
ਆਰੀਅਨ ਦੀ ਇਹ ਫਿਲਮ ਆਪਣੇ ਪਾਪਾ ਨਾਲ 19 ਜੁਲਾਈ ਨੂੰ ਆ ਰਹੀ ਹੈ
ਨਵੀਂ ਦਿੱਲੀ- ਸ਼ਾਹਰੁਖ ਖਾਨ ਦੇ ਫੈਨਸ ਦਾ ਲਾਇਨ ਕਿੰਗ ਦੇ ਹਿੰਦੀ ਵਰਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। SRK ਫਿਲਮ ਵਿਚ ਮੁਫਾਸਾ ਦੀ ਆਵਾਜ ਹੈ। ਉੱਥੇ ਹੀ ਸ਼ਾਹਰੁਖ ਖਾਨ ਦਾ ਬੇਟਾ ਨੇ ਇਸ ਫਿਲਮ ਨੂੰ ਆਪਣੀ ਆਵਾਜ਼ ਦਿੱਤੀ ਹੈ। ਸ਼ਾਹਰੁਖ ਖਾਨ ਨੇ ਇੰਸਟਾਗ੍ਰਾਮ ਤੇ ਇਕ ਕਲਿੱਪ ਸਾਂਝੀ ਕੀਤੀ ਹੈ ਜਿਸ ਵਿਚ ਤੁਸੀਂ ਪਹਿਲੀ ਵਾਰ ਆਰੀਅਨ ਦੀ ਆਵਾਜ਼ ਸੁਣ ਸਕਦੇ ਹੋ।
ਇਸ ਕਲਿੱਪ ਵਿਚ ਆਰੀਅਨ ਕਹਿ ਰਿਹਾ ਹੈ ਕਿ ''ਮੈਂ ਹਾਂ ਸਿੰਬਾ , ਮੁਫਾਸਾ ਦਾ ਬੇਟਾ। ਉਹ ਕਹਿ ਰਿਹਾ ਹੈ ਕਿ ਉਸ ਦੇ ਪਿਤਾ ਨੇ ਉਸ ਨੂੰ ਜੰਗਲ ਦਾ ਰੱਖਿਅਕ ਬਣਾਇਆ ਹੈ ਇਸ ਲਈ ਉਸ ਨੂੰ ਲੜਨਾ ਚਾਹੀਦਾ ਹੈ। ਇਸ ਕਲਿੱਪ ਵਿਚ ਆਰੀਅਨ ਦੀ ਆਵਾਜ਼ ਬਿਲਕੁਲ ਉਸ ਦੇ ਪਾਪਾ ਨਾਲ ਮਿਲਦੀ ਹੈ। ਜਿਸ ਤਰ੍ਹਾਂ ਆਰੀਅਨ ਦੀ ਸ਼ਕਲ ਆਪਣੇ ਪਾਪਾ ਨਾਲ ਮਿਲਦੀ ਹੈ ਉਸੇ ਤਰ੍ਰਾਂ ਉਸ ਦੀ ਆਵਾਜ਼ ਵਿਚ ਵੀ ਜਾਦੂ ਹੈ।
Shah Rukh and His Son Aryan
ਆਰੀਅਨ ਬਿਨ੍ਹਾਂ ਪਰਦੇ ਤੇ ਆਏ ਹੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿਚ ਕਾਮਯਾਬ ਰਹੇ। ਆਰੀਅਨ ਦੀ ਇਹ ਫਿਲਮ ਆਪਣੇ ਪਾਪਾ ਨਾਲ 19 ਜੁਲਾਈ ਨੂੰ ਆ ਰਹੀ ਹੈ। ਆਰੀਅਨ ਦੇ ਡੈਬਿਯੂ ਨੂੰ ਲੈ ਕੇ ਕਾਫੀ ਸਮੇਂ ਤੋਂ ਖ਼ਬਰਾਂ ਆ ਰਹੀਆਂ ਹਨ। ਉਹਨਾਂ ਦਾ ਨਾਮ ਕਰਣ ਜੌਹਰ ਦੀ 'ਸਟੂਡੈਂਟ ਆਫ ਦ ਈਅਰ-2' ਨਾਲ ਵੀ ਜੁੜ ਰਿਹਾ ਸੀ ਪਰ ਆਰੀਅਨ ਅਖੀਰ ਇਸ ਫਿਲਮ ਦੇ ਜਰੀਏ ਡੈਬਿਯੂ ਕਰ ਰਹੇ ਹਨ। ਇਸ ਵਾਰ ਸ਼ਾਹਰੁਖ ਖਾਨ-ਆਰੀਅਨ ਅਤੇ ਮੁਫਾਸਾ-ਸਿੰਬਾ ਦਾ ਬਾਪ ਬੇਟਾ ਕਨੈਕਸ਼ਨ ਇਸ ਫ਼ਿਲਮ ਲਈ ਹੋਰ ਉਤਸ਼ਾਹ ਵਧਾ ਰਿਹਾ ਹੈ।