
ਸ਼ਾਹਰੁਖ ਖਾਨ ਖੁਦ ਚੁੱਕਣਗੇ ਅਪਣੀ ਸੁਰੱਖਿਆ ਦਾ ਖਰਚਾ
ਮੁੰਬਈ: ਇਸ ਸਾਲ ਲਗਾਤਾਰ ਦੋ ਹਿੱਟ ਫ਼ਿਲਮਾਂ 'ਜਵਾਨ' ਅਤੇ 'ਪਠਾਨ' ਤੋਂ ਬਾਅਦ ਅਭਿਨੇਤਾ ਸ਼ਾਹਰੁਖ ਖਾਨ ਦੀ ਜਾਨ ਨੂੰ ਖ਼ਤਰੇ ਦੇ ਡਰੋਂ ਵਾਈ ਪਲੱਸ ਸੁਰੱਖਿਆ ਦਿਤੀ ਗਈ ਹੈ। ਸ਼ਾਹਰੁਖ ਖਾਨ ਨੂੰ ਹਰ ਸਮੇਂ ਅਪਣੇ ਬਾਡੀਗਾਰਡ ਵਜੋਂ 6 ਪੁਲਿਸ ਕਮਾਂਡੋ ਮਿਲਣਗੇ। ਉਨ੍ਹਾਂ ਨੂੰ ਮਹਾਰਾਸ਼ਟਰ ਪੁਲਿਸ ਦੀ ਸੁਰੱਖਿਆ ਹੇਠ ਹੀ ਤਾਇਨਾਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: 100 ਮੀਟਰ ਡੂੰਘੀ ਖੱਡ 'ਚ ਡਿੱਗੀ ਸਕੂਲੀ ਬੱਸ; 7 ਲੋਕਾਂ ਦੀ ਮੌਤ, 24 ਜ਼ਖਮੀ
ਨਿਊਜ਼ ਏਜੰਸੀ ਨੇ ਮਹਾਰਾਸ਼ਟਰ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ ਹੈ। ਉਨ੍ਹਾਂ ਨੂੰ ਪੂਰੇ ਭਾਰਤ ਵਿਚ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਸੁਰੱਖਿਆ ਕਰਮੀਆਂ ਨੂੰ MP-5 ਮਸ਼ੀਨ ਗਨ, AK-47 ਅਸਾਲਟ ਰਾਈਫਲਾਂ ਅਤੇ ਗਲੌਕ ਪਿਸਤੌਲਾਂ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਦੇ ਘਰ 'ਤੇ ਚਾਰ ਪੁਲਿਸ ਮੁਲਾਜ਼ਮ ਵੀ ਹਰ ਸਮੇਂ ਤਾਇਨਾਤ ਰਹਿਣਗੇ।
ਇਹ ਵੀ ਪੜ੍ਹੋ: ਜ਼ਿੰਦਗੀ ਦੇ 10 ਸਾਲ ਖ਼ਾਲਸਾ ਏਡ ਦੇ ਲੇਖੇ ਲਾਉਣੇ ਮੇਰੇ ਲਈ ਭਾਗਾਂ ਵਾਲੀ ਗੱਲ ਹੈ: ਅਮਰਪ੍ਰੀਤ ਸਿੰਘ
ਜਾਣਕਾਰੀ ਅਨੁਸਾਰ ਸ਼ਾਹਰੁਖ ਖਾਨ ਅਪਣੀ ਸੁਰੱਖਿਆ ਦਾ ਖਰਚ ਖੁਦ ਚੁੱਕਣਗੇ। ਭਾਰਤ ਵਿਚ ਨਿਜੀ ਸੁਰੱਖਿਆ ਹਥਿਆਰਾਂ ਨਾਲ ਲੈਸ ਨਹੀਂ ਹੋ ਸਕਦੀ, ਇਸ ਲਈ ਪੁਲਿਸ ਸੁਰੱਖਿਆ ਹੋਣੀ ਚਾਹੀਦੀ ਹੈ। ਰੀਪੋਰਟ 'ਚ ਕਿਹਾ ਗਿਆ ਹੈ ਕਿ ਦੋ ਫ਼ਿਲਮਾਂ ਦੀ ਸਫਲਤਾ ਨੂੰ ਦੇਖਦੇ ਹੋਏ ਸ਼ਾਹਰੁਖ ਖਾਨ ਦੀ ਜਾਨ ਨੂੰ ਖਤਰਾ ਕਾਫੀ ਵਧ ਗਿਆ ਹੈ। ਵਿਸ਼ੇਸ਼ ਆਈਜੀਪੀ, ਵੀਆਈਪੀ ਸੁਰੱਖਿਆ ਦਿਲੀਪ ਸਾਵੰਤ ਦੀ ਸੂਚਨਾ ਵਿਚ ਕਿਹਾ ਗਿਆ ਹੈ, "ਸਿਨੇ ਸਟਾਰ ਸ਼ਾਹਰੁਖ ਖਾਨ ਲਈ ਹਾਲ ਹੀ ਵਿਚ ਸੰਭਾਵਤ ਖ਼ਤਰਿਆਂ ਦੇ ਮੱਦੇਨਜ਼ਰ, ਸਾਰੇ ਯੂਨਿਟ ਕਮਾਂਡਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ਨੂੰ ਐਸਕਾਰਟ ਸਕੇਲ ਨਾਲ Y+ ਸੁਰੱਖਿਆ ਪ੍ਰਦਾਨ ਕਰਨ।"
ਇਹ ਵੀ ਪੜ੍ਹੋ: ਜਲੰਧਰ 'ਚ ਫ੍ਰਿਜ ਦਾ ਕੰਪ੍ਰੈਸ਼ਰ ਫਟਣ ਕਾਰਨ ਲੱਗੀ ਅੱਗ; 3 ਬੱਚਿਆਂ ਸਮੇਤ ਪ੍ਰਵਾਰ ਦੇ 5 ਜੀਆਂ ਦੀ ਮੌਤ
'ਜਵਾਨ' ਨੇ ਭਾਰਤ 'ਚ 618.83 ਕਰੋੜ ਰੁਪਏ ਅਤੇ ਦੁਨੀਆਂ ਭਰ 'ਚ 1,103 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਦਕਿ 'ਪਠਾਨ' ਨੇ ਭਾਰਤ 'ਚ 543.05 ਕਰੋੜ ਰੁਪਏ ਅਤੇ ਦੁਨੀਆਂ ਭਰ 'ਚ ਬਾਕਸ ਆਫਿਸ 'ਤੇ 1,050.3 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸ਼ਾਹਰੁਖ ਤੋਂ ਇਲਾਵਾ, ਬਾਲੀਵੁੱਡ ਵਿਚ ਅਭਿਨੇਤਾ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧਮਕੀਆਂ ਤੋਂ ਬਾਅਦ ਵਾਈ-ਪਲੱਸ ਸੁਰੱਖਿਆ ਮਿਲੀ ਹੈ। ਅਮਿਤਾਭ ਬੱਚਨ, ਆਮਿਰ ਖਾਨ, ਅਕਸ਼ੈ ਕੁਮਾਰ ਅਤੇ ਅਨੁਪਮ ਖੇਰ ਕੋਲ ਐਕਸ ਸੁਰੱਖਿਆ ਕਵਰ ਹੈ। ਸ਼ਾਹਰੁਖ ਦੀ ਸੁਰੱਖਿਆ ਲਈ ਪਹਿਲਾਂ ਸਿਰਫ਼ ਦੋ ਪੁਲਿਸ ਕਾਂਸਟੇਬਲ ਸਨ।