
19 ਜੁਲਾਈ ਨੂੰ ਹੋਈ ਸੀ ਰਿਲੀਜ਼ ਅਰਦਾਸ ਕਰਾਂ
ਜਲੰਧਰ: ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਕਲਾਕਾਰ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ਦਰਸ਼ਕਾਂ ਸਾਹਮਣੇ ਪੇਸ਼ ਹੋ ਚੁੱਕੀ ਹੈ। ਫ਼ਿਲਮ ਦੀਆਂ ਧੂਮਾਂ ਦੇਸ਼ਾਂ-ਵਿਦੇਸ਼ਾਂ ਵਿਚ ਖੂਬ ਪਈਆਂ ਹਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਬਹੁਤ ਉਤਸ਼ਾਹ ਮਿਲਿਆ ਹੈ। ਜਿਸ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਗੁਰਪ੍ਰੀਤ ਘੁੱਗੀ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਵੀਡੀਉ ਵਿਚ ਉਸ ਨੇ ਅਪਣੀਆਂ ਭਾਵਨਾਵਾਂ ਬਿਆਨ ਕੀਤੀਆਂ ਹਨ।
ਇਸ ਵੀਡੀਉ ਵਿਚ ਗੁਰਪ੍ਰੀਤ ਘੁੱਗੀ ਨੇ ਦਰਸ਼ਕਾਂ ਵੱਲੋਂ ਮਿਲ ਰਹੇ ਪਿਆਰ ਤੇ ਅਪਣੀ ਪ੍ਰਤਿਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਅਪਣੇ ਦਰਸ਼ਕਾਂ ਦੇ ਰਿਣੀ ਹੋ ਗਏ ਹਨ। ਉਹਨਾਂ ਅੱਗੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਹ ਸਿਨੇਮਾ ਘਰਾਂ ਵਿਚ ਪਹੁੰਚ ਕੇ ਲੋਕਾਂ ਦਾ ਧੰਨਵਾਦ ਕਰ ਸਕਣ। ਅਰਦਾਸ ਕਰਾਂ ਫ਼ਿਲਮ ਹਰ ਪੱਖ ਤੋਂ ਪੂਰੀ ਤਰ੍ਹਾਂ ਮਜ਼ਬੂਤ ਸਾਬਤ ਹੋ ਰਹੀ ਹੈ ਭਾਵੇਂ ਉਹ ਨਿਰਦੇਸ਼ਨ ਪੱਖੋਂ ਹੋਵੇ ਜਾਂ ਟੈਕਨੀਕਲ ਜਾਂ ਫਿਰ ਅਦਾਕਾਰੀ।
ਲੋਕਾਂ ਨੇ ਸਿਨੇਮਾਂ ਘਰਾਂ ਵਿਚ ਵੀ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਹਨ। ਜਿਸ ਕਿਸੇ ਨੇ ਵੀ ਫ਼ਿਲਮ ਦੇਖੀ ਹੈ ਉਹ ਇਸ ਫ਼ਿਲਮ ਦੀ ਵਾਹ ਵਾਹ ਕਰਦਾ ਨਹੀਂ ਥਕਦਾ। ਅਰਦਾਸ ਕਰਾਂ ਵਿਚ ਗਿੱਪੀ ਗਰੇਵਾਲ, ਰਾਣਾ ਰਣਵੀਰ, ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਮਲਕੀਤ ਰੌਣੀ, ਸਰਦਾਰ ਸੋਹੀ, ਮਿਹਰਾ ਵਿਜ, ਜਪਜੀ ਖਹਿਰਾ ਤੇ ਕਈ ਹੋਰ ਮਸ਼ਹੂਰ ਅਦਾਕਾਰ ਇਸ ਫ਼ਿਲਮ ਦੀ ਸ਼ਾਨ ਵਧਾ ਰਹੇ ਹਨ।