
ਬਾਲੀਵੁੱਡ ਅਤੇ ਕਸ਼ਮੀਰ ਦਾ ਰਿਸ਼ਤਾ ਬਹੁਤ ਪੁਰਾਣਾ ਹੈ। 1980 ਦੇ ਦਹਾਕੇ ਵਿਚ ਕਸ਼ਮੀਰ ਵਿਚ ਕੁੱਲ 15 ਸਿਨੇਮਾ ਘਰ ਚੱਲ ਰਹੇ ਸਨ, ਜਿਹਨਾਂ ਵਿਚੋਂ 9 ਸ੍ਰੀਨਗਰ ਵਿਚ ਸਨ।
ਸ੍ਰੀਨਗਰ : ਬਾਲੀਵੁੱਡ ਅਤੇ ਕਸ਼ਮੀਰ ਦਾ ਰਿਸ਼ਤਾ ਬਹੁਤ ਪੁਰਾਣਾ ਹੈ। 1980 ਦੇ ਦਹਾਕੇ ਵਿਚ ਕਸ਼ਮੀਰ ਵਿਚ ਕੁੱਲ 15 ਸਿਨੇਮਾ ਘਰ ਚੱਲ ਰਹੇ ਸਨ, ਜਿਹਨਾਂ ਵਿਚੋਂ 9 ਸ੍ਰੀਨਗਰ ਵਿਚ ਸਨ। 1989 ਦੇ ਸਾਲ ਦੀ ਗਰਮੀਆਂ ਦੀ ਗੱਲ ਹੈ ਜਦੋਂ ਅੱਲ੍ਹਾ ਟਾਇਗਰਸ ਨਾਂਅ ਦੀ ਇਕ ਕੱਟੜਪੰਥੀ ਧਿਰ ਨੇ ਕਸ਼ਮੀਰ ਘਾਟੀ ਦੇ ਸਾਰੇ ਸਿਨੇਮਾ ਘਰਾਂ ਨੂੰ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ। ਅਤਿਵਾਦੀਆਂ ਨੇ ਸਿਨੇਮਾ ਨੂੰ ਇਸਲਾਮ ਦੇ ਵਿਰੁੱਧ ਕਰਾਰ ਦਿੱਤਾ ਸੀ।
Kashmir
ਫ਼ਿਲਮ ਅਦਾਕਾਰ ਸ਼ੰਮੀ ਕਪੂਰ ਲਈ ਡਲ ਝੀਲ ਗੰਗਾ ਨਦੀ ਦੀ ਤਰ੍ਹਾਂ ਸੀ। ਉਹਨਾਂ ਨੂੰ ਡਲ ਝੀਲ ਨਾਲ ਇੰਨਾ ਪਿਆਰ ਸੀ ਕਿ ਉਹਨਾਂ ਦੀ ਇੱਛਾ ਮੁਤਾਬਕ ਉਹਨਾਂ ਦੀਆਂ ਅਸਤੀਆਂ ਵੀ ਡਲ ਝੀਲ ਵਿਚ ਪਾਈਆਂ ਗਈਆਂ ਪਰ ਹੌਲੀ-ਹੌਲੀ ਅਤਿਵਾਦ ਦੇ ਨਾਲ ਕਸ਼ਮੀਰ ਵਿਚ ਫਿਲਮਾਂ ਨੂੰ ਗ੍ਰਹਿਣ ਲੱਗ ਗਿਆ। 28 ਸਾਲਾਂ ਦੌਰਾਨ ਅਤਿਵਾਦ ਨੇ ਸਿਨੇਮਾ ਹਾਲ ਦੀ ਵੀ ਬਲੀ ਲੈ ਲਈ।
Dal Lake
ਪਹਿਲੀ ਵਾਰ ਇਕ ਜਨਵਰੀ 1990 ਵਿਚ ਉਹ ਦਿਨ ਸੀ ਜਦੋਂ ਕਸ਼ਮੀਰ ਵਿਚ ਇਕ ਵੀ ਸਿਨੇਮਾ ਹਾਲ ‘ਚ ਕੋਈ ਫ਼ਿਲਮ ਨਹੀਂ ਲੱਗੀ ਸੀ। ਸ੍ਰੀਨਗਰ ਵਿਚ ਸਥਿਤ ਪਲੇਡਿਅਮ ਸਿਨੇਮਾ ਕਸ਼ਮੀਰ ਦੇ ਖ਼ਾਸ ਸਿਨੇਮਾ ਘਰਾਂ ਵਿਚੋਂ ਇਕ ਸੀ। ਇਕ ਸਮਾਂ ਸੀ ਜਦੋਂ ਰਾਜ ਕਪੂਰ, ਦਿਲੀਪ ਕਪੂਰ ਅਤੇ ਰਾਜ ਕਪੂਰ ਵਰਗੇ ਐਕਟਰਾਂ ਦੀਆਂ ਫ਼ਿਲਮਾਂ ਨੂੰ ਦੇਖਣ ਲਈ ਇੱਥੇ ਲਾਈਨਾਂ ਲੱਗੀਆਂ ਰਹਿੰਦੀਆਂ ਸਨ ਪਰ ਹੁਣ ਇਹ ਤਸਵੀਰਾਂ ਬਦਲ ਚੁੱਕੀਆਂ ਹਨ। ਪਲੇਡਿਅਮ ਹਾਲ ਲਾਲ ਚੌਂਕ ‘ਤੇ ਹੀ ਹੈ ਪਰ ਹੁਣ ਲੋਕਾਂ ਨੂੰ ਲਾਲ ਚੌਂਕ ਤਾਂ ਯਾਦ ਹੈ ਪਰ ਪਲੇਡਿਅਮ ਸਿਨੇਮਾ ਨਹੀਂ।
Kashmir cinema halls
ਇਸ ਸਿਨੇਮਾ ਵਿਚ ਅਖ਼ਰੀ ਫਿਲਮ ਅਮਿਤਾਭ ਬੱਚਨ ਦੀ ‘ਕੁਲੀ’ ਲੱਗੀ ਸੀ। ਇਹ ਸਿਨੇਮਾਂ ਪਿਛਲੇ 28 ਸਾਲਾਂ ਤੋਂ ਬੰਦ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਪਣੇ ਸੰਦੇਸ਼ ਵਿਚ ਕਸ਼ਮੀਰ ਅਤੇ ਸਿਨੇਮਾ ਦੇ ਰਿਸ਼ਤਿਆਂ ਦਾ ਜ਼ਿਕਰ ਕੀਤਾ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਧਾਰਾ 370 ਅਤੇ ਅਤਿਵਾਦ ਨੇ ਇਸ ਰਿਸ਼ਤੇ ਵਿਚ ਦਰਾਰ ਪਾਈ ਸੀ। ਪੀਐਮ ਮੋਦੀ ਨੇ ਉਮੀਦ ਜਤਾਈ ਕਿ ਹੁਣ ਕਸ਼ਮੀਰ ਇਕ ਵਾਰ ਫਿਰ ਤੋਂ ਫ਼ਿਲਮਾਂ ਦੀ ਸ਼ੂਟਿੰਗ ਲਈ ਅੰਤਰਰਾਸ਼ਟਰੀ ਹੱਬ ਬਣ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।