Diljit Dosanjh News: ਭਾਰਤੀ-ਅਮਰੀਕੀ ਔਰਤ ਨਾਲ ਹੋਇਆ ਹੈ ਦਿਲਜੀਤ ਦੁਸਾਂਝ ਦਾ ਵਿਆਹ; ਇਕ ਬੱਚੇ ਦਾ ਪਿਤਾ ਹੈ ਦੁਸਾਂਝਾਂਵਾਲਾ!
Published : Apr 10, 2024, 2:57 pm IST
Updated : Apr 10, 2024, 2:57 pm IST
SHARE ARTICLE
Diljit Dosanjh is married to an Indian-American woman
Diljit Dosanjh is married to an Indian-American woman

ਦੋਸਤ ਨੇ ਕੀਤਾ ਖੁਲਾਸਾ

Diljit Dosanjh News: ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ ਦੀ ਨਵੀਂ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਕੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹਨ। ਇਸ ਵਿਚਾਲੇ ਦਿਲਜੀਤ ਦੁਸਾਂਝ ਦੇ ਵਿਆਹ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਖ਼ਬਰਾਂ ਮੁਤਾਬਕ ਦਿਲਜੀਤ ਦੁਸਾਂਝ ਵਿਆਹੁਤਾ ਹੈ ਅਤੇ ਉਨ੍ਹਾਂ ਦਾ ਇਕ ਬੇਟਾ ਵੀ ਹੈ।

ਹਾਲਾਂਕਿ ਦਿਲਜੀਤ ਅਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਗੱਲ ਨਹੀਂ ਕਰਦੇ ਪਰ ਅੰਗਰੇਜ਼ੀ ਅਖਬਾਰ ‘ਦ ਇੰਡੀਅਨ ਐਕਸਪ੍ਰੈਸ’ ਦੀ ਇਕ ਰੀਪੋਰਟ ਨੇ ਉਨ੍ਹਾਂ ਨੂੰ ਲੈ ਕੇ ਅਹਿਮ ਖ਼ੁਲਾਸਾ ਕੀਤਾ ਹੈ। ਇਸ ਰਿਪੋਰਟ ਮੁਤਾਬਕ ਦਿਲਜੀਤ ਦਾ ਵਿਆਹ ਇਕ ਭਾਰਤੀ-ਅਮਰੀਕੀ ਔਰਤ ਨਾਲ ਹੋਇਆ ਹੈ ਅਤੇ ਉਸ ਦਾ ਇਕ ਬੇਟਾ ਵੀ ਹੈ। ਇਸ ਰਿਪੋਰਟ 'ਚ ਦਿਲਜੀਤ ਦੇ ਦੋਸਤ ਦੇ ਹਵਾਲੇ ਨਾਲ ਕਈ ਹੋਰ ਦਿਲਚਸਪ ਖੁਲਾਸੇ ਕੀਤੇ ਗਏ ਹਨ।

ਇਸ ਵਿਚ ਦਸਿਆ ਗਿਆ "ਉਹ ਬਹੁਤ ਹੀ ਨਿਜੀ ਵਿਅਕਤੀ ਹੈ, ਉਸ ਦੇ ਪਰਿਵਾਰ ਬਾਰੇ ਬਹੁਤ ਘੱਟ ਜਾਣਕਾਰੀ ਹੈ ਪਰ ਦੋਸਤਾਂ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਇਕ ਅਮਰੀਕੀ-ਭਾਰਤੀ ਹੈ ਅਤੇ ਉਨ੍ਹਾਂ ਦਾ ਇਕ ਬੇਟਾ ਹੈ, ਅਤੇ ਉਸ ਦੇ ਮਾਪੇ ਲੁਧਿਆਣਾ ਵਿਚ ਰਹਿੰਦੇ ਹਨ”। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਦੀ ਪਤਨੀ ਅਤੇ ਬੇਟਾ ਦੋਵੇਂ ਅਮਰੀਕਾ ਵਿਚ ਰਹਿੰਦੇ ਹਨ।

ਇਸ ਤੋਂ ਪਹਿਲਾਂ ਇਕ ਯੂਟਿਊਬਰ ਨਾਲ ਇੰਟਰਵਿਊ 'ਚ ਦਿਲਜੀਤ ਨੇ ਕਿਹਾ ਸੀ ਕਿ ਉਨ੍ਹਾਂ ਦਾ ਕਦੇ ਦਿਲ ਨਹੀਂ ਟੁੱਟਿਆ। ਉਨ੍ਹਾਂ ਨੇ ਛੋਟੀ ਉਮਰ ਵਿਚ ਅਪਣੇ ਪਰਿਵਾਰ ਤੋਂ ਦੂਰ ਹੋਣ ਬਾਰੇ ਵੀ ਖੁਲਾਸਾ ਕੀਤਾ। ਉਨ੍ਹਾਂ ਕਿਹਾ, "ਮੈਂ ਗਿਆਰਾਂ ਸਾਲਾਂ ਦਾ ਸੀ ਜਦੋਂ ਮੈਂ ਅਪਣਾ ਘਰ ਛੱਡ ਦਿਤਾ ਅਤੇ ਅਪਣੇ ਮਾਮਾ ਜੀ ਕੋਲ ਰਹਿਣਾ ਸ਼ੁਰੂ ਕਰ ਦਿਤਾ। ਮੈਂ ਅਪਣਾ ਪਿੰਡ ਛੱਡ ਕੇ ਸ਼ਹਿਰ ਆਇਆ ਸੀ। ਮੈਂ ਲੁਧਿਆਣਾ ਚਲਾ ਗਿਆ। ਉਸ ਸਮੇਂ ਸਾਡੇ ਕੋਲ ਮੋਬਾਈਲ ਫੋਨ ਨਹੀਂ ਸਨ, ਇਸ ਕਾਰਨ ਮੈਂ ਅਪਣੇ ਪਰਿਵਾਰ ਤੋਂ ਦੂਰ ਹੁੰਦਾ ਗਿਆ”।

ਰਿਪੋਰਟ ਅਨੁਸਾਰ 1984 'ਚ ਜਨਮੇ ਦਿਲਜੀਤ ਦੇ ਪਿਤਾ ਬਲਬੀਰ ਸਿੰਘ ਪੰਜਾਬ ਰੋਡਵੇਜ਼ ਵਿਚ ਬੱਸ ਡਰਾਈਵਰ ਸਨ ਅਤੇ ਹਾਕੀ ਖੇਡਣ ਦੇ ਬਹੁਤ ਸ਼ੌਕੀਨ ਸਨ। ਦਿਲਜੀਤ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ, ਹਾਲਾਂਕਿ ਉਨ੍ਹਾਂ ਦੇ ਪਿਤਾ ਨੂੰ ਸ਼ਾਇਦ ਇਹ ਪਸੰਦ ਨਹੀਂ ਸੀ।

(For more Punjabi news apart from Diljit Dosanjh is married to an Indian-American woman, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement