ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦੀ ਪਹਿਲੀ ਫ਼ਿਲਮ ਦਾ ਪੋਸਟਰ ਹੋਇਆ ਲਾਂਚ
Published : Aug 7, 2019, 7:30 pm IST
Updated : Aug 7, 2019, 7:35 pm IST
SHARE ARTICLE
Suhana Khan makes her film debut
Suhana Khan makes her film debut

ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਸਭ ਤੋਂ ਮਸ਼ਹੂਰ ਸਟਾਰ ਕਿਡਸ ਵਿਚੋਂ ਹੈ।

ਨਵੀਂ ਦਿੱਲੀ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਸਭ ਤੋਂ ਮਸ਼ਹੂਰ ਸਟਾਰ ਕਿਡਸ ਵਿਚੋਂ ਹੈ। ਸੁਹਾਨਾ ਖ਼ਾਨ ਵੈਸੇ ਤਾਂ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ ਪਰ ਉਹਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਸੁਹਾਨਾ ਅਪਣੇ ਪਿਤਾ ਵਾਂਗ ਹੀ ਐਕਟਿੰਗ ਕੈਰੀਅਰ ਵਿਚ ਨਾਮ ਕਮਾਉਣਾ ਚਾਹੁੰਦੀ ਹੈ। ਇਸ ਦਾ ਖ਼ੁਲਾਸਾ ਉਸ ਦੇ ਪਿਤਾ ਸ਼ਾਹਰੁਖ ਖ਼ਾਨ ਨੇ ਹੀ ਕੀਤਾ ਹੈ। ਹੁਣ ਸੁਹਾਨਾ ਦਾ ਇਹ ਸੁਪਨਾ ਪੂਰਾ ਹੋਣ ਵਾਲਾ ਹੈ।

 

 
 
 
 
 
 
 
 
 
 
 
 
 

#thegreypartofblue art by @olsdavis

A post shared by Theo Gimeno (@theodoregimeno) on

 

ਦਰਅਸਲ ਸੁਹਾਨਾ ਦੀ ਡੈਬਿਊ ਫਿਲਮ ਦਾ ਪੋਸਟਰ ਰੀਲੀਜ਼ ਹੋਇਆ ਹੈ, ਜਿਸ ਨਾਲ ਉਹਨਾਂ ਦੇ ਫੈਨਜ਼ ਕਾਫ਼ੀ ਐਕਸਾਈਟਡ ਹਨ। 19 ਸਾਲ ਦੀ ਸੁਹਾਨਾ ਖ਼ਾਨ ਅਪਣੀ ਕਲਾਸ ਵੱਲੋਂ ਬਣਾਈ ਜਾ ਰਹੀ ਸ਼ਾਰਟ ਫਿਲਮ ‘ਦ ਗ੍ਰੇ ਪਾਰਟ ਆਫ ਬਲੂ’(The Grey Part Of Blue) ਵਿਚ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਉਹਨਾਂ ਦੀ ਇਸ ਫ਼ਿਲਮ ਦਾ ਪੋਸਟਰ ਉਹਨਾਂ ਦੇ ਕਲਾਸਮੇਟ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਸੁਹਾਨਾ ਦੀ ਡੈਬਿਊ ਫਿਲਮ ਦੇ ਪੋਸਟਰ ਨੂੰ ਲੈ ਕੇ ਫ਼ੈਨਜ਼ ਵਿਚ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

Suhana KhanSuhana Khan

ਦੱਸ ਦਈਏ ਕਿ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਅਪਣੇ ਸਟਨਿੰਗ ਲੁੱਕ ਅਤੇ ਡ੍ਰੈਸਿੰਗ ਸੈਂਸ ਨੂੰ ਲੈ ਕੇ ਖ਼ੂਬ ਸਰਾਹੀ ਜਾਂਦੀ ਹੈ। ਹਾਲ ਹੀ ਵਿਚ ਸੁਹਾਨਾ ਖ਼ਾਨ ਨੇ ਲੰਡਨ ਵਿਚ ਰਹਿ ਕੇ ਅਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਅਤੇ ਅਪਣੀ ਅੱਗੇ ਦੀ ਪੜ੍ਹਾਈ ਲਈ ਉਹ ਨਿਊਯਾਰਕ ਪਹੁੰਚ ਚੁੱਕੀ ਹੈ। ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਸੁਹਾਨਾ ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੀ ਫਿਲਮਾਂ ਵਿਚ ਨਜ਼ਰ ਆਵੇਗੀ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement