
ਅਚਾਨਕ ਸ਼ਾਹਰੁਖ ਖਾਨ ਦਾ ਇਕ ਟਵੀਟ ਇੰਟਰਨੈਟ 'ਤੇ ਵਾਇਰਲ ਹੋਣ ਲਗਿਆ, ਜਿਸ ਵਿਚ ਉਨ੍ਹਾਂ ਨੇ ਅਮਿਤਾਭ ਬੱਚਨ ਤੋਂ ਬਦਲਾ ਲੈਣ ਦੀ ਗੱਲ ਕਹੀ। ਦਰਅਸਲ...
ਮੁੰਬਈ : ਅਚਾਨਕ ਸ਼ਾਹਰੁਖ ਖਾਨ ਦਾ ਇਕ ਟਵੀਟ ਇੰਟਰਨੈਟ 'ਤੇ ਵਾਇਰਲ ਹੋਣ ਲਗਿਆ, ਜਿਸ ਵਿਚ ਉਨ੍ਹਾਂ ਨੇ ਅਮਿਤਾਭ ਬੱਚਨ ਤੋਂ ਬਦਲਾ ਲੈਣ ਦੀ ਗੱਲ ਕਹੀ। ਦਰਅਸਲ ਸ਼ਾਹਰੁਖ ਨੇ ਇਹ ਟਵੀਟ ਅਮਿਤਾਭ ਬੱਚਨ ਨੂੰ ਟੈਗ ਕਰਦੇ ਹੋਏ ਕੀਤਾ ਅਤੇ ਲਿਖਿਆ ਕਿ ਉਹ ਉਨ੍ਹਾਂ ਤੋਂ ਬਦਲਾ ਲੈਣ ਆ ਰਹੇ ਹਨ।
Main aap se Badla lene aa raha hoon @SrBachchan saab! Taiyaar rahiyega...
— Shah Rukh Khan (@iamsrk) February 11, 2019
ਸ਼ਾਹਰੁਖ ਖਾਨ ਨੇ ਟਵੀਟ ਕਰ ਕਿਹਾ, ਮੈਂ ਤੁਹਾਡੇ ਤੋਂ ਬਦਲਾ ਲੈਣ ਆ ਰਿਹਾ ਹਾਂ ਬੱਚਨ ਸਾਹਿਬ ! ਤਿਆਰ ਰਹਿਣਾ...। ਇਸ ਤੋਂ ਪਹਿਲਾਂ ਕਿ ਕੋਈ ਕੁੱਝ ਹੋਰ ਸਮਝ ਪਾਉਂਦਾ ਕਿ ਅਮਿਤਾਭ ਨੇ ਝੱਟਪੱਟ ਉਨ੍ਹਾਂ ਨੂੰ ਜਵਾਬ ਦੇ ਦਿਤਾ। ਦੱਸ ਦਈਏ ਕਿ ਮਾਮਲਾ ਕੋਈ ਬਦਲੇ ਵਾਲਾ ਨਹੀਂ, ਸਗੋਂ ਅਗਲੀ ਫਿਲਮ ਨਾਲ ਜੁੜਿਆ ਹੈ।
Ab mahaul kuch Badla Badla sa lag raha hai. Here's the first look of Badla featuring @SrBachchan and @taapsee ! Directed by @sujoy_g.#BadlaTrailerTomorrow @gaurikhan @SunirKheterpal @PuriAkshai @_GauravVerma @RedChilliesEnt @iAmAzure pic.twitter.com/KrbwGrxETZ
— Shah Rukh Khan (@iamsrk) February 11, 2019
ਇੱਥੇ ਅਸੀਂ ਦੱਸਣਾ ਚਾਹਾਂਗੇ ਕਿ ਸਾਲ 2016 ਵਿਚ ਕੋਰਟਰੂਮ ਡਰਾਮਾ ਫਿਲਮ ਪਿੰਕ ਤੋਂ ਬਾਅਦ ਇਕ ਵਾਰ ਫ਼ਿਰ ਤਾਪਸੀ ਪੰਨੂ ਅਤੇ ਅਮਿਤਾਭ ਬੱਚਨ ਵੱਡੇ ਪਰਦੇ 'ਤੇ ਅਪਣਾ ਜਾਦੂ ਚਲਾਉਣ ਨੂੰ ਤਿਆਰ ਹਾਂ ਅਤੇ ਉਨ੍ਹਾਂ ਦੀ ਇਸ ਅਗਲੀ ਫ਼ਿਲਮ 'ਬਦਲਾ' ਦਾ ਟ੍ਰੇਲਰ ਕੱਲ ਰਿਲੀਜ਼ ਹੋਣ ਵਾਲਾ ਹੈ। ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਖਾਨ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਅਮਿਤਾਭ ਨੇ ਕਿਹਾ, ਓਏ ਭਰਾ ਸ਼ਾਹਰੁੱਖ... ਬਦਲਾ ਲੈਣ ਦਾ ਟਾਈਮ ਤਾਂ ਨਿਕਲ ਗਿਆ... ਹੁਣ ਤਾਂ ਤੁਹਾਨੂੰ ਬਦਲਾ ਦੇਣ ਦਾ ਟਾਈਮ ਹੈ।
'Badla' Movie
ਇਕ ਹੋਰ ਟਵੀਟ 'ਚ ਉਨ੍ਹਾਂ ਨੇ ਲਿਖਿਆ ਹੈ, ਬਦਲਾ ਲੈਣਾ ਹਰ ਵਾਰ ਠੀਕ ਨਹੀਂ ਹੁੰਦਾ... ਪਰ ਹਰ ਵਾਰ ਮਾਫ਼ ਕਰ ਦੇਣਾ ਵੀ ਠੀਕ ਨਹੀਂ ਹੁੰਦਾ।
ਦਰਅਸਲ ਦੋਵਾਂ ਸਟਾਰਸ ਅਪਣੀ ਇਸ ਫ਼ਿਲਮ ਦੇ ਆਉਣ ਵਾਲੇ ਟ੍ਰੇਲਰ ਦਾ ਕੁੱਝ ਵੱਖਰੇ ਅੰਦਾਜ਼ 'ਚ ਪ੍ਰਮੋਸ਼ਨ ਕਰ ਰਹੇ ਹਨ, ਜਿਸ ਨੂੰ ਸ਼ਾਹਰੁਖ ਦੀ ਕੰਪਨੀ 'ਰੈਡ ਚਿਲੀਜ਼' ਪ੍ਰੋਡਿਊਸ ਕਰ ਰਹੀ ਹੈ। ਦੱਸ ਦਈਏ ਕਿ ਇਹ ਫ਼ਿਲਮ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।
'Badla' Movie
ਸ਼ਾਹਰੁਖ ਅਤੇ ਅਮਿਤਾਭ ਨੇ ਫਿਲਮ ਦੇ ਪੋਸਟਰਸ ਵੀ ਜਾਰੀ ਕੀਤੇ ਹਨ, ਜਿਸ ਵਿਚ ਇਕ ਪੋਸਟਰ ਵਿਚ ਤਾਪਸੀ ਅਤੇ ਇਕ ਵਿਚ ਅਮਿਤਾਭ ਬੱਚਨ ਨਜ਼ਰ ਆ ਰਹੇ ਹਨ। ਰਿਪੋਰਟ ਦੀਆਂ ਮੰਨੀਏ ਤਾਂ ਇਹ ਫ਼ਿਲਮ ਸਾਲ 2016 ਦੀ ਸਪੈਨਿਸ਼ ਥ੍ਰਿਲਰ ਫ਼ਿਲਮ Contratiempo ਦੀ ਰੀਮੇਕ ਹੈ, ਜਿਸ ਦਾ ਨਿਰਦੇਸ਼ਨ ਸੁਜਾਏ ਘੋਸ਼ ਕਰ ਰਹੇ ਹਨ।