
ਫਿਲਮ ਨਿਰਮਾਤਾ ਨੀਰਜ ਘਾਇਵਾਨ ਦੀ ‘ਹੋਮਬਾਊਂਡ’ ਨਾਲ ਹੋਵੇਗਾ ਸ਼ੁਰੂ
ਧਰਮਸ਼ਾਲਾ: ਧਰਮਸ਼ਾਲਾ ਕੌਮਾਂਤਰੀ ਫਿਲਮ ਮੇਲੇ (ਡੀ.ਆਈ.ਐੱਫ.ਐੱਫ.) ਦਾ 14ਵਾਂ ਐਡੀਸ਼ਨ 30 ਅਕਤੂਬਰ ਤੋਂ 2 ਨਵੰਬਰ ਤੱਕ ਉਪਰਲੇ ਧਰਮਸ਼ਾਲਾ ਦੇ ਤਿੱਬਤੀ ਚਿਲਡਰਨ ਵਿਲੇਜ ’ਚ ਹੋਣ ਜਾ ਰਿਹਾ ਹੈ। ਸੁਤੰਤਰ ਸਿਨੇਮਾ ਲਈ ਭਾਰਤ ਦੇ ਪ੍ਰਮੁੱਖ ਮੰਚਾਂ ’ਚੋਂ ਇਕ ਵਜੋਂ ਮਨਾਇਆ ਗਿਆ, ਡੀ.ਆਈ.ਐੱਫ.ਐੱਫ. 2025 ਫਿਲਮ ਨਿਰਮਾਤਾ ਨੀਰਜ ਘਾਇਵਾਨ ਦੀ ‘ਹੋਮਬਾਊਂਡ’ ਨਾਲ ਸ਼ੁਰੂ ਹੋਵੇਗਾ, ਜਿਸ ਵਿਚ ਈਸ਼ਾਨ ਖੱਟਰ, ਜਾਨਹਵੀ ਕਪੂਰ ਅਤੇ ਵਿਸ਼ਾਲ ਜੇਠਵਾ ਅਦਾਕਾਰਾ ਹਨ। ਇਹ ਫਿਲਮ ਆਸਕਰ 2026 ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਫ਼ਿਲਮ ਮੇਲੇ ਵਿਚ ਦੁਨੀਆਂ ਭਰ ਦੀਆਂ ਫ਼ਿਲਮਾਂ ਵਿਖਾਈਆਂ ਜਾਣਗੀਆਂ, ਜਿਸ ਵਿਚ ਆਸਟਰੇਲੀਆਈ ਫਿਲਮਾਂ ‘ਲੈਸਬੀਅਨ ਸਪੇਸ ਪ੍ਰਿੰਸਿਸ’ ਅਤੇ ‘ਦਿ ਵੁਲਵਜ਼ ਆਲਵੇਜ਼ ਕਮ ਐਟ ਨਾਈਟ’ ਸ਼ਾਮਲ ਹਨ। ਬਾਅਦ ਵਾਲੀ ਫ਼ਿਲਮ ਅਕੈਡਮੀ ਅਵਾਰਡਾਂ ਲਈ ਆਸਟਰੇਲੀਆ ਦੀ ਐਂਟਰੀ ਹੋਵੇਗੀ।