾਕਸ ਆਫਿਸ 'ਤੇ ਤਾਂ ਕੋਈ ਖਾਸ ਕਮਾਲ ਨਹੀਂ ਦਿਖਾਇਆ ਪਰ ਸ਼ਾਹਰੁਖ ਦੀ ਸਭ ਨੇ ਖੂਬ ਸ਼ਲਾਘਾ ਕੀਤੀ ਸੀ।