ਫ਼ਿਲਮ 'ਕੇਦਾਰਨਾਥ' ਵੀ ਵਿਵਾਦਾਂ 'ਚ ਘਿਰੀ
Published : Nov 5, 2018, 10:52 am IST
Updated : Nov 5, 2018, 10:52 am IST
SHARE ARTICLE
The film 'Kedarnath' also got involved in controversies
The film 'Kedarnath' also got involved in controversies

ਪੰਜ ਸਾਲ ਪਹਿਲਾਂ ਕੇਦਾਰਨਾਥ 'ਚ ਆਏ ਹੜ੍ਹਾਂ ਦੀ ਘਟਨਾ ਦੀ ਪਿੱਠਭੂਮੀ 'ਤੇ ਆਧਾਰਤ ਫ਼ਿਲ 'ਕੇਦਾਰਨਾਥ' ਅਪਣਾ ਟੀਜ਼ਰ ਅਤੇ ਪ੍ਰੋਮੋ ਸਾਹਮਣੇ ਆਉਂਦਿਆਂ ਹੀ........

ਦੇਹਰਾਦੂਨ : ਪੰਜ ਸਾਲ ਪਹਿਲਾਂ ਕੇਦਾਰਨਾਥ 'ਚ ਆਏ ਹੜ੍ਹਾਂ ਦੀ ਘਟਨਾ ਦੀ ਪਿੱਠਭੂਮੀ 'ਤੇ ਆਧਾਰਤ ਫ਼ਿਲ 'ਕੇਦਾਰਨਾਥ' ਅਪਣਾ ਟੀਜ਼ਰ ਅਤੇ ਪ੍ਰੋਮੋ ਸਾਹਮਣੇ ਆਉਂਦਿਆਂ ਹੀ ਵਿਵਾਦਾਂ 'ਚ ਘਿਰ ਗਈ ਹੈ। ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਉੱਤਰਾਖੰਡ 'ਚ ਸਥਿਤ ਕੇਦਾਰਨਾਥ ਖੇਤਰ 'ਚ ਸਾਲ 2013 'ਚ ਆਏ ਭਿਆਨਕ ਹੜ੍ਹਾਂ ਨਾਲ ਜੁੜ ਘਟਨਾਕ੍ਰਮ 'ਤੇ ਆਧਾਰਤ ਇਸ ਫ਼ਿਲਮ ਦਾ ਕੇਦਾਰਨਾਥ ਦੇ ਤੀਰਥ ਪੁਰੋਹਿਤਾਂ ਤੋਂ ਲੈ ਕੇ ਸਿਆਸੀ ਪਾਰਟੀਆਂ ਨੇ ਵਿਰੋਧ ਸ਼ੁਰੂ ਕਰ ਦਿਤਾ ਹੈ।

ਫ਼ਿਲਮ ਦੇ ਵਿਰੋਧ 'ਚ ਉਤਰੇ ਲੋਕਾਂ ਨੇ ਫ਼ਿਲਮ ਦੇ ਹੀਰੋ ਅਤੇ ਹੀਰੋਇਨ ਵਿਚਕਾਰ ਦਰਸਾਏ ਪਿਆਰ ਦੇ ਦ੍ਰਿਸ਼ਾਂ ਨੂੰ ਧਾਰਮਕ ਆਸਥਾ ਨਾਲ ਛੇੜਛਾੜ ਦਸਦਿਆਂ ਇਤਰਾਜ਼ ਪ੍ਰਗਟ ਕੀਤਾ ਹੈ। ਵਿਰੋਧ ਕਰ ਰਹੇ ਲੋਕਾਂ ਨੇ ਫ਼ਿਲਮ ਦੀ ਕਹਾਣੀ 'ਤੇ ਇਤਰਾਜ਼ ਪ੍ਰਗਟਾਇਆ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫ਼ਿਲਮ ਲਵ ਜੇਹਾਦ ਦੀ ਹਮਾਇਤ ਕਰ ਰਹੀ ਹੈ। ਸੱਤ ਦਸੰਬਰ ਨੂੰ ਰਿਲੀਜ਼ ਹੋ ਰਹੀ ਅਭਿਸ਼ੇਕ ਕਪੂਰ ਵਲੋਂ ਨਿਰਦੇਸ਼ਤ ਇਹ ਫ਼ਿਲਮ ਹੜ੍ਹ 'ਚ ਫਸੀ ਇਕ ਹਿੰਦੂ ਸ਼ਰਧਾਲੂ ਨੂੰ ਇਕ ਮੁਸਲਮਾਨ ਵਲੋਂ ਬਚਾਏ ਜਾਣ ਮਗਰੋਂ ਦੋਹਾਂ ਵਿਚਕਾਰ ਪੈਦਾ ਹੋਏ ਪਿਆਰ ਦੀ ਕਹਾਣੀ ਹੈ।

ਇਸ ਫ਼ਿਲਮ 'ਚ ਸਾਰਾ ਅਲੀ ਖ਼ਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਜੋੜੀ ਹੈ। ਸਾਰਾ, ਸੈਫ਼ ਅਲੀ ਖ਼ਾਨ ਅਤੇ ਅੰਮ੍ਰਿਤ ਸਿੰਘ ਦੀ ਬੇਟੀ ਹੈ ਅਤੇ ਇਹ ਉਸ ਦੀ ਪਹਿਲੀ ਫ਼ਿਲਮ ਹੈ। ਉੱਤਰਾਖੰਡ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਭਾਵੇਂ ਇਸ ਫ਼ਿਲਮ ਨੂੰ ਲੈ ਕੇ ਅਜੇ ਖੁੱਲ੍ਹ ਕੇ ਕੁੱਝ ਨਹੀਂ ਬੋਲ ਰਹੀ ਪਰ ਉਸ ਦਾ ਵੀ ਮੰਨਣਾ ਹੈ ਕਿ ਸਿਧਾਂਤਕ ਤੌਰ 'ਤੇ ਧਾਰਮਕ ਥਾਵਾਂ ਨਾਲ ਜੁੜੀਆਂ ਪਰੰਪਰਾਵਾਂ ਅਤੇ ਭਾਵਨਾਵਾਂ ਦਾ ਪੂਰਾ ਖ਼ਿਆਲ ਰਖਣਾ ਚਾਹੀਦਾ ਹੈ ਅਤੇ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਨਾਲ ਕਿਸੇ ਦੀਆ ਭਾਵਨਾਵਾਂ ਨੂੰ ਢਾਹ ਨਾ ਲੱਗੇ। (ਪੀਟੀਆਈ)

Location: India, Uttarakhand, Dehradun

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement