
ਅਮਿਤਾਬ ਬਚਨ, ਆਮੀਰ ਖਾਨ, ਫਾਤਿਮਾ ਸਨਾ ਸ਼ੇਖ ਅਤੇ ਕੈਟਰੀਨਾ ਕੈਫ ਵਰਗੇ ਸਟਾਰਕਾਸਟ ਨਾ ਸਜੀ ਫਿਲਮ "ਠਗਸ ਅੋਫ ਹਿੰਦੂਸਤਾਨ 8 ਨਵੰਬਰ ਨੂੰ ਰਿਲੀਜ਼ ...
ਮੁੰਬਈ (ਭਾਸ਼ਾ): ਅਮਿਤਾਬ ਬਚਨ, ਆਮੀਰ ਖਾਨ, ਫਾਤਿਮਾ ਸਨਾ ਸ਼ੇਖ ਅਤੇ ਕੈਟਰੀਨਾ ਕੈਫ ਵਰਗੇ ਸਟਾਰਕਾਸਟ ਨਾ ਸਜੀ ਫਿਲਮ "ਠਗਸ ਅੋਫ ਹਿੰਦੂਸਤਾਨ 8 ਨਵੰਬਰ ਨੂੰ ਰਿਲੀਜ਼ ਹੋ ਗਈ ਹੈ। ਪਰ ਲੋਕਾਂ ਨੂੰ ਇਹ ਫਿਲਮ ਕੋਈ ਖਾਸ ਪਸੰਦ ਨਹੀਂ ਆਈ ਹੈ। ਹੁਣ ਇਸ ਫਿਲਮ 'ਤੇ ਇਕ ਨਵੀਂ ਮੁਸੀਬਤ ਆ ਗਈ ਹੈ। ਜਾਣਕਾਰੀ ਮੁਤਾਬਕ,ਆਨਲਾਇਨ ਮੂਵੀ ਲੀਕ ਕਰਨ ਲਈ ਕੁੱਖਾਤ ਵੈਬਸਾਈਟ ਤਮਿਲ ਕੋਰਸ ਨੇ ਇਸ ਫਿਲਮ ਦੇ ਰਿਲੀਜ਼ ਹੋਣ ਦੇ ਕੁਝ ਘੰਟੇ ਬਾਅਦ ਹੀ ਰਿਲੀਜ਼ ਕਰ ਦਿਤੀ।
Movie
ਇਸ ਵੈਬਸਾਈਟ ਨੂੰ ਇੰਟਰਨੈਸ਼ਨਲ ਲੈਵਲ 'ਤੇ ਚਲਾਇਆ ਜਾਂਦਾ ਹੈ ਅਤੇ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਨੂੰ ਬੈਨ ਨਹੀਂ ਕੀਤਾ ਜਾ ਸਕਿਆ ਹੈ। ਤਮਿਲ ਰਾਕਰਸ ਨੇ "ਠਗਸ ਆਫ ਹਿੰਦੂਸਤਾਨ" ਨੂੰ ਸਾਰੀ ਭਾਸ਼ਾਵਾਂ ਵਿਚ ਐਚਡੀ ਪ੍ਰਿੰਟ ਵਿਚ ਲੀਕ ਕੀਤਾ ਹੈ। ਪਹਿਲਾਂ ਵੀ ਇਸ ਵੈਬਸਾਈਟ ਦੇ ਖਿਲਾਫ ਲੀਗਲ ਐਕਸ਼ਨ ਲੈਣ ਲਈ ਤਮਿਲ ਫਿਲਮ ਪ੍ਰਡਿਊਸਰ ਕਾਉਂਸਿਲ ਸਰਕਾਰ ਨੂੰ ਕਿਹਾ ਚੁੱਕਿਆ ਹੈ।
Movie
ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਇਸ ਵੈਬਸਾਈਟ ਨੇ ਕੋਈ ਫਿਲਮ ਆਨਲਾਇਨ ਲੀਕ ਕੀਤੀ ਹੋਵੇ।ਇਸ ਤੋਂ ਪਹਿਲਾਂ ਤਮਿਲ ਰਾਕਰਸ ਨੇ ਵਿਜੈ ਸਟਾਰਰ ਸਰਕਾਰ ਵੀ ਲੀਕ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਫਿਲਮ ਦੇ ਲੀਕ ਹੋਣ ਤੋਂ ਬਾਅਦ "ਠਗਸ ਆਫ ਹਿੰਦੂਸਤਾਨ" ਨੂੰ ਨੁਕਸਾਨ ਚੁਕਣਾ ਪੈ ਸਕਦਾ ਹੈ। ਦੂਜੇ ਪਾਸੇ ਇਹ ਫ਼ਿਲਮ ਲੋਕਾਂ ਨੂੰ ਕੁਝ ਖਾਸ ਇੰਪ੍ਰੈਸ ਨਹੀਂ ਕਰ ਪਾਈ ਹੈ।
Movie
ਫ਼ਿਲਮ ਨੇ ਸਮੀਖਿਅਕਾਂ ਨੂੰ ਵੀ ਨਿਰਾਸ਼ ਕੀਤਾ ਹੈ। ਕਈਆਂ ਨੇ ਤਾਂ ਫ਼ਿਲਮ ਨੂੰ ਬੇਹੱਦ ਖ਼ਰਾਬ ਕਰਾਰ ਦਿੱਤਾ ਅਤੇ ਕਈਆਂ ਦਾ ਕਹਿਣਾ ਹੈ ਕਿ ਫ਼ਿਲਮ ਦਾ ਕ੍ਰੇਜ਼ ਜਲਦੀ ਹੀ ਖ਼ਤਮ ਹੋ ਜਾਵੇਗਾ। ਲੋਕਾਂ ਨੂੰ ਵੀ ਫ਼ਿਲਮ ਖ਼ਰਾਬ ਅਤੇ ਬੋਰੀਅਤ ਵਾਲੀ ਲੱਗੀ ਹੈ।