
ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਖ਼ਿਲਾਫ ਮੁੰਬਈ ਵਿਚ ਐਫਆਈਆਰ ਦਰਜ ਕੀਤੀ ਗਈ ਹੈ।
ਮੁੰਬਈ : ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਖ਼ਿਲਾਫ ਮੁੰਬਈ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਕੰਗਨਾ ‘ਤੇ ਇਹ ਮਾਮਲਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਖਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਦਰਜ ਕੀਤਾ ਗਿਆ ਹੈ। ਮੁੰਬਈ ਦੇ ਵਿਕ੍ਰੋਲੀ ਪੁਲਿਸ ਸਟੇਸ਼ਨ ਵਿਚ ਕੰਗਨਾ ਖਿਲਾਫ ਸ਼ਿਕਾਇਤ ਦਰਜ ਹੋਈ ਹੈ।
Kangana Ranaut
ਕੰਗਨਾ ਰਣੌਤ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ, ‘ਜਿਸ ਵਿਚਾਰਧਾਰਾ ‘ਤੇ ਸ੍ਰੀ ਬਾਲਾ ਸਾਹਿਬ ਠਾਕਰੇ ਨੇ ਸ਼ਿਵਸੈਨਾ ਦਾ ਨਿਰਮਾਣ ਕੀਤਾ ਸੀ ਅੱਜ ਉਹ ਸੱਤਾ ਲਈ ਉਸੇ ਵਿਚਾਰਧਾਰਾ ਨੂੰ ਵੇਚ ਕੇ ਸ਼ਿਵਸੈਨਾ ਤੋਂ ਸੋਨੀਆ ਸੈਨਾ ਬਣ ਚੁੱਕੇ ਹਨ। ਜਿਨ੍ਹਾਂ ਗੁੰਡਿਆਂ ਨੇ ਮੇਰੇ ਪਿੱਛੋਂ ਮੇਰਾ ਘਰ ਤੋੜਿਆ ਉਹਨਾਂ ਨੂੰ ਸਿਵਿਕ ਬਾਡੀ ਨਾ ਕਰੋ, ਸੰਵਿਧਾਨ ਦਾ ਇੰਨਾ ਵੱਡਾ ਅਪਮਾਨ ਨਾ ਕਰੋ’।
Tweet
ਦੱਸ ਦਈਏ ਕਿ ਬੁੱਧਵਾਰ ਨੂੰ ਕੰਗਨਾ ਨੇ ਇਕ ਵੀਡੀਓ ਮੈਸੇਜ ਵੀ ਸਾਂਝਾ ਕੀਤਾ ਸੀ, ਜਿਸ ਵਿਚ ਉਹ ਕਾਫ਼ੀ ਗੁੱਸੇ ਵਿਚ ਦਿਖਾਈ ਦੇ ਰਹੀ ਸੀ। ਉਹਨਾਂ ਨੇ ਊਧਵ ਠਾਕਰੇ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਸੀ, ‘ ਊਧਵ ਠਾਕਰੇ ਤੈਨੂੰ ਕੀ ਲੱਗਦਾ ਹੈ ਕਿ ਤੂੰ ਫਿਲਮ ਮਾਫ਼ੀਆ ਨਾਲ ਮਿਲ ਕੇ ਮੇਰਾ ਘਰ ਤੋੜ ਕੇ ਮੇਰੇ ਕੋਲੋਂ ਬਦਲਾ ਲਿਆ ਹੈ। ਅੱਜ ਮੇਰਾ ਘਟ ਟੁੱਟਿਆ ਹੈ ਕੱਲ ਤੇਰਾ ਘਮੰਡ ਟੁੱਟੇਗਾ।
Kangana Ranaut
ਇਹ ਵਕਤ ਦਾ ਪਹੀਆ ਹੈ ਹਮੇਸ਼ਾਂ ਇਕੋ ਜਿਹਾ ਨਹੀਂ ਰਹਿੰਦਾ। ਮੈਨੂੰ ਲੱਗਦਾ ਹੈ ਕਿ ਤੂੰ ਮੇਰੇ ‘ਤੇ ਅਹਿਸਾਨ ਕੀਤਾ ਹੈ, ਮੈਂ ਮਹਿਸੂਸ ਕੀਤਾ ਹੈ ਕਿ ਕਸ਼ਮੀਰੀ ਪੰਡਤਾਂ ‘ਤੇ ਕੀ ਗੁਜ਼ਰੀ ਹੋਵੇਗੀ। ਮੈਂ ਇਸ ਦੇਸ਼ ਨੂੰ ਵਚਨ ਦਿੰਦੀ ਹਾਂ ਕਿ ਮੈਂ ਅਯੋਧਿਆ ਤੋਂ ਇਲਾਵਾ ਕਸ਼ਮੀਰ ‘ਤੇ ਵੀ ਫਿਲਮ ਬਣਾਵਾਂਗੀ’।
Kangana Ranaut
ਦੱਸ ਦਈਏ ਕਿ ਬੁੱਧਵਾਰ ਨੂੰ ਕੰਗਨਾ ਰਣੌਤ ਵਾਈ ਸ਼੍ਰੇਣੀ ਦੀ ਸੁਰੱਖਿਆ ਦੇ ਨਾਲ ਮੁੰਬਈ ਅਪਣੇ ਘਰ ਪਹੁੰਚੀ ਸੀ, ਉੱਥੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਵੀ ਬੀਐਮਸੀ ਨੇ ਗੈਰਕਾਨੂੰਨੀ ਨਿਰਮਾਣ ਦਾ ਹਵਾਲਾ ਦਿੰਦੇ ਹੋਏ ਕੰਗਨਾ ਦੇ ਦਫ਼ਤਰ ਵਿਚ ਭੰਨ ਤੋੜ ਕੀਤੀ, ਜਿਸ ਤੋਂ ਬਾਅਦ ਕੰਗਨਾ ਨੇ ਮਹਾਰਾਸ਼ਟਰ ਸਰਕਾਰ ਅਤੇ ਮੁੱਖ ਮੰਤਰੀ ਊਧਵ ਠਾਕਰੇ ਖਿਲਾਫ ਅਪਣਾ ਗੁੱਸਾ ਜਤਾਇਆ।